Aamir Khan Rana Ranbir: ਪੰਜਾਬੀ ਐਕਟਰ ਤੇ ਕਮੇਡੀਅਨ ਰਾਣਾ ਰਣਬੀਰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਐਕਟਿੰਗ, ਕਾਮੇਡੀ ਤੇ ਲੇਖਨ ਦੀ ਪੂਰੀ ਦੁਨੀਆ ਦੀਵਾਨੀ ਹੈ। ਇਹੀ ਨਹੀਂ ਬਾਲੀਵੁੱਡ ਐਕਟਰ ਆਮਿਰ ਖਾਨ ਖੁਦ ਰਾਣਾ ਰਣਬੀਰ ਦੇ ਕਾਫੀ ਨੇੜੇ ਹਨ ਅਤੇ ਉਨ੍ਹਾਂ ਦੀ ਅਕਸਰ ਤਾਰੀਫਾਂ ਕਰਦੇ ਰਹਿੰਦੇ ਹਨ।
ਹਾਲ ਹੀ 'ਚ ਰਾਣਾ ਰਣਬੀਰ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਆਮਿਰ ਖਾਨ ਨਜ਼ਰ ਆ ਰਹੇ ਹਨ। ਵੈਸੇ ਤਾਂ ਇਹ ਵੀਡੀਓ ਪੁਰਾਣਾ ਹੈ, ਪਰ ਰਾਣਾ ਰਣਬੀਰ ਨੇ ਇਸ ਨੂੰ ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਆਮਿਰ ਖਾਨ ਨੂੰ ਰਾਣਾ ਰਣਬੀਰ ਦੀਆਂ ਤਾਰੀਫਾਂ ਕਰਦੇ ਦੇਖਿਆ ਜਾ ਸਕਦਾ ਹੈ।
ਵੀਡੀਓ 'ਚ ਆਮਿਰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ 'ਰਾਣਾ ਰਣਬੀਤ ਬਹੁਤ ਹੀ ਵਧੀਆ ਲੇਖਕ ਅਤੇ ਬੇਹਤਰੀਨ ਇਨਸਾਨ ਹਨ। ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ।' ਦੱਸ ਦਈਏ ਕਿ ਇਹ ਵੀਡੀਓ ਉਸ ਸਮੇਂ ਦਾ ਹੈ, ਜਦੋਂ ਆਮਿਰ ਖਾਨ ਲਾਲ ਸਿੰਘ ਚੱਢਾ ਨੂੰ ਪ੍ਰਮੋਟ ਕਰ ਰਹੇ ਸੀ। ਇਸ ਦੌਰਾਨ ਇੱਕ ਇੰਟਰਵਿਊ 'ਚ ਉਨ੍ਹਾਂ ਤੋਂ ਰਾਣਾ ਰਣਬੀਰ ਬਾਰੇ ਸਵਾਲ ਪੁੱਛਿਆ ਗਿਆ ਸੀ।
ਦੱਸ ਦਈਏ ਕਿ 'ਲਾਲ ਸਿੰਘ ਚੱਢਾ' ਫਿਲਮ ਦੇ ਪੰਜਾਬੀ ਡਾਇਲੌਗ ਰਾਣਾ ਰਣਬੀਰ ਨੇ ਲਿਖੇ ਸੀ। ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਵਿਵਾਦਾਂ 'ਚ ਘਿਰ ਗਈ ਸੀ। ਇਹੀ ਨਹੀਂ ਇਹ ਫਿਲਮ ਬਾਇਕਾਟ ਮੁਹਿੰਮ ਦੀ ਹਨੇਰੀ 'ਚ ਵੀ ਉੱਡ ਗਈ ਸੀ। ਬਾਇਕਾਟ ਮੁਹਿੰਮ ਦਾ ਇਸ ਫਿਲਮ 'ਤੇ ਕਾਫੀ ਅਸਰ ਪਿਆ ਸੀ। ਇਹ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ ਸੀ। ਇਹੀ ਨਹੀਂ ਕੋਈ ਓਟੀਟੀ ਪਲੇਟਫਾਰਮ ਇਸ ਫਿਲਮ ਨੂੰ ਖਰੀਦਣ ਲਈ ਤਿਆਰ ਨਹੀਂ ਸੀ।
ਆਖਿਰਕਾਰ ਨੈੱਟਫਲਿਕਸ ਨੇ ਮਹਿਜ਼ 90 ਕਰੋੜ 'ਚ ਇਸ ਫਿਲਮ ਨੂੰ ਖਰੀਦਿਆ ਸੀ। ਇਸ ਫਿਲਮ ਤੋਂ ਬਾਅਦ ਆਮਿਰ ਖਾਨ ਕਾਫੀ ਪਰੇਸ਼ਾਨ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਕਿਸੇ ਪਾਰਟੀ ਜਾਂ ਫੰਕਸ਼ਨ ਅਤੇ ਈਵੈਂਟਸ ;ਚ ਜਾਣਾ ਵੀ ਬੰਦ ਕਰ ਦਿੱਤਾ ਹੈ। ਇਹੀ ਨਹੀਂ ਹਾਲ ਹੀ 'ਚ ਆਮਿਰ ਖਾਨ ਨੇ ਫਿਲਮਾਂ ਤੋਂ ਬਰੇਕ ਲੈਣ ਦਾ ਵੀ ਐਲਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਸੰਜੇ ਦੱਤ ਮਨਾ ਰਹੇ ਵਿਆਹ ਦੀ 15ਵੀਂ ਵਰ੍ਹੇਗੰਢ, ਰੋਮਾਂਟਿਕ ਤਸਵੀਰ ਸ਼ੇਅਰ ਕਰ ਪਤਨੀ ਨੂੰ ਦਿੱਤੀ ਵਧਾਈ