ਮੁੰਬਈ: ਸਾਲ 1976 'ਚ ਰਿਲੀਜ਼ ਹੋਈ ਫਿਲਮ 'ਚਲਤੇ ਚਲਤੇ' 'ਚ ਕਿਸ਼ੋਰ ਕੁਮਾਰ ਵਲੋਂ ਗਏ ਟਾਈਟਲ ਸੋਂਗ 'ਚਲਤੇ ਚਲਤੇ ਮੇਰੇ ਯੇ ਗੀਤ ਯਾਦ ਰੱਖਣਾ, ਕਭੀ ਅਲਵਿਦਾ ਨਾ ਕਹਿਣਾ' 'ਚ ਨਜ਼ਰ ਆਏ ਹੀਰੋ ਵਿਸ਼ਾਲ ਆਨੰਦ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸੀ ਅਤੇ ਲੰਬੇ ਸਮੇਂ ਤੋਂ ਬਿਮਾਰ ਸੀ। ਇਸ ਫਿਲਮ ਦਾ ਨਿਰਮਾਣ ਵੀ ਉਨ੍ਹਾਂ ਖੁਦ ਹੀ ਕੀਤਾ ਸੀ।
ਏਬੀਪੀ ਨਿਊਜ਼ ਨੇ ਵਿਸ਼ਾਲ ਆਨੰਦ ਦੇ ਭਤੀਜੇ ਅਤੇ ਕੁਝ ਸਾਲ ਪਹਿਲਾਂ ਲੰਡਨ ਚਲੇ ਗਏ ਅਭਿਨੇਤਾ ਪੂਰਬ ਕੋਹਲੀ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਵਿਸ਼ਾਲ ਆਨੰਦ ਦੇ ਪਰਿਵਾਰ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ, “ਭੀਸ਼ਮ ਕੋਹਲੀ ਨੂੰ ਵਿਸ਼ਾਲ ਆਨੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਦੇਹਾਂਤ 04 ਅਕਤੂਬਰ, 2020 ਨੂੰ ਹੋਇਆ। ਉਹ 82 ਸਾਲਾਂ ਦੇ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ।
ਵਿਸ਼ਾਲ ਆਨੰਦ ਦਾ ਅਸਲ ਨਾਮ ਭੀਸ਼ਮਾ ਕੋਹਲੀ ਸੀ ਅਤੇ ਉਨ੍ਹਾਂ 'ਚਲਤੇ ਚਲਤੇ' ਤੋਂ ਇਲਾਵਾ 10 ਹੋਰ ਫਿਲਮਾਂ ਵਿੱਚ ਕੰਮ ਕੀਤਾ ਸੀ, ਪਰ ਇੱਕ ਅਭਿਨੇਤਾ ਹੋਣ ਦੇ ਨਾਤੇ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੋਈ ਖਾਸ ਸਫਲਤਾ ਨਹੀਂ ਮਿਲੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਬਾਲੀਵੁੱਡ ਅਦਾਕਾਰ ਤੇ ਨਿਰਦੇਸ਼ਕ ਵਿਸ਼ਾਲ ਆਨੰਦ ਦਾ ਮੁੰਬਈ 'ਚ ਦੇਹਾਂਤ
ਏਬੀਪੀ ਸਾਂਝਾ
Updated at:
05 Oct 2020 08:51 PM (IST)
ਸਾਲ 1976 'ਚ ਰਿਲੀਜ਼ ਹੋਈ ਫਿਲਮ 'ਚਲਤੇ ਚਲਤੇ' 'ਚ ਕਿਸ਼ੋਰ ਕੁਮਾਰ ਵਲੋਂ ਗਏ ਟਾਈਟਲ ਸੋਂਗ 'ਚਲਤੇ ਚਲਤੇ ਮੇਰੇ ਯੇ ਗੀਤ ਯਾਦ ਰੱਖਣਾ, ਕਭੀ ਅਲਵਿਦਾ ਨਾ ਕਹਿਣਾ' 'ਚ ਨਜ਼ਰ ਆਏ ਹੀਰੋ ਵਿਸ਼ਾਲ ਆਨੰਦ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ।
- - - - - - - - - Advertisement - - - - - - - - -