ਬੌਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਇਕ ਵਾਰ ਫਿਰ ਕੋਰੋਨਾ ਮਹਾਂਮਾਰੀ ਦੌਰਾਨ ਫਰੰਟਲਾਈਨ ਵਰਕਰਾਂ ਦੀ ਮਦਦ ਲਈ ਅੱਗੇ ਆਏ ਹਨ। ਕੋਰੋਨਾ ਦੌਰਾਨ ਰਿਤਿਕ ਰੋਸ਼ਨ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ। ਇਕ ਵਾਰ ਫਿਰ ਉਨ੍ਹਾਂ ਨੇ ਫਰੰਟਲਾਈਨ ਵਰਕਰਾਂ ਦਾ ਸਾਥ ਦਿੱਤਾ ਹੈ। ਰਿਤਿਕ ਨੇ ਆਈ ਲਵ ਮੁੰਬਈ Foundation ਦੁਆਰਾ ਸੁਰੱਖਿਆ ਦੇ ਨਜ਼ਰੀਏ ਤੋਂ ਫਰੰਟਲਾਈਨ ਕਰਮਚਾਰੀਆਂ ਨੂੰ ਮਾਸਕ ਅਤੇ ਸੈਨੀਟਾਇਜ਼ਰ ਮੁਹਈਆ ਕਰਵਾਏ ਹਨ। 


 


ਇਸਦੇ ਚਲਦੇ ਰਿਤਿਕ ਰੋਸ਼ਨ ਨੇ ਸਭ ਨੂੰ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਤੇ ਸਭ ਨੂੰ ਆਪਣਾ ਧਿਆਨ ਰੱਖਣ ਨੂੰ ਕਿਹਾ। ਹਾਲ ਹੀ ਵਿਚ ਰਿਤਿਕ ਰੋਸ਼ਨ ਨੇ ਸਿੰਟਾ ਯਾਨੀ Cine And TV Artistest Association ਨੂੰ 20 ਲੱਖ ਰੁਪਏ ਡੋਨੇਟ ਕੀਤੇ ਸੀ ਤਾਂ ਜੋ ਉਹ ਆਪਣੇ 5000 ਮੈਂਬਰਾਂ ਨੂੰ ਵੈਕਸੀਨ  ਲਗਵਾ ਸਕਣ ਅਤੇ ਉਨ੍ਹਾਂ ਨੂੰ ਰਾਸ਼ਨ ਕਾਰਡ ਮੁਹੱਈਆ ਕਰਵਾ ਸਕਣ। 


 


ਇਸ ਤੋਂ ਇਲਾਵਾ ਰਿਤਿਕ ਰੋਸ਼ਨ ਨੇ ਇਸ ਐਸੋਸੀਏਸ਼ਨ ਨੂੰ ਪਹਿਲਾਂ 25 ਲੱਖ ਡੋਨੇਟ ਕੀਤਾ ਸੀ ਤਾਂ ਜੋ ਉਹ ਛੋਟੇ ਕਲਾਕਾਰਾਂ ਨੂੰ ਫ਼ੂਡ ਦੀ ਸਹੂਲਤ ਦੇ ਸਕਣ। ਰਿਤਿਕ ਰੋਸ਼ਨ ਨੂੰ ਆਖਰੀ ਵਾਰ ਫਿਲਮ 'ਵਾਰ' ਵਿੱਚ ਵੇਖਿਆ ਗਿਆ ਸੀ। ਰਿਤਿਕ ਤੋਂ ਇਲਾਵਾ ਇਸ ਫਿਲਮ 'ਚ ਟਾਈਗਰ ਸ਼ਰਾਫ ਅਤੇ ਵਾਨੀ ਕਪੂਰ ਵੀ ਅਹਿਮ ਭੂਮਿਕਾ ਵਿਚ ਸੀ।