ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਤੇ ਪ੍ਰੋਡਿਊਸਰ ਕਮਾਲ ਆਰ ਖ਼ਾਨ ਨੇ ਹਾਲ ਹੀ ‘ਚ ਇੱਕ ਟਵੀਟ ਕੀਤਾ ਹੈ, ਜੋ ਲੋਕਾਂ ਨੂੰ ਆਪਣੀ ਵੱਲ ਖਿੱਚ ਰਿਹਾ ਹੈ ਤੇ ਲੋਕਾਂ ਨੂੰ ਸੋਚਣ ‘ਤੇ ਮਜਬੂਰ ਕਰ ਰਿਹਾ ਹੈ। ਕਮਾਲ ਆਰ ਖਾਨ ਨੇ ਟਵੀਟ ਕੀਤਾ।
“ਪਾਕਿਸਤਾਨ ਖੁਸ਼ਹਾਲ ਦੇਸ਼ਾਂ ਦੀ ਲਿਸਟ ‘ਚ 67ਵੇਂ ਨੰਬਰ ‘ਤੇ ਹੈ ਜਦਕਿ ਭਾਰਤ ਦੀ ਗਿਣਤੀ 140 ਹੈ। ਅਮਰੀਕਾ 19 ਵੇਂ ਤੇ ਯੂਏਈ 21ਵੇਂ ਸਭ ਤੋਂ ਖੁਸ਼ਹਾਲ ਦੇਸ਼ ਹਨ ਤੇ ਸਾਡਾ ਡਰਾਮਾ ਮੀਡੀਆ ਇਹ ਦਿਖਾਉਂਦਾ ਹੈ ਕਿ ਪਾਕਿਸਤਾਨ ਸਭ ਤੋਂ ਖਰਾਬ ਦੇਸ਼ ਹੈ। ਅੱਜ ਮੈਂ ਬਹੁਤ ਸ਼ਰਮਿੰਦਾ ਹਾਂ ਜੇਕਰ ਭਾਰਤ ਪਾਕਿਸਤਾਨ ਦੀ ਤੁਲਨਾ ‘ਚ ਬਹੁਤ ਪਿੱਛੇ ਹੈ। ਇਹ ਸਹੀ ਨਹੀਂ ਹੈ।”- ਕਮਾਲ ਆਰ ਖਾਨ
ਹਾਲ ਹੀ ‘ਚ ਉਨ੍ਹਾਂ ਪੀਐਮ ਮੋਦੀ ਦੇ ‘ਜਨਤਾ ਕਰਫਿਊ’ ਵਾਲੀ ਅਪੀਲ ਨੂੰ ਲੈ ਕੇ ਵੀ ਟਵੀਟ ਕੀਤਾ ਸੀ।
"ਕੋਰੋਨਾਵਾਇਰਸ ਨੂੰ ਰੋਕਣ ਲਈ ਜਨਤਕ ਕਰਫਿਊ ਘੱਟੋ ਘੱਟ ਇੱਕ ਹਫ਼ਤੇ ਲਈ ਹੋਣਾ ਚਾਹੀਦਾ ਹੈ. ਜਨਤਕ ਕਰਫਿਊ ਲਈ ਇੱਕ ਦਿਨ ਇੱਕ ਮਜ਼ਾਕ ਵਰਗਾ ਹੈ. ਇਸਦਾ ਮਤਲਬ ਹੈ ਕਿ ਅਸੀਂ ਕੋਰੋਨਾਵਾਇਰਸ ਬਾਰੇ ਗੰਭੀਰ ਨਹੀਂ ਹਾਂ." - ਕਮਾਲ ਆਰ ਖਾਨ
ਕਮਾਲ ਆਰ ਖਾਨ ਅਕਸਰ ਸੋਸ਼ਲ ਮੀਡੀਆ ‘ਤੇ ਸਮਾਜਿਕ ਮੁੱਦਿਆਂ ‘ਤੇ ਆਪਣੀ ਰਾਏ ਰੱਖਦੇ ਹਨ। ਇਸ ਦੇ ਨਾਲ ਹੀ ਉਹ ਬਾਲੀਵੁੱਡ ਫਿਲਮਾਂ ਨਾਲ ਜੁੜਿਆ ਸਰਵੇ ਤੇ ਉਨ੍ਹਾਂ ਦਾ ਰਿਿਵਊ ਵੀ ਕਰਦੇ ਹਨ। ਖ਼ਾਸ ਗੱਲ ਤਾਂ ਇਹ ਹੈ ਕਿ ਕਮਾਲ ਆਰ ਖ਼ਾਨ ਦਾ ਟਵੀਟ ਖੂਬ ਵਾਇਰਲ ਵੀ ਹੁੰਦਾ ਹੈ।