Shahid Kapoor Sardar Look: ਸ਼ਾਹਿਦ ਕਪੂਰ ਬਾਲੀਵੁੱਡ ਦੇ ਟੌਪ ਐਕਟਰਾਂ ਵਿੱਚੋਂ ਇੱਕ ਹੈ। ਉਹ ਤਕਰੀਬਨ 2 ਦਹਾਕਿਆਂ ਤੋਂ ਬਾਲੀਵੁੱਡ 'ਚ ਐਕਟਿਵ ਹੈ। ਉਸ ਨੇ ਆਪਣੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਵਧੀਆ ਤੇ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇੰਨੀਂ ਦਿਨੀਂ ਬਾਲੀਵੁੱਡ ਦਾ 'ਕਬੀਰ ਸਿੰਘ' ਫਿਰ ਤੋਂ ਸੁਰਖੀਆਂ 'ਚ ਛਾ ਗਿਆ ਹੈ।       

Continues below advertisement


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਤੇ ਸੰਨੀ ਦਿਓਲ ਵਿਚਾਲੇ ਦੁਸ਼ਮਣੀ ਖਤਮ! 'ਗਦਰ 2' ਦੇਖਣ ਤੋਂ ਪਹਿਲਾਂ ਸੰਨੀ ਪਾਜੀ ਨੂੰ ਸ਼ਾਹਰੁਖ ਨੇ ਕੀਤਾ ਸੀ ਫੋਨ


ਦਰਅਸਲ, ਇਸ ਦੀ ਵਜ੍ਹਾ ਐਕਟਰ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਹੈ। ਆਪਣੀ ਤਾਜ਼ਾ ਪੋਸਟ ਵਿੱਚ ਸ਼ਾਹਿਦ ਕਪੂਰ ਸਿਰ 'ਤੇ ਦਸਤਾਰ ਸਜਾਏ ਨਜ਼ਰ ਆ ਰਿਹਾ ਹੈ। ਫੈਨਜ਼ ਉਸ ਦੀ ਇਸ ਸਰਦਾਰ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਨਾਲ ਸ਼ਾਹਿਦ ਨੇ ਤਸਵੀਰਾਂ ਸ਼ੇਅਰ ਕਰਦਿਆਂ ਜੋ ਕੈਪਸ਼ਨ ਲਿਖੀ ਹੈ, ਉਹ ਵੀ ਫੈਨਜ਼ ਦਾ ਖੂਬ ਦਿਲ ਜਿੱਤ ਰਹੀ ਹੈ। ਸ਼ਾਹਿਦ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਘਰ 'ਚ ਵਿਆਹ ਹੋਵੇਗਾ ਤਾਂ ਪੱਗ ਪਾਏਗਾ ਨਾ।' ਸ਼ਾਹਿਦ ਦੀ ਇਸ ਪੋਸਟ 'ਤੇ ਫੈਨਜ਼ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ। ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਸ਼ਾਹਿਦ ਦੀ ਪੋਸਟ ਦੀ ਕੈਪਸ਼ਨ ਤੋਂ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਘਰ 'ਚ ਕੋਈ ਫੰਕਸ਼ਨ ਹੋ ਸਕਦਾ ਹੈ। ਜਾਂ ਫਿਰ ਸ਼ਾਹਿਦ ਦੀ ਇਹ ਲੁੱਕ ਕਿਸੇ ਫਿਲਮ ਲਈ ਵੀ ਹੋ ਸਕਦੀ ਹੈ। ਦੱਸ ਦਈਏ ਕਿ ਸ਼ਾਹਿਦ ਨਾਲ ਇਨ੍ਹਾਂ ਤਸਵੀਰਾਂ 'ਚ ਉਸ ਦੇ ਪਿਤਾ ਤੇ ਪ੍ਰਸਿੱਧ ਐਕਟਰ ਪੰਕਜ ਕਪੂਰ ਵੀ ਨਜ਼ਰ ਆ ਰਹੇ ਹਨ।


ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ ਹਾਲ ਹੀ 'ਚ ਇੱਕਕ ਵੈੱਬ ਸੀਰੀਜ਼ 'ਚ ਨਜ਼ਰ ਆਇਆ ਸੀ। ਸ਼ਾਹਿਦ ਦੇ ਓਟੀਟੀ ਡੈਬਿਊ ਨੂੰ ਫੈਨਜ਼ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਸ਼ਾਹਿਦ ਨੇ 'ਕਬੀਰ ਸਿੰਘ' ਨਾਲ ਬਾਲੀਵੁੱਡ 'ਚ ਧਮਾਕੇਦਾਰ ਵਾਪਸੀ ਕੀਤੀ ਸੀ। ਇਸ ਫਿਲਮ ਨੇ ਸ਼ਾਹਿਦ ਦੇ ਡੁੱਬਦੇ ਕਰੀਅਰ ਨੂੰ ਬਚਾਇਆ ਸੀ।


ਇਹ ਵੀ ਪੜ੍ਹੋ: ਮਿਸ ਵਰਲਡ ਕੈਰੋਲੀਨਾ ਬਿਲਾਵਸਕਾ ਹੈ ਕਿੰਗ ਖਾਨ ਦੀ ਫੈਨ, ਫਿਲਮਾਂ 'ਚ ਕੰਮ ਕਰਨ 'ਤੇ ਬੋਲੀ- 'ਜੇ ਸ਼ਾਹਰੁਖ ਦੀ ਫਿਲਮ ਹੋਵੇ...'