Karan Aujla Reacts On Shahid Kapoor Video: ਬਾਲੀਵੁੱਡ ਫਿਲਮ ਇੰਡਸਟਰੀ ਦਾ ਪੰਜਾਬੀ ਮਿਊਜ਼ਿਕ ਦੇ ਪ੍ਰਤੀ ਪਿਆਰ ਆਮ ਤੌਰ 'ਤੇ ਨਜ਼ਰ ਆਉਂਦਾ ਰਹਿੰਦਾ ਹੈ। ਅਕਸਰ ਹੀ ਆਪਾਂ ਬਾਲੀਵੁੱਡ ਫਿਲਮਾਂ 'ਚ ਪੰਜਾਬੀ ਗਾਣਿਆਂ ਨੂੰ ਸੁਣਦੇ ਹਾਂ। ਇਸ ਦੇ ਨਾਲ ਨਾਲ ਬਾਲੀਵੁੱਡ ਸਟਾਰਜ਼ ਵੀ ਪਰਸਨਲ ਤੌਰ 'ਤੇ ਪੰਜਾਬੀ ਗਾਣਿਆਂ ਨੂੰ ਕਾਫੀ ਪਸੰਦ ਕਰਦੇ ਹਨ। ਵਿੱਕੀ ਕੌਸ਼ਲ ਤੇ ਰਣਵੀਰ ਸਿੰਘ ਵਰਗੇ ਕਲਾਕਾਰ ਖੁੱਲ੍ਹ ਕੇ ਬਿਆਨ ਕਰ ਚੁੱਕੇ ਹਨ ਕਿ ਉਹ ਪੰਜਾਬੀ ਗਾਣਿਆਂ ਨੂੰ ਕਿੰਨਾ ਪਸੰਦ ਕਰਦੇ ਹਨ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਜਵਾਨ ਨੇ ਭਾਰਤ ਤੋਂ ਬਾਅਦ ਅਰਬ ਦੇਸ਼ਾਂ 'ਚ ਰਚਿਆ ਇਤਿਹਾਸ, ਬਣੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਭਾਰਤੀ ਫਿਲਮ


ਇਸ ਲਿਸਟ 'ਚ ਹੁਣ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦਾ ਨਾਮ ਵੀ ਜੁੜ ਗਿਆ ਹੈ। ਦਰਅਸਲ, ਸ਼ਾਹਿਦ ਨੇ ਹਾਲ ਹੀ 'ਚ ਕਰਨ ਔਜਲਾ ਦੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਦੇ ਗਾਣੇ 'ਟਰਾਈ ਮੀ' 'ਤੇ ਰੀਲ ਬਣਾਈ ਹੈ। ਇਸ ਰੀਲ 'ਚ ਸ਼ਾਹਿਦ ਬੇਹੱਦ ਹੈਂਡਸਮ ਲੱਗ ਰਹੇ ਹਨ। ਉਨ੍ਹਾਂ ਨੇ ਬਰਾਊਨ ਰੰਗ ਦਾ ਸੂਟ ਪਹਿਿਨਿਆ ਹੋਇਆ ਹੈ ਅਤੇ ਫੋਟੋਸ਼ੂਟ ਦਾ ਵੀਡੀਓ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:









ਕਰਨ ਔਜਲਾ ਨੇ ਇੰਝ ਕੀਤਾ ਰਿਐਕਟ
ਸ਼ਾਹਿਦ ਕਪੂਰ ਦੇ ਇਸ ਵੀਡੀਓ 'ਤੇ ਕਰਨ ਔਜਲਾ ਨੇ ਰਿਐਕਟ ਕੀਤਾ ਹੈ। ਕਰਨ ਨੇ ਸ਼ਾਹਿਦ ਦੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਔਜਲਾ ਨੇ ਕੈਪਸ਼ਨ 'ਚ ਲਿਿਖਿਆ, 'ਸ਼ਾਹਿਦ ਕਪੂਰ ਬਾਈ'। ਇਸ ਦੇ ਨਾਲ ਉਸ ਨੇ ਸਟਾਰ ਤੇ ਅੱਗ ਵਾਲੀਆਂ ਇਮੋਜੀਆਂ ਵੀ ਬਣਾਈਆਂ। ਦੇਖੋ ਕਰਨ ਦੀ ਪੋਸਟ:




ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੀ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ। ਰਿਲੀਜ਼ ਹੋਣ ਦੇ ਨਾਲ ਹੀ ਇਹ ਐਲਬਮ ਨਵੇਂ ਰਿਕਾਰਡ ਬਣਾ ਰਹੀ ਹੈ। ਪੂਰੀ ਦੁਨੀਆ 'ਚ ਕਰਨ ਔਜਲਾ ਦੀ ਇਸ ਐਲਬਮ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। ਦੂਜੇ ਪਾਸੇ, ਸ਼ਾਹਿਦ ਕਪੂਰ ਨੇ ਪਿਛਲੇ ਸਾਲ 'ਕਬੀਰ ਸਿੰਘ' ਫਿਲਮ ਦੇ ਨਾਲ ਬਾਲੀਵੁੱਡ ਇੰਡਸਟਰੀ 'ਚ ਧਮਾਕੇਦਾਰ ਵਾਪਸੀ ਕੀਤੀ ਸੀ। 


ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਦੀ 'ਮਿਸ਼ਨ ਰਾਣੀਗੰਜ' ਹੋਈ ਰਿਲੀਜ਼, ਜਸਵੰਤ ਸਿੰਘ ਗਿੱਲ ਦੀ ਕਹਾਣੀ ਨੂੰ ਸ਼ਾਨਦਾਰ ਤਰੀਕੇ ਨਾਲ ਕੀਤਾ ਪੇਸ਼, ਪੜ੍ਹੋ ਰਿਵਿਊ