ਖੇਤੀ ਕਾਨੂੰਨਾਂ ਨੂੰ ਲੈਕੇ ਪੂਰੇ ਦੇਸ਼ 'ਚ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਕਿਸਾਨ ਪਿਛਲੇ ਦਸ ਦਿਨਾਂ ਤੋਂ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ। ਦੇਸ਼ 'ਚ ਕਲਾਕਾਰ ਵੀ ਕਿਸਾਨਾਂ ਦੇ ਸਮਰਥਨ 'ਚ ਡਟੇ ਹਨ। ਕਈ ਫਿਲਮੀ ਸਿਤਾਰਿਆਂ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਕਿਸਾਨਾਂ ਦੇ ਹੱਕ 'ਚ ਬੋਲੇ ਹਨ।


ਸੋਨੂੰ ਸੂਦ ਬਾਲੀਵੁੱਡ ਅਦਾਕਾਰਾਂ 'ਚੋਂ ਇਕ ਹਨ ਜੋ ਪਰੇਸ਼ਾਨ, ਗਰੀਬ ਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਰਹਿੰਦੇ ਹਨ। ਕਈ ਲੋਕ ਸੋਸ਼ਲ ਮੀਡੀਆ ਜ਼ਰੀਏ ਸੋਨੂੰ ਸੂਦ ਤੋਂ ਮਦਦ ਵੀ ਮੰਗਦੇ ਰਹਿੰਦੇ ਹਨ। ਹੁਣ ਸੋਨੂੰ ਸੂਦ ਨੇ ਕਿਸਾਨਾਂ ਲਈ ਆਵਾਜ਼ ਚੁੱਕੀ ਹੈ ਤੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਨੂੰ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਕਿਸਾਨਾਂ ਲਈ ਲਿਖਿਆ, 'ਕਿਸਾਨ ਦਾ ਦਰਜਾ ਮਾਂ-ਬਾਪ ਤੋਂ ਘੱਟ ਨਹੀਂ ਹੈ।'





ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਟਵੀਟ ਖੂਬ ਵਾਇਰਲ ਹੋ ਰਿਹਾ ਹੈ। ਅਦਾਕਾਰ ਦੇ ਕਈ ਪ੍ਰਸ਼ੰਸਕ ਉਨ੍ਹਾਂ ਦੀ ਖੂਬ ਸ਼ਲਾਘਾ ਕਰ ਰਹੇ ਹਨ। ਹਾਲ ਹੀ 'ਚ ਸੋਨੂੰ ਦੇ ਇਕ ਪ੍ਰਸ਼ੰਸਕ ਨੇ ਬਿਹਾਰ ਤੋਂ ਮੁੰਬਈ ਤਕ ਸਾਇਕਲ ਯਾਤਰਾ ਕੀਤੀ। ਜਿਸ ਲਈ ਅਦਾਕਾਰ ਨੇ ਇਕ ਫਲਾਇਟ ਦਾ ਟਿਕਟ ਬੁੱਕ ਕਰਾਇਆ ਸੀ। ਬਿਹਾਰ ਤੋਂ ਮੁੰਬਈ ਪਹੁੰਚਣ ਵਾਲੇ ਇਸ ਫੈਨ ਦਾ ਨਾਂਅ ਅਰਮਾਨ ਹੈ। ਉਨ੍ਹਾਂ ਫੈਸਲਾ ਕੀਤਾ ਕਿ ਉਹ ਸੋਨੂੰ ਸੂਦ ਨੂੰ ਮਿਲਣਗੇ ਤੇ ਉਨ੍ਹਾਂ ਦਾ ਧੰਨਵਾਦ ਕਰਨਗੇ।


ਭਗਵੰਤ ਮਾਨ ਨੇ ਕਿਹਾ ਵੱਡੇ ਭੁਲੇਖੇ 'ਚ ਕੇਂਦਰ, ਮੀਟਿੰਗਾਂ 'ਚ ਉਲਝਾਉਣ ਨਾਲ ਠੰਡਾ ਨਹੀਂ ਪਵੇਗਾ ਕਿਸਾਨ ਅੰਦੋਲਨ


ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ ਮੀਟਿੰਗ ਦੀਆਂ ਅਹਿਮ ਗੱਲਾਂ, ਆਖਿਰ ਕਿੱਥੇ ਖੜੀ ਗੱਲ ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ