Anupam Kher At Golden Temple: ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਨੁਪਮ ਖੇਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੂੰ ਇੱਥੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਬਾਰੇ ਇਤਿਹਾਸ ਜਾਣਕਾਰੀ ਦਿੱਤੀ ਗਈ।




ਇਸ ਦੌਰਾਨ ਅਨੁਪਮ ਖੇਰ ਨੇ ਗੁਰੂ ਘਰ 'ਚ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ। ਉਨ੍ਹਾਂ ਨੇ ਦੱਸਿਆ ਕਿ ਉਹ ਅੱਜ ਅੰਮ੍ਰਿਤਸਰ ਵਿਖੇ ਹੋਣ ਵਾਲੇ ਫਿੱਕੀ ਫਲੋ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਅੰਮ੍ਰਿਤਸਰ ਪਹੁੰਚੇ ਹਨ।




ਮੇਰਾ ਦਿਲ ਸੀ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਵਾਂ। ਇਸ ਤੋਂ ਇਲਾਵਾ ਅਨੁਪਮ ਖੇਰ ਕਿਹਾ ਕਿ ਗੁਰੂ ਘਰ ਪਹੁੰਚ ਕੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ।




ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ, ਜੋ ਮੈਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ। ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਫ਼ਿਲਮ 'ਉਂਚਾਈ' ਰਿਲੀਜ਼ ਹੋਈ ਸੀ, ਜਿਸ 'ਚ ਅਨੁਪਮ ਖੇਰ, ਅਮਿਤਾਭ ਬੱਚਨ, ਬੋਮਨ ਇਰਾਨੀ, ਅਨੁਪਮ ਖੇਰ, ਡੈਨੀ ਡੇਂਜੋਂਗਪਾ, ਨੀਨਾ ਗੁਪਤਾ, ਸਾਰਿਕਾ ਠਾਕੁਰ ਤੇ ਪਰਣਿਤੀ ਚੋਪੜਾ ਨੇ ਮੁੱਥ ਭੂਮਿਕਾ ਨਿਭਾਈ ਹੈ। ਇਹ ਫ਼ਿਲਮ  4 ਦੋਸਤਾਂ ਦੀ ਕਹਾਣੀ ਹੈ, ਜਿਸ ’ਚ ਇਕ ਦੀ ਮੌਤ ਹੋ ਜਾਣ ਤੋਂ ਬਾਅਦ ਬਾਕੀ 3 ਬਜ਼ੁਰਗ ਚੌਥੇ ਦੋਸਤ ਦੀ ਖੁਆਹਿਸ਼ ਪੂਰੀ ਕਰਨ ਲਈ ਮਾਊਂਟ ਐਵਰੈਸਟ ’ਤੇ ਚੜ੍ਹਨ ਦਾ ਫ਼ੈਸਲਾ ਕਰਦੇ ਹਨ।




‘ਉਂਚਾਈ’ ਫ਼ਿਲਮ ਨੂੰ ਸੂਰਜ ਬੜਜਾਤੀਆ ਨੇ ਡਾਇਰੈਕਟ ਕੀਤਾ ਹੈ, ਜੋ ਪਿਛਲੇ ਕਈ ਸਾਲਾਂ ਤੋਂ ਦਰਸ਼ਕਾਂ ਨੂੰ ਆਪਣੀਆਂ ਪਰਿਵਾਰਕ ਫ਼ਿਲਮਾਂ ਨਾਲ ਐਂਟਰਟੇਨ ਕਰਦੇ ਆ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਅਨੁਪਮ ਖੇਰ ਜਲਦ ਹੀ ਗਾਇਕ ਗੁਰੁ ਰੰਧਾਵਾ ਨਾਲ ਵੀ ਫ਼ਿਲਮ ਕਰਨ ਜਾ ਰਹੇ ਹਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।