Nargis Fakhri At Sri Darbar Sahib: ਅਮਰੀਕੀ ਮਾਡਲ ਅਤੇ ਅਦਾਕਾਰਾ ਨਰਗਿਸ ਫਾਖਰੀ ਵੀਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ। ਗੁਰੂ ਘਰ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਨਰਗਿਸ ਨੇ ਦੱਸਿਆ ਕਿ ਉਹ ਇੱਥੇ ਉਦੋਂ ਆਈ ਸੀ ਜਦੋਂ ਉਸ ਦੀ ਪਹਿਲੀ ਫਿਲਮ ਰੋਕ ਸਟਾਰ ਰਿਲੀਜ਼ ਹੋਈ ਸੀ।


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦਾ ਪਹਿਲਾ ਗਾਣਾ 'ਇਸ਼ਕ ਮਿਟਾਏ' ਰਿਲੀਜ਼, ਗਾਇਕ ਦਾ ਚਮਕੀਲਾ ਲੁੱਕ ਦੇਖ ਲੋਕ ਹੈਰਾਨ




ਦੱਸ ਦਈਏ ਕਿ ਅਦਾਕਾਰਾ 2011 'ਚ ਸ੍ਰੀ ਦਰਬਾਰ ਸਾਹਿਬ ਆਈ ਸੀ। ਹੁਣ ਉਹ 13 ਸਾਲਾਂ ਬਾਅਦ ਦੁਬਾਰਾ ਫਿਰ ਆਈ ਹੈ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 13 ਸਾਲਾਂ ਬਾਅਦ ਇੱਥੇ ਆ ਕੇ ਖੁਸ਼ੀ ਮਹਿਸੂਸ ਕਰ ਰਹੀ ਹੈ। ਉਸ ਨੂੰ ਇੱਥੇ ਬਹੁਤ ਸ਼ਾਂਤੀ ਤੇ ਸਕੂਨ ਮਿਿਲਿਆ ਹੈ।                     




2011 ਤੋਂ ਬਾਅਦ ਹੁਣ ਉਸ ਨੂੰ ਮੁੜ ਇੱਥੇ ਆਉਣ ਦਾ ਮੌਕਾ ਮਿਲਿਆ ਹੈ। ਉਹ ਬਹੁਤ ਆਰਾਮ ਮਹਿਸੂਸ ਕਰ ਰਹੀ ਹੈ। ਇੱਥੇ ਆ ਕੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਅਤੇ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਹੈ ਭਾਵੇਂ ਇੱਕ ਵਾਰ ਹੀ। ਨਰਗਿਸ ਅਤੇ ਉਦੈ ਚੋਪੜਾ 2021 ਵਿੱਚ ਰਿਲੇਸ਼ਨਸ਼ਿਪ ਵਿੱਚ ਸਨ।






ਨਰਗਿਸ ਫਾਖਰੀ, ਜਿਸ ਨੇ ਇਮਤਿਆਜ਼ ਅਲੀ ਦੀ ਰਾਕਸਟਾਰ (2011) ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ, ਉਹ ਤੇਲਗੂ ਫਿਲਮ ਹਰੀ ਹਰੀ ਵੀਰਾ ਮੱਲੂ ਅਭਿਨੀਤ ਪਵਨ ਕਲਿਆਣ ਅਤੇ ਕ੍ਰਿਸ਼ ਜਗਰਲਾਮੁਦੀ ਦੁਆਰਾ ਨਿਰਦੇਸ਼ਤ ਵਿੱਚ ਰਾਜਕੁਮਾਰੀ ਰੋਸ਼ਨਾਰਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਨਰਗਿਸ ਆਪਣੇ ਸਾਬਕਾ ਬੁਆਏਫ੍ਰੈਂਡ ਉਦੈ ਚੋਪੜਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਆਈ ਸੀ। ਉਹ ਨਵੇਂ ਸਾਲ ਦੇ ਜਸ਼ਨ 'ਚ ਉਦੈ ਚੋਪੜਾ ਨਾਲ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਹ ਟ੍ਰੋਲ ਵੀ ਹੋਈ ਸੀ।              


ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਸੋਨੀਆ ਮਾਨ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਸਰਬੱਸ ਦੇ ਭਲੇ ਲਈ ਕੀਤੀ ਅਰਦਾਸ