ਮੁੰਬਈ: ਐਨਡੀਏ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਈ ਬਾਲੀਵੁੱਡ ਸਟਾਰਸ ਨੇ ਪੀਐਮ ਮੋਦੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ। ਅਜੇ ਦੇਵਗਨ, ਸੋਫੀ ਚੌਧਰੀ, ਵਰੁਣ ਧਵਨ, ਹੇਮਾ ਮਾਲਿਨੀ ਤੋਂ ਇਲਾਵਾ ਮੋਦੀ ਨੂੰ ਜਿੱਤ ਦੀ ਵਧਾਈ ਸਲਮਾਨ ਖ਼ਾਨ ਅਤੇ ਸ਼ਿਲਪਾ ਸ਼ੈੱਟੀ ਨੇ ਵੀ ਦਿੱਤੀ ਹੈ। ਸਲਮਾਨ ਖ਼ਾਨ ਨੇ ਪੀਐਮ ਮੋਦੀ ਦੀ ਇਤਿਹਾਸਕ ਜਿੱਤ ‘ਤੇ ਟਵੀਟ ਕੀਤਾ ਹੈ ਅਤੇ ਲਿਖੀਆ ਹੈ ਕਿ ਅਸੀਂ ਇੱਕ ਮਜਬੂਤ ਭਾਰਤ ਲਈ ਤੁਹਾਡੇ ਨਾਲ ਖੜ੍ਹੇ ਹਾਂ।
ਸਲਮਾਨ ਤੋਂ ਇਲਾਵਾ ਸ਼ਿਲਪਾ ਰਾਜ ਕੁੰਦਰਾ ਨੇ ਵੀ ਪੀਐਮ ਮੋਦੀ ਨੂੰ ਆਪਣੇ ਹੀ ਅੰਦਾਜ਼ ‘ਚ ਟਵੀਟਰ ‘ਤੇ ਵਧਾਈ ਦਿੱਤੀ। ਉਸ ਨੇ ਟਵੀਟ ਕਰਦੇ ਹੋਏ ਲਿਖੀਆ, “ਦੇਖਿਆ ਯੋਗਾ ਤੋਂ ਹੀ ਹੋਵੇਗਾ। ਇ ਸਨੂੰ ਕਹਿੰਦੇ ਹਾਂ, ਭੁਮਿ ਭਮਜਨ ਇਲੈਕਸ਼ਨ ਪ੍ਰਦਰਸ਼ਨ। ਬਹੁਤ ਬਹੁਤ ਵਧਾਈ ਤੁਹਾਨੂੰ ਨਰੇਂਦਰ ਮੋਦੀ ਜੀ। ਤੁਹਾਨੂੰ ਮੇਰਾ ਨਮਸਤੇ”।
ਸਲਮਾਨ ਦੇ ਨਰੇਂਦਰ ਮੋਦੀ ਨੂੰ ਵਧਾਈ ਵਾਲੇ ਪੋਸਟ ਨੂੰ ਉਨ੍ਹਾਂ ਦੇ ਫੈਨਸ ਨੇ ਕਾਫੀ ਪਸੰਦ ਕੀਤਾ ਹੈ। ਸਲਮਾਨ-ਮੋਦੀ ਦੇ ਨਾਲ ਆਪਣੀ ਨਜ਼ਦੀਕੀਆਂ ਕਰਕੇ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਸਲਮਾਨ ਨੇ ਇੱਕ ਸ਼ਰਟਲੈਸ ਫੋਟੋ ਨੂੰ ਟਵੀਟ ਕਰ ਉਸ ਨੂੰ ਕੈਪਸ਼ਨ ਦਿੱਤਾ ਸੀ।
ਸਲਮਾਨ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਫ਼ਿਲਮਾਂ ਦੀ ਲੰਬੀ ਲਾਈਨ ਹੈ। ਜਿਸ ‘ਚ ਉਨ੍ਹਾਂ ਦੀ ਫ਼ਿਲਮ ‘ਭਾਰਤ’ ਅਗਲੇ ਮਹੀਨੇ 5 ਜੂਨ ਨੂੰ ਈਦ ‘ਤੇ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਦਬੰਗ-3’ ਦੀ ਸ਼ੁਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਉਹ ‘ਇੰਸ਼ਾਅੱਲ੍ਹਾ’ ਅਤੇ ‘ਕਿੱਕ-2’ ਜਿਹੀਆਂ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ।