Ranbir Kapoor Nirav Bhatt: ਕਹਿੰਦੇ ਹਨ ਕਿ ਦੁਨੀਆ ‘ਚ ਇੱਕੋ ਤਰ੍ਹਾਂ ਦੇ ਦਿਖਣ ਵਾਲੇ 7 ਲੋਕ ਹੁੰਦੇ ਹਨ। ਤੁਹਾਨੂੰ ਭਾਵੇਂ ਆਪਣੇ ਹਮਸ਼ਕਲ ਲੱਭੇ ਹੋਣ ਜਾਂ ਨਾ, ਪਰ ਮਸ਼ਹੂਰ ਹਸਤੀਆਂ ਦੇ ਕੋਈ ਨਾ ਕੋਈ ਹਮਸ਼ਕਲ ਹਰ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਐਸ਼ਵਰਿਆ, ਦੀਪਿਕਾ, ਸਲਮਾਨ, ਸ਼ਾਹਰੁਖ ਦੇ ਹਮਸ਼ਕਲਾਂ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਹੁਣ ‘ਲਿਟਲ ਰਣਬੀਰ ਕਪੂਰ’ ਯਾਨਿ ਛੋਟਾ ਰਣਬੀਰ ਕਪੂਰ ਸੋਸ਼ਲ ਮੀਡੀਆ ਸਨਸਨੀ ਬਣਿਆ ਹੋਇਆ ਹੈ। ਜੀ ਹਾਂ, ਨੀਰਵ ਭੱਟ ਨਾਂ ਦਾ ਇੱਕ ਛੋਟਾ ਜਿਹਾ ਬੱਚਾ ਇੰਨੀਂ ਦਿਨੀਂ ਸੋਸ਼ਲ ਮੀਡੀਆ ਸਨਸਨੀ ਬਣਿਆ ਹੋਇਆ ਹੈ। ਦੇਖਣ ‘ਚ ਇਹ ਲੜਕਾ ਹੂ-ਬ-ਹੂ ਰਣਬੀਰ ਕਪੂਰ ਵਰਗਾ ਲੱਗਦਾ ਹੈ। ਉਸ ਨੂੰ ਦੇਖ ਕੇ ਹਰ ਕੋਈ ਇਹੀ ਕਹਿੰਦਾ ਹੈ ਕਿ ਰਣਬੀਰ ਬਚਪਨ ਵਿੱਚ ਅਜਿਹਾ ਹੀ ਦਿਖਦਾ ਹੋਵੇਗਾ।




ਫ਼ਿਲਹਾਲ ਤਾਂ ਛੋਟਾ ਰਣਬੀਰ ਸੋਸ਼ਲ ਮੀਡੀਆ ‘ਤੇ ਲਾਈਮਲਾਈਟ ਲੈ ਰਿਹਾ ਹੈ। ਉਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਲੋਕ ਨੀਰਵ ਦਾ ਰਣਬੀਰ ਅਵਤਾਰ ਖੂਬ ਪਸੰਦ ਕਰ ਰਹੇ ਹਨ। ਨੀਰਵ ਖੁਦ ਨੂੰ ਛੋਟਾ ਰਣਬੀਰ ਅਖਵਾਉਣਾ ਕਾਫ਼ੀ ਪਸੰਦ ਵੀ ਕਰਦਾ ਹੈ। 









ਨੀਰਵ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ 4 ਸਾਲ ਦੀ ਉਮਰ ਤੋਂ ਉਸ ਦੀ ਮੰਮੀ ਨੇ ਉਸ ਨੂੰ ਛੋਟਾ ਰਣਬੀਰ ਬੁਲਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਸਭ ਲੋਕ ਉਸ ਨੂੰ ਰਣਬੀਰ ਕਪੂਰ ਦੀ ਕਾਰਬਨ ਕਾਪੀ ਕਹਿਣ ਲੱਗ ਪਏ। ਇਹ ਲੜਕਾ ਆਲੀਆ ਭੱਟ ਦੇ ਬਰਾਂਡ ਲਈ ਸ਼ੂਟਿੰਗ ਵੀ ਕਰ ਚੁੱਕਿਆ ਹੈ। ਸੈੱਟ ‘ਤੇ ਸਭ ਉਸ ਨੂੰ ‘ਰਣਬੀਰ ਸਰ’ ਕਹਿ ਕੇ ਹੀ ਬੁਲਾਉਂਦੇ ਸੀ। ਇੱਥੋਂ ਤੱਕ ਕਿ ਖੁਦ ਆਲੀਆ ਭੱਟ ਨੇ ਨੀਰਵ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ। 


ਨੀਰਵ ਦਾ ਇੰਸਟਾਗ੍ਰਾਮ ਅਕਾਊਂਟ ਦੇਖਿਆ ਜਾਵੇ ਤਾਂ ਉਸ ਨੇ ਬਾਇਓ ‘ਚ ਵੀ ਲਿਖਿਆ ਹੈ ਕਿ ਸਭ ਮੈਨੂੰ ਛੋਟਾ ਰਣਬੀਰ ਕਹਿੰਦੇ ਹਨ। ਨੀਰਵ ਦੀ ਉਮਰ ਇਸ ਸਮੇਂ 7 ਸਾਲ ਦੀ ਹੈ। ਉਹ ਖੁਦ ਨੂੰ ਛੋਟਾ ਰਣਬੀਰ ਅਖਵਾ ਕੇ ਖੁਸ਼ ਹੁੰਦਾ ਹੈ। ਇਸ ਦੇ ਨਾਲ ਨਾਲ ਦਸ ਦਈਏ ਕਿ ਨੀਰਵ ਨੂੰ ਡਾਂਸ ਕਰਨ ਦਾ ਕਾਫ਼ੀ ਸ਼ੌਕ ਹੈ। ਉਹ ਆਪਣੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਾ ਰਹਿੰਦਾ ਹੈ।






ਦੱਸ ਦਈਏ ਕਿ ਹਾਲ ਹੀ ‘ਚ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਘਰ ਬੇਟੀ ਨੇ ਜਨਮ ਲਿਆ ਹੈ। ਉਸ ਤੋਂ ਬਾਅਦ ਰਣਬੀਰ ਦੇ ਨਾਲ ਨਾਲ ਛੋਟਾ ਰਣਬੀਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਛੋਟੇ ਕਿਊਟ ਰਣਬੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕਰਦੇ ਹਨ।