Ranbir Kapoor Viral Pics: ਐਨੀਮਲ 'ਚ ਰਣਬੀਰ ਕਪੂਰ ਲੰਬੇ ਵਾਲਾਂ ਅਤੇ ਦਾੜ੍ਹੀ ਨਾਲ ਨਜ਼ਰ ਆਏ। ਉਨ੍ਹਾਂ ਦਾ ਲੁੱਕ ਵੀ ਕਾਫੀ ਪਸੰਦ ਕੀਤਾ ਗਿਆ ਸੀ ਪਰ ਹੁਣ ਉਨ੍ਹਾਂ ਨੇ ਆਪਣਾ ਲੁੱਕ ਬਦਲ ਲਿਆ ਹੈ। ਰਣਬੀਰ ਨੇ ਕਲੀਨ ਸ਼ੇਵ ਕਰਵਾ ਲਈ ਹੈ। ਜਿਸ ਤੋਂ ਬਾਅਦ ਉਹ ਸਵਾਰੀਆਂ ਦੇ ਚਾਕਲੇਟ ਬੁਆਏ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਰਣਬੀਰ ਕਪੂਰ ਨੂੰ ਏਅਰਪੋਰਟ 'ਤੇ ਨਵੇਂ ਲੁੱਕ 'ਚ ਦੇਖਿਆ ਗਿਆ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 


ਇਹ ਵੀ ਪੜ੍ਹੋ: 'ਮੈਂ ਮੁਆਫੀ ਮੰਗੀ ਹੈ', ਸ਼ਗਿਰਦ ਨੂੰ ਕੁੱਟਣ 'ਤੇ ਟਰੋਲ ਹੋਣ ਤੋਂ ਬਾਅਦ ਪਾਕਿ ਸਿੰਗਰ ਰਾਹਤ ਫਤਿਹ ਅਲੀ ਖਾਨ ਨੇ ਦਿੱਤੀ ਸਫਾਈ









ਰਣਬੀਰ ਨੂੰ ਕਲੀਨ ਸ਼ੇਵਨ ਦੇਖ ਕੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਲੁੱਕ ਹੈ। ਰਣਬੀਰ ਕਪੂਰ ਜਲਦ ਹੀ ਸੰਜੇ ਲੀਲਾ ਭੰਸਾਲੀ ਦੀ ਲਵ ਐਨ ਵਾਰ ਵਿੱਚ ਨਜ਼ਰ ਆਉਣਗੇ।ਇਸ ਫਿਲਮ ਦਾ ਐਲਾਨ ਹਾਲ ਹੀ ਵਿੱਚ ਕੀਤਾ ਗਿਆ ਹੈ। ਲਵ ਐਨ ਵਾਰ ਵਿੱਚ ਰਣਬੀਰ ਕਪੂਰ ਨਾਲ ਆਲੀਆ ਭੱਟ ਅਤੇ ਵਿੱਕੀ ਕੌਸ਼ਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।


ਰਣਬੀਰ ਦੇ ਐਨੀਮਲ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਉਨ੍ਹਾਂ ਨਾਲ ਬੌਬੀ ਦਿਓਲ, ਰਸ਼ਮਿਕਾ ਮੰਡਾਨਾ, ਅਨਿਲ ਕਪੂਰ ਅਤੇ ਤ੍ਰਿਪਤੀ ਡਿਮਰੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਸਨ।  ਦੱਸ ਦਈਏ ਕਿ ਇਸ ਫਿਲਮ 'ਚ ਰਣਬੀਰ ਕਪੂਰ ਦਾ ਵਾਈਲਡ ਅਵਤਾਰ ਜ਼ਿਆਦਾਤਰ ਲੋਕਾਂ ਵੱਲੋਂ ਪਸੰਦ ਕੀਤਾ ਗਿਆ, ਜਦਕਿ ਕੁੱਝ ਲੋਕਾਂ ਨੇ ਰਣਬੀਰ ਦੇ ਕਿਰਦਾਰ ਦੀ ਅਲੋਚਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਰਣਬੀਰ ਦੇ ਕਿਰਦਾਰ ਨੂੰ ਫਿਲਮ ਹਿੰਸਾ ਤੇ ਔਰਤਾਂ ਨਾਲ ਧੱਕਾ ਕਰਦੇ ਦਿਖਾਇਆ ਗਿਆ ਹੈ।


ਦੂਜੇ ਪਾਸੇ ਰਣਬੀਰ ਕਪੂਰ ਤੋਂ ਬਾਅਦ ਤ੍ਰਿਪਤੀ ਡਿਮਰੀ ਦਾ ਕਿਰਦਾਰ ਸਭ ਤੋਂ ਜ਼ਿਆਦਾ ਪ੍ਰਸਿੱਧ ਹੋਇਆ ਸੀ। ਉਸ ਦੇ ਕਿਰਦਾਰ ਨੂੰ ਦੁਨੀਆ ਭਰ 'ਚ ਖੂਬ ਪਿਆਰ ਮਿਿਲਿਆ। ਹੁਣ ਰਣਬੀਰ ਕਪੂਰ ਅਗਲੇ ਸਾਲ ਐਨੀਮਲ ਪਾਰਕ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।


ਇਹ ਵੀ ਪੜ੍ਹੋ: ਮੁਸੀਬਤ 'ਚ ਫਸਿਆ ਸੁਪਰਸਟਾਰ ਰਜਨੀਕਾਂਤ ਦਾ ਸਾਬਕਾ ਜਵਾਈ ਧਨੁਸ਼, ਲੋਕਾਂ ਨੇ ਐਕਟਰ ਖਿਲਾਫ ਥਾਣੇ 'ਚ ਕੀਤੀ ਸ਼ਿਕਾਇਤ, ਜਾਣੋ ਵਜ੍ਹਾ