Diwali Party 2023: ਬਾਲੀਵੁੱਡ ਦੀ ਦੀਵਾਲੀ ਪਾਰਟੀ ਦੀ ਸ਼ੁਰੂਆਤ ਮਨੀਸ਼ ਮਲਹੋਤਰਾ ਨੇ ਕੀਤੀ ਹੈ। ਬੀਤੀ ਰਾਤ ਡਿਜ਼ਾਈਨਰ ਦੇ ਘਰ 'ਚ ਸ਼ਾਨਦਾਰ ਪਾਰਟੀ ਰੱਖੀ ਗਈ ਸੀ। ਇਸ ਪਾਰਟੀ 'ਚ ਐਸ਼ਵਰਿਆ ਸ਼ਰਮਾ ਅਤੇ ਸਲਮਾਨ ਖਾਨ ਨੂੰ ਫਿਰ ਤੋਂ ਇਕ ਛੱਤ ਹੇਠਾਂ ਸਪਾਟ ਕੀਤਾ ਗਿਆ। ਮਨੀਸ਼ ਮਲਹੋਤਰਾ ਨੇ ਬੀਤੀ ਰਾਤ ਮੁੰਬਈ 'ਚ ਗ੍ਰੈਂਡ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਪਾਰਟੀ 'ਚ ਐਸ਼ਵਰਿਆ ਰਾਏ ਵੀ ਪਹੁੰਚੀ ਸੀ। 


ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਦੇ ਗਾਣੇ 'ਤੇ ਪਤੀ ਵਿਰਾਟ ਕੋਹਲੀ ਨੇ ਮੈਚ ਦੌਰਾਨ ਕੀਤਾ ਅਜਿਹਾ ਡਾਂਸ, ਵੀਡੀਓ ਹੋਇਆ ਵਾਇਰਲ


ਇਸ ਦੌਰਾਨ ਅਭਿਨੇਤਰੀ ਲਾਲ ਸ਼ਰਾਰਾ ਸੂਟ 'ਚ ਨਜ਼ਰ ਆਈ। ਇਸ ਸੂਟ ਵਿੱਚ ਭਾਰੀ ਕੋਟਾ ਪੱਟੀ ਦਾ ਕੰਮ ਸੀ। ਸੂਟ ਦੇ ਨਾਲ, ਐਸ਼ਵਰਿਆ ਨੇ ਮੈਚਿੰਗ ਲਾਲ ਲਿਪਸਟਿਕ ਪਾਈ ਹੋਈ ਸੀ, ਅਤੇ ਹਮੇਸ਼ਾ ਦੀ ਤਰ੍ਹਾਂ, ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਸਨ। ਇਸ ਲੁੱਕ 'ਚ ਉਹ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।




ਪਾਰਟੀ ਦੀ ਖਾਸ ਗੱਲ ਇਹ ਸੀ ਕਿ ਇਸ 'ਚ ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖਾਨ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸਲਮਾਨ ਸਲੇਟੀ ਰੰਗ ਦੀ ਟੀ-ਸ਼ਰਟ ਅਤੇ ਬਲੈਕ ਪੈਂਟ 'ਚ ਆਪਣਾ ਸਵੈਗ ਦਿਖਾਉਂਦੇ ਨਜ਼ਰ ਆਏ।




ਭਾਈਜਾਨ ਦੇ ਇਸ ਸਧਾਰਨ ਰੂਪ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਤੁਹਾਨੂੰ ਦੱਸ ਦੇਈਏ ਕਿ ਇਸ ਪਾਰਟੀ ਵਿੱਚ ਸਾਬਕਾ ਜੋੜੇ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਨੂੰ ਇੱਕ ਹੀ ਛੱਤ ਹੇਠਾਂ ਸਪਾਟ ਕੀਤਾ ਗਿਆ ਸੀ। ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੋਵੇਂ ਇੱਕ ਹੀ ਪਾਰਟੀ ਵਿੱਚ ਪਹੁੰਚੇ ਹਨ। ਕਾਬਿਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਤੇ ਐਸ਼ਵਰਿਆ ਨੂੰ ਕਈ ਥਾਵਾਂ 'ਤੇ ਇੱਕੋ ਛੱਤ ਹੇਠਾਂ ਸਪੌਟ ਕੀਤਾ ਜਾ ਚੁੱਕਿਆ ਹੈ, ਪਰ ਅਕਸਰ ਹੀ ਦੋਵੇਂ ਇੱਕ ਦੂਜੇ ਨੂੰ ਇਗਨੋਰ ਕਰਦੇ ਨਜ਼ਰ ਆਉਂਦੇ ਹਨ।


ਇਹ ਵੀ ਪੜ੍ਹੋ: ਨਾ ਸ਼ਾਹਰੁਖ ਖਾਨ, ਨਾ ਹੀ ਸਲਮਾਨ, ਕੌਣ ਹੈ ਉਹ ਸੁਪਰਸਟਾਰ, ਜਿਸ ਨੇ ਇੱਕ ਫਿਲਮ ਲਈ ਲਈ ਸੀ 280 ਕਰੋੜ ਦੀ ਫੀਸ!


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।