Jubin Nautiyal Arrest: ਬੌਲੀਵੁੱਡ ਦੇ ਜੇ ਚੰਗੇ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿੱਚ ਜੁਬਿਨ ਨੌਟਿਆਲ (Jubin Nautiyal) ਦਾ ਨਾਂਅ ਜ਼ਰੂਰ ਸ਼ਾਮਲ ਹੁੰਦਾ ਹੈ। ਇਸ ਵਿਚਾਲੇ ਜੁਬਿਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਟਵਿੱਟਰ 'ਤੇ ਜੁਬਿਨ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤਹਿਤ Twitter 'ਤੇ #ArrestJubinNautiyal ਵੀ Trend ਕਰ ਰਿਹਾ ਹੈ। ਇਸ ਦੇ ਪਿੱਛੇ ਦੀ ਵਜ੍ਹਾ ਜੁਬਿਨ ਦਾ ਜੈ ਸਿੰਘ ਨਾਂਅ ਦੇ ਵਿਅਕਤੀ ਦਾ ਮਿਊਜ਼ਿਕ Concert ਕਰਨਾ ਹੈ ਜੋ ਮੋਸਟ ਵਾਂਟੇਡ ਦੱਸਿਆ ਜਾ ਰਿਹਾ ਹੈ।
ਟਵਿੱਟਰ 'ਤੇ ਟ੍ਰੈਂਡ ਕਰ ਰਿਹੈ ਜੁਬਿਨ
ਗ਼ੌਰ ਕਰਨ ਵਾਲੀ ਗੱਲ ਹੈ ਕਿ ਟਵਿੱਟਰ ਤੇ ਜੁਬਿਨ ਦੇ ਆਉਣ ਵਾਲੇ ਮਿਊਜ਼ਿਕ ਕੌਨਸਰਟ ਦਾ ਇੱਕ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ ਵਿੱਚ ਸ਼ੋਅ ਦਾ ਜੋ ਪ੍ਰਬੰਧਕ ਹੈ ਉਸ ਦਾ ਨਾਂਅ ਜੈ ਸਿੰਘ ਲਿਖਿਆ ਹੋਇਆ ਹੈ। ਇਸ ਵਿਅਕਤੀ ਨੂੰ ਲੈ ਕੇ ਸਾਰਾ ਮਸਲਾ ਸ਼ੁਰੂ ਹੋਇਆ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੈ ਸਿੰਘ ਨਾਂਅ ਦਾ ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਭਾਰਤ ਦਾ ਮੋਸਟ ਵਾਂਟੇਡ ਕ੍ਰਿਈਮਨਲ ਹੈ। ਕਈ ਯੂਜ਼ਰਸ ਨੇ ਇਹ ਦਾਅਵਾ ਕੀਤਾ ਹੈ ਕਿ ਜੈ ਸਿੰਘ ਦਾ ਅਸਲੀ ਨਾਂਅ ਰੋਹਾਨ ਸਦਿੱਕੀ ਹੈ, ਕਿਹਾ ਜਾ ਰਿਹਾ ਹੈ ਕਿ ਜੈ ਸਿੰਘ ਨਾਂਅ ਦਾ ਇਹ ਵਿਅਕਤੀ ਨਸ਼ਾ ਤਸਕਰੀ ਤੋਂ ਲੈ ਕੇ ਅੱਤਵਾਦੀ ਸੰਗਠਨ ਆਈ.ਐੱਸ.ਆਈ(ISI) ਨਾਲ ਜੁੜਿਆ ਹੈ। ਇਸ ਤਰ੍ਹਾਂ ਦੇ ਕਈ ਇਲਜ਼ਾਮ ਜੈ ਸਿੰਘ ਤੇ ਲਾਏ ਜਾ ਰਹੇ ਹਨ। ਜਿਸ ਦੀ ਪੁਲਿਸ ਪਿਛਲੇ 30 ਸਾਲਾਂ ਤੋਂ ਭਾਲ ਕਰ ਰਹੀ ਹੈ। ਇਸ ਵਜ੍ਹਾ ਕਰਕੇ ਟਵਿੱਟਰ ਤੇ #ArrestJubinNautiyal ਵੀ ਟ੍ਰੈਂਡ ਕਰ ਰਿਹਾ ਹੈ।