Sonu Sood: ਅਦਾਕਾਰ ਅਤੇ ਵੀਜੇ ਰਣਵਿਜੇ ਸਿੰਘ ਨੇ ਐਮਟੀਵੀ ਰੋਡੀਜ਼ (MTV Roadies) ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ 18 ਸਾਲਾਂ ਤੱਕ ਸ਼ੋਅ ਦਾ ਹਿੱਸਾ ਰਹੇ। ਰਣਵਿਜੇ ਸਿੰਘ ਰੋਡੀਜ਼ ਕਰਕੇ ਹੀ ਜਾਣੇ ਜਾਂਦੇ ਹਨ।ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੇ ਸ਼ੋਅ ਤੋਂ ਦੂਰੀ ਬਣਾ ਲਈ ਹੈ। ਰੋਡੀਜ਼ ਤੋਂ ਰਣਵਿਜੇ ਦੇ ਜਾਣ ਤੋਂ ਬਾਅਦ ਹੁਣ ਇਸ ਨਾਲ ਸੋਨੂੰ ਸੂਦ ਦਾ ਨਾਂ ਜੁੜ ਗਿਆ ਹੈ। ਹੁਣ ਬਾਲੀਵੁੱਡ ਸਟਾਰ ਸੋਨੂੰ ਸੂਦ ਇਸ ਸ਼ੋਅ ਨੂੰ ਹੋਸਟ ਕਰਨਗੇ। 

 

ਸੋਨੂੰ ਸੂਦ ਨੇ ਕੋਰੋਨਾ ਦੇ ਦੌਰ ਵਿੱਚ ਲੋਕਾਂ ਦੀ ਬਹੁਤ ਮਦਦ ਕੀਤੀ ਸੀ।ਅਦਾਕਾਰ ਹੋਣ ਦੇ ਨਾਲ-ਨਾਲ ਸੋਨੂੰ ਸੂਦ ਦੀ ਪਛਾਣ ਇਸ ਨੇਕ ਕਾਰਨਾਮੇ ਕਰਕੇ ਬਣੀ ਹੈ।ਅਜਿਹੇ 'ਚ ਪ੍ਰਸ਼ੰਸਕ ਉਸ ਦੇ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

 

[blurb]


[/blurb]

 

ਸਮੋਸਾ ਖਾਂਦੇ ਸਮੇਂ ਬਣਾਈ ਵੀਡੀਓ

ਰੋਡੀਜ਼ ਦੇ ਨਵੇਂ ਸੀਜ਼ਨ ਦੀ ਸ਼ੂਟਿੰਗ ਦੱਖਣੀ ਅਫਰੀਕਾ 'ਚ ਹੋਣ ਵਾਲੀ ਹੈ। ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਰੋਡੀਜ਼ ਦਾ ਜ਼ਿਕਰ ਕੀਤਾ ਹੈ। ਉਹ ਮੋਗਾ, ਪੰਜਾਬ ਵਿੱਚ ਹਨ ਜਿੱਥੇ ਸੋਨੂੰ ਦਾ ਜੱਦੀ ਸ਼ਹਿਰ ਹੈ। ਸਮੋਸੇ ਖਾਂਦੇ ਸਮੇਂ ਸੋਨੂੰ ਨੇ ਇਹ ਵੀਡੀਓ ਬਣਾਈ ਹੈ।

 

ਸੋਨੂੰ ਨੇ ਕਿਹਾ 'ਮੈਂ ਰੋਡੀਜ਼ ਦੇ ਨਵੇਂ ਸੀਜ਼ਨ ਦੀ ਮੇਜ਼ਬਾਨੀ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਸ ਸਾਲ ਦੇਸ਼ ਦੀਆਂ ਸਭ ਤੋਂ ਵਧੀਆ ਰੋਡੀਜ਼ ਇਸ ਸੀਜ਼ਨ ਦੇ ਅੰਦਰ ਹੋਣ ਜਾ ਰਹੀਆਂ ਹਨ। ਸ਼ੋਅ ਸਾਊਥ ਅਫਰੀਕਾ 'ਚ ਹੋਣ ਜਾ ਰਿਹਾ ਹੈ, ਕੀ ਪਤਾ ਓਥੇ ਚਾਟ ਸਮੋਸਾ ਮਿਲੇ ਜਾਂ ਨਾ ਤਾਂ ਖਾ ਲੈਣਾ ਚਾਹੀਦਾ ਹੈ।'' ਵੀਡੀਓ ਦੇ ਨਾਲ ਸੋਨੂੰ ਸੂਦ ਨੇ ਕੈਪਸ਼ਨ 'ਚ ਲਿਖਿਆ, 'ਰੋਡੀਜ਼ ਨਾਲ ਮੇਰੀ ਜ਼ਿੰਦਗੀ ਦਾ ਨਵਾਂ ਸਾਹਸ। ਸ਼ੁਰੂ ਹੋਣ ਵਾਲਾ ਹੈ। ਇਹ ਸਫ਼ਰ ਵੱਖਰਾ ਹੋਣ ਵਾਲਾ ਹੈ।

 

ਰੋਡੀਜ਼ ਦੇ ਅਗਲੇ ਸੀਜ਼ਨ ਦੀ ਸ਼ੂਟਿੰਗ ਇਸ ਹਫਤੇ ਤੋਂ ਸ਼ੁਰੂ ਹੋਵੇਗੀ। ਇਸ ਨੂੰ ਮਾਰਚ 2022 ਵਿੱਚ ਪ੍ਰਸਾਰਿਤ ਕੀਤਾ ਜਾ ਸਕਦਾ ਹੈ।

 

 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ