Guru Randhawa Anupam Kher Video: ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਇਕੱਠੇ ਆਪਣੀ ਪਹਿਲੀ ਫਿਲਮ "ਕੁਛ ਖੱਟਾ ਹੋ ਜਾਏ" ਦੀ ਸ਼ੂਟਿੰਗ ਕਰ ਰਹੇ ਹਨ। ਜਦੋਂ ਦੋਵੇਂ ਆਗਰਾ ਵਿੱਚ ਫਿਲਮ ਦੇ ਆਪਣੇ ਹਿੱਸੇ ਦੀ ਸ਼ੂਟਿੰਗ ਕਰ ਰਹੇ ਹਨ, ਤਾਂ ਗੁਰੂ ਰੰਧਾਵਾ ਨੇ ਅਨੁਪਮ ਖੇਰ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਅਨੁਪਮ ਖੇਰ ਨੂੰ ਗਾਇਕੀ ਦੇ ਗੁਰ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਗੁਰੂ ਤੇ ਅਨੁਪਮ ਦੇ ਪਿੱਛੇ ਤਾਜ ਮਹਿਲ ਦਾ ਸੀਨ ਵੀ ਦੇਖਿਆ ਜਾ ਸਕਦਾ ਹੈ। ਤਾਜ ਮਹਿਲ ਦੇ ਸਾਹਮਣੇ ਗੁਰੂ ਅਨੁਪਮ ਨੂੰ 'ਬਣ ਮੇਰੀ ਰਾਣੀ' ਗਾਣਾ ਗਾ ਕੇ ਸੁਣਾ ਰਹੇ ਹਨ ਅਤੇ ਅਨੁਪਮ ਵੀ ਗੁਰੂ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:









ਵੀਡੀਓ ਦੀ ਕੈਪਸ਼ਨ 'ਚ ਗੁਰੂ ਰੰਧਾਵਾ ਨੇ ਲਿਿਖਆ, 'ਲੈਜੇਂਡ ਐਕਟਰ ਅਨੁਪਮ ਖੇਰ ਨੇ ਮੈਨੂੰ ਲੈਜੇਂਡ ਤਾਜ ਮਹਿਲ ਦੇ ਸਾਹਮਣੇ ਗਾਣਾ ਸਿਖਾਉਣ ਲਈ ਕਿਹਾ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ। ਸੋਚਿਆ ਨਹੀਂ ਸੀ ਕਿ ਕਦੇ ਅਨੁਪਮ ਖੇਰ ਦੇ ਮੂਹੋਂ ਇਹ ਗੱਲ ਸੁਣਾਂਗਾ।' ਵੀਡੀਓ 'ਚ ਦੋਵੇਂ ਕਲਾਕਾਰ ਗੁਰੂ ਰੰਧਾਵਾ ਦਾ ਮਸ਼ਹੂਰ ਗੀਤ 'ਬਨ ਜਾ ਰਾਣੀ' ਗਾਉਂਦੇ ਹੋਏ ਅਤੇ ਇਕੱਠੇ ਮਸਤੀ ਕਰਦੇ ਹੋਏ ਦਿਖਾਈ ਦਿੱਤੇ।


ਕਾਬਿਲੇਗ਼ੌਰ ਹੈ ਕਿ ਗੁਰੂ ਰੰਧਾਵਾ ਜਲਦ ਹੀ 'ਕੁੱਛ ਖੱਟਾ ਹੋ ਜਾਏ' ਫਿਲਮ ਤੋਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਹ ਗੁਰੂ ਦੀ ਪਹਿਲੀ ਜਦਕਿ ਅਨੁਪਮ ਖੇਰ ਦੀ 534ਵੀਂ ਫਿਲਮ ਹੈ। ਗੁਰੂ ਇਸ ਫਿਲਮ ਨੂੰ ਲੈਕੇ ਕਾਫੀ ਐਕਸਾਇਟਡ ਨਜ਼ਰ ਆ ਰਿਹਾ ਹੈ। 






ਦੂਜੇ ਪਾਸੇ ਅੱਜ ਕੱਲ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਕਰਕੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 10 ਜਨਵਰੀ ਨੂੰ ਗੁਰੂ ਰੰਧਾਵਾ ਦਾ ਸ਼ਹਿਨਾਜ਼ ਗਿੱਲ ਨਾਲ 'ਮੂਨ ਰਾਈਜ਼' ਗਾਣੇ ਦੀ ਵੀਡੀਓ ਰਿਲੀਜ਼ ਹੋਣ ਜਾ ਰਹੀ ਹੈ।