12th Fail Trailer: ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਉਨ੍ਹਾਂ ਦੀ ਫਿਲਮ 12ਵੀਂ ਫੇਲ ਹੈ। ਇਸ ਤੋਂ ਇਲਾਵਾ ਜਲਦ ਹੀ ਅਦਾਕਾਰ ਆਪਣੇ ਘਰ ਆਪਣੇ ਪਹਿਲੇ ਬੱਚੇ ਦਾ ਸੁਵਾਗਤ ਕਰਨ ਜਾ ਰਹੇ ਹਨ। ਫਿਲਮ ਦੀ ਗੱਲ ਕਰਿਏ ਤਾਂ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਦੀ ਫਿਲਮ 12ਵੀਂ ਫੇਲ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਫਿਲਮ ਨਿਰਮਾਤਾ ਦੇ ਪ੍ਰਸ਼ੰਸਕ ਇਸ ਟ੍ਰੇਲਰ ਨੂੰ ਹਰ ਪੱਖ ਤੋਂ ਪਸੰਦ ਕਰ ਰਹੇ ਹਨ।


ਫਿਲਮ ਵਿੱਚ ਵਿਕਰਾਂਤ ਮੈਸੀ ਮੁੱਖ ਭੂਮਿਕਾ ਵਿੱਚ ਹੈ। ਜੋ ਚੰਬਲ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਮੁਖਰਜੀ ਨਗਰ, ਦਿੱਲੀ ਵਿੱਚ UPSC ਦੀ ਤਿਆਰੀ ਕਰਨ ਤੱਕ ਦੀ ਉਸਦੀ ਯਾਤਰਾ ਦੀ ਇੱਕ ਝਲਕ ਦਿਖਾਈ ਗਈ ਹੈ। ਸ਼ੁਰੂਆਤੀ ਪ੍ਰਤੀਕਿਰਿਆਵਾਂ ਦਰਸਾਉਂਦੀਆਂ ਹਨ ਕਿ ਦਰਸ਼ਕ ਵਿਕਰਾਂਤ ਮੈਸੀ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਨਾਲ-ਨਾਲ ਉਸ ਦੀ ਸਰੀਰਕ ਤਬਦੀਲੀ ਤੋਂ ਪ੍ਰਭਾਵਿਤ ਹੋਏ ਹਨ। ਫਿਲਮ ਦੀ ਕਾਸਟ ਵੀ ਬਹੁਤ ਦਿਲਚਸਪ ਹੈ ਅਤੇ ਜ਼ਬਰਦਸਤ ਡਾਇਲਾਗਸ ਟ੍ਰੇਲਰ ਦਾ ਮੁੱਖ ਆਕਰਸ਼ਣ ਹਨ। ਉਤਸ਼ਾਹੀ ਗੀਤ ਰੀਸਟਾਰਟ ਦੀ ਧੁਨ 'ਤੇ ਬਣੀ ਹੈ, ਇਹ ਫਿਲਮ ਦੇ ਭਾਵਨਾਵਾਂ ਨਾਲ ਭਰਪੂਰ ਹੋਣ ਦੀ ਉਮੀਦ ਹੈ।


12ਵੀਂ ਫੇਲ, ਇੱਕ ਸੱਚੀ ਕਹਾਣੀ 'ਤੇ ਆਧਾਰਿਤ, UPSC ਦਾਖਲਾ ਪ੍ਰੀਖਿਆ ਲਈ ਬੈਠੇ ਲੱਖਾਂ ਵਿਦਿਆਰਥੀਆਂ ਦੇ ਸੰਘਰਸ਼ 'ਤੇ ਆਧਾਰਿਤ ਹੈ। ਪਰ ਇਸ ਦੇ ਨਾਲ ਹੀ, ਇਹ ਉਸ ਇਕ ਇਮਤਿਹਾਨ ਤੋਂ ਪਰੇ ਜਾਂਦਾ ਹੈ ਅਤੇ ਲੋਕਾਂ ਨੂੰ ਅਸਫਲਤਾਵਾਂ ਦੇ ਸਾਹਮਣੇ ਹਾਰ ਨਾ ਮੰਨਣ ਅਤੇ ਲੜਦੇ ਰਹਿਣ ਲਈ ਪ੍ਰੇਰਿਤ ਕਰਦਾ ਹੈ।


ਫਿਲਮ ਬਾਰੇ ਗੱਲ ਕਰਦੇ ਹੋਏ ਵਿਧੂ ਵਿਨੋਦ ਚੋਪੜਾ ਨੇ ਕਿਹਾ, "ਅੱਜ ਦੇ ਸਮੇਂ ਵਿੱਚ, ਮੈਂ ਇੱਕ ਉਮੀਦ ਦੀ ਕਹਾਣੀ, ਕਦੇ ਹਾਰ ਨਾ ਮੰਨਣ ਦੀ ਕਹਾਣੀ ਬਾਰੇ ਦੱਸਣਾ ਚਾਹੁੰਦਾ ਸੀ।। 12ਵੀਂ ਫੇਲ ਇਹ ਸਭ ਕੁਝ ਉਸ ਤੋਂ ਜ਼ਿਆਦਾ ਵੀ ਹੈ। ਇਸ ਫਿਲਮ ਨੂੰ ਬਣਾਉਣ ਤੇ ਮੈਂ ਹੱਸਿਆ ਹਾਂ, ਰੋਇਆ ਹਾਂ, ਗੀਤ ਗਾਏ ਅਤੇ ਆਨੰਦ ਮਾਣਿਆ।  ਵਿਧੂ ਵਿਨੋਦ ਚੋਪੜਾ ਦੀ ਫਿਲਮ 12ਵੀਂ ਫੇਲ 27 ਅਕਤੂਬਰ ਨੂੰ ਹਿੰਦੀ, ਤਾਮਿਲ, ਤੇਲਗੂ ਅਤੇ ਕੰਨੜ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।