Muttiah Muralitharan 800 Movie: ਸ਼੍ਰੀਲੰਕਾ ਦੇ ਕ੍ਰਿਕਟਰ ਮੁਥੱਈਆ ਮੁਰਲੀਧਰਨ ਦੇ ਜੀਵਨ 'ਤੇ ਆਧਾਰਿਤ ਫਿਲਮ 800 ਰਿਲੀਜ਼ ਲਈ ਤਿਆਰ ਹੈ। ਦੱਸ ਦੇਈਏ ਕਿ ਕ੍ਰਿਕਟਰ ਦੀ ਦਰਦਨਾਕ ਕਹਾਣੀ ਨੂੰ ਪ੍ਰਸ਼ੰਸਕ ਵੱਡੇ ਪਰਦੇ ਉੱਪਰ ਦੇਖ ਸਕਣਗੇ। ਫਿਲਮ ਦਾ ਟ੍ਰੇਲਰ ਮੁੰਬਈ 'ਚ ਰਿਲੀਜ਼ ਕੀਤਾ ਗਿਆ। ਸਚਿਨ ਤੇਂਦੁਲਕਰ ਅਤੇ ਸ਼੍ਰੀਲੰਕਾ ਦੇ ਕ੍ਰਿਕਟਰ ਸਨਥ ਜੈਸੂਰੀਆ ਦੀ ਮੌਜੂਦਗੀ ਵਿੱਚ ਫਿਲਮ 800 ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਫਿਲਮ 'ਚ ਨਾ ਸਿਰਫ ਮੁਥੱਈਆ ਦੇ ਕ੍ਰਿਕਟ ਸਫਰ ਨੂੰ ਦਿਖਾਇਆ ਜਾਵੇਗਾ ਸਗੋਂ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਵੀ ਦੱਸਿਆ ਪੇਸ਼ ਕੀਤਾ ਜਾਵੇਗਾ। 


ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ ਉਸ ਦੇ ਕ੍ਰਿਕਟ ਸਫਰ ਬਾਰੇ ਹੀ ਨਹੀਂ ਹੈ, ਸਗੋਂ ਮੈਦਾਨ ਤੋਂ ਬਾਹਰ ਉਸ ਨੇ ਸੰਘਰਸ਼ ਕਰ ਕਿਵੇਂ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਉਸ ਬਾਰੇ ਹੈ। ਫਿਲਮ ਦੇ ਟ੍ਰੇਲਰ ਵਿੱਚ ਇਸ ਸੰਘਰਸ਼ ਦੀ ਝਲਕ ਸਾਫ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ। ਜ਼ਿੰਦਗੀ 'ਚ ਹਰ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਵਾਲੇ ਮੁਥੱਈਆ ਮੁਰਲੀਧਰਨ ਨੂੰ ਸਕੂਲ 'ਚ ਸਕੂਲਬੁਆਏ ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ ਆਪਣੇ ਨਾਂਅ ਕੀਤਾ, ਇਸ ਦਾ ਜ਼ਿਕਰ ਵੀ ਇਸ ਫਿਲਮ 'ਚ ਕੀਤਾ ਗਿਆ ਹੈ। ਪਰ ਕਿਉਂਕਿ ਉਸ ਨੇ ਆਪਣੇ ਟੈਸਟ ਕਰੀਅਰ ਵਿੱਚ 800 ਵਿਕਟਾਂ ਲਈਆਂ ਹਨ, ਜੋ ਕਿ ਵੱਡੀ ਗੱਲ ਹੈ, ਇਸ ਲਈ ਫਿਲਮ ਦਾ ਟਾਈਟਲ ਇਸ ਨਾਂਅ ਤੇ ਰੱਖਿਆ ਗਿਆ ਹੈ।





 


ਇਸ ਗੱਲ ਤੋਂ ਬਹੁਤ ਘੱਟ ਲੋਕ ਜਾਣੂ ਹਨ ਕਿ ਸ੍ਰੀਲੰਕਾ ਦੇ ਵਸਨੀਕ ਮੁਥੱਈਆ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ। ਕਿਹਾ ਜਾਂਦਾ ਹੈ ਕਿ ਉਸਦੇ ਪੂਰਵਜ ਭਾਰਤ ਤੋਂ ਸਨ ਜਦਕਿ ਉਸਦੀ ਪਤਨੀ ਚੇਨਈ ਦੀ ਹੈ। ਇਸ ਫਿਲਮ 'ਚ ਉਨ੍ਹਾਂ ਦੇ ਜਨਮ ਤੋਂ ਲੈ ਕੇ ਬਚਪਨ ਤੱਕ ਦੀ ਪੂਰੀ ਕਹਾਣੀ ਦਿਖਾਈ ਜਾਵੇਗੀ। ਮੁਥੱਈਆ ਦੀ ਭੂਮਿਕਾ ਸਲੱਮਡੌਗ ਮਿਲੀਅਨੇਅਰ ਫੇਮ ਮਧੁਰ ਮਿੱਤਲ ਨੇ ਨਿਭਾਈ ਹੈ। ਪਰ ਪਹਿਲਾਂ ਇਹ ਰੋਲ ਸਾਊਥ ਦੇ ਸੁਪਰਸਟਾਰ ਵਿਜੇ ਸੇਤੂਪਤੀ ਨੇ ਨਿਭਾਉਣ ਵਾਲੇ ਸੀ। ਦਰਅਸਲ, ਉਨ੍ਹਾਂ ਨੇ ਫਿਲਮ ਦਾ ਆਪਣਾ ਪਹਿਲਾ ਲੁੱਕ ਵੀ ਸ਼ੇਅਰ ਕੀਤਾ ਸੀ ਪਰ ਫਿਰ ਉਹ ਫਿਲਮ ਤੋਂ ਬਾਹਰ ਹੋ ਗਏ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।