ਪੰਚਕੂਲਾ: ਬਾਲੀਵੁੱਡ ਪਰਫੈਕਸ਼ਨਿਸਟ ਆਮਿਰ ਖਾਨ ਜੋ ਸਭ ਤੋਂ ਵੱਡੇ ਖੇਡ ਪ੍ਰੇਮੀਆਂ ਵਿੱਚੋਂ ਇੱਕ ਵਜੋਂ ਜਾਣੇ ਜਾਂਦੇ ਹਨ, ਜਲਦੀ ਹੀ ਹਰਿਆਣਾ ਦੇ ਪੰਚਕੂਲਾ ਲਈ ਰਵਾਨਾ ਹੋਣ ਲਈ ਤਿਆਰ ਹਨ। ਦਰਅਸਲ ਆਮਿਰ ਨੂੰ ਐਤਵਾਰ 12 ਤਰੀਕ ਨੂੰ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ 2022 ਲਈ ਸੱਦਾ ਦਿੱਤਾ ਗਿਆ ਹੈ।



ਆਮਿਰ ਉੱਥੇ ਇੱਕ ਮਸ਼ਹੂਰ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਣਗੇ ਤੇ ਭਾਰਤ ਭਰ ਦੇ ਸਕੂਲਾਂ ਅਤੇ ਕਾਲਜਾਂ 'ਚੋਂ ਆਏ  ਐਥਲੀਟ ਪ੍ਰਤਿਭਾ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਉਣਗੇ। ਆਮਿਰ ਦੀ ਮੌਜੂਦਗੀ ਉਤਸ਼ਾਹ ਨੂੰ ਵਧਾਏਗੀ ਤੇ ਪ੍ਰਤਿਭਾ ਨੂੰ ਪਛਾਣਨ ਵਿੱਚ ਵੀ ਮਦਦ ਕਰੇਗੀ। ਅਜਿਹੇ 'ਚ 'ਦੰਗਲ' ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ,ਜਦੋਂ ਆਮਿਰ ਹਰਿਆਣਾ ਦਾ ਦੌਰਾ ਕਰਦੇ ਨਜ਼ਰ ਆਉਣਗੇ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਮਿਰ ਖਾਨ ਨੇ ਜ਼ਮੀਨੀ ਪੱਧਰ 'ਤੇ ਖੇਡਾਂ ਪ੍ਰਤੀ ਆਪਣਾ ਉਤਸ਼ਾਹ ਦਿਖਾਇਆ ਹੈ। ਕੁਸ਼ਤੀ, ਟੇਬਲ ਟੈਨਿਸ ਤੋਂ ਲੈ ਕੇ ਕ੍ਰਿਕਟ ਤੱਕ, ਸਿਟਾਰ ਨੂੰ ਅਕਸਰ ਕਈ ਤਰ੍ਹਾਂ ਦੀਆਂ ਖੇਡਾਂ ਵਿੱਚ ਸ਼ਾਮਲ ਦੇਖਿਆ ਜਾਂਦਾ ਹੈ। ਆਮਿਰ, ਜੋ ਕਿ ਖੇਡ ਦਾ ਸ਼ੌਕੀਨ ਦਰਸ਼ਕ ਅਤੇ ਸਮਰਥਕ ਹੈ, ਜ਼ਮੀਨੀ ਪੱਧਰ ਦੀਆਂ ਖੇਡਾਂ ਦਾ ਗੈਰ-ਅਧਿਕਾਰਤ ਬ੍ਰਾਂਡ ਅੰਬੈਸਡਰ ਵੀ ਹੈ।

ਤੁਹਾਨੂੰ ਦੱਸ ਦੇਈਏ ਕਿ 2016 ਵਿੱਚ ਆਮਿਰ ਨੇ ਦੰਗਲ ਰਾਹੀਂ ਗੀਤਾ ਅਤੇ ਬਬੀਤਾ ਫੋਗਾਟ ਦੀ ਪਹਿਲਾਂ ਕਦੇ ਨਾ ਦੱਸੀ ਜਾਣ ਵਾਲੀ ਕਹਾਣੀ ਤੋਂ ਦੁਨੀਆ ਨੂੰ ਜਾਣੂ ਕਰਵਾਇਆ ਸੀ। ਇਸ ਤੋਂ ਬਾਅਦ ਦੰਗਲ ਦੁਨੀਆ ਭਰ ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ, ਜਿਸ ਨੇ ਮਹਾਂਵੀਰ ਸਿੰਘ ਫੋਗਾਟ ਅਤੇ ਉਨ੍ਹਾਂ ਦੀਆਂ ਧੀਆਂ ਦੀ ਅਣਕਹੀ ਯਾਤਰਾ 'ਤੇ ਰੌਸ਼ਨੀ ਪਾ ਕੇ ਸੁਰਖੀਆਂ 'ਚ ਲਿਆ ਦਿੱਤਾ।

ਹਾਲ ਹੀ 'ਚ ਆਮਿਰ ਨੂੰ ਆਈਪੀਐਲ ਦੇ ਫਿਨਾਲੇ ਦੀ ਮੇਜ਼ਬਾਨੀ ਕਰਦੇ ਦੇਖਿਆ ਗਿਆ ਸੀ ਅਤੇ ਇਸ ਨਾਲ ਉਨ੍ਹਾਂ ਨੇ ਖੇਡ ਪ੍ਰਤੀ ਆਪਣਾ ਉਤਸ਼ਾਹ ਸਾਬਤ ਕੀਤਾ ਸੀ। ਦੂਜੇ ਪਾਸੇ ਜਦੋਂ ਆਮਿਰ ਦੇ ਕੰਮ ਦੇ ਫਰੰਟ ਦੀ ਗੱਲ ਆਉਂਦੀ ਹੈ, ਤਾਂ ਉਸਦੀ ਲਾਲ ਸਿੰਘ ਚੱਢਾ 11 ਅਗਸਤ 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।