Aaradhya Bachchan Case: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੇ ਪਰਿਵਾਰ ਨਾਲ ਜੁੜੀ ਵੱਡੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੂੰ ਨਾ ਸਿਰਫ ਬੱਚਨ ਪਰਿਵਾਰ ਸਗੋਂ ਪ੍ਰਸ਼ੰਸ਼ਕ ਵੀ ਹੈਰਾਨ ਹੋ ਗਏ ਹਨ। ਦਰਅਸਲ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਬੇਟੀ ਆਰਾਧਿਆ ਬੱਚਨ ਦੀ ਤਰਫੋਂ ਦਿੱਲੀ ਹਾਈਕੋਰਟ 'ਚ 2 ਯੂ-ਟਿਊਬ ਚੈਨਲਾਂ ਅਤੇ ਇਕ ਵੈੱਬਸਾਈਟ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ 'ਤੇ ਭਲਕੇ ਸੁਣਵਾਈ ਹੋਣੀ ਹੈ। ਦਰਅਸਲ, ਬੱਚਨ ਪਰਿਵਾਰ ਦੀ ਤਰਫੋਂ ਕਿਹਾ ਗਿਆ ਹੈ ਕਿ ਇਸ ਯੂ-ਟਿਊਬ ਚੈਨਲ ਅਤੇ ਵੈੱਬਸਾਈਟ 'ਤੇ ਆਰਾਧਿਆ ਦੀ ਸਿਹਤ ਨੂੰ ਲੈ ਕੇ ਕੁਝ ਫਰਜ਼ੀ ਜਾਣਕਾਰੀਆਂ ਲਗਾਤਾਰ ਦਿਖਾਈਆਂ ਜਾ ਰਹੀਆਂ ਹਨ, ਜੋ ਕਿ ਬੇਹੱਦ ਇਤਰਾਜ਼ਯੋਗ ਹਨ।




11 ਸਾਲ ਦੀ ਆਰਾਧਿਆ ਪਹੁੰਚੀ ਦਿੱਲੀ ਹਾਈਕੋਰਟ...





 
ਜਾਣਕਾਰੀ ਲਈ ਦੱਸ ਦੇਈਏ ਕਿ ਆਰਾਧਿਆ ਬੱਚਨ ਦੀ ਇਸ ਪਟੀਸ਼ਨ 'ਤੇ 20 ਅਪ੍ਰੈਲ ਯਾਨਿ ਅੱਜ ਸੁਣਵਾਈ ਹੋਵੇਗੀ। ਜਸਟਿਸ ਸੀ ਹਰੀਸ਼ੰਕਰ ਦੀ ਸਿੰਗਲ ਜੱਜ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ। ਹਾਲਾਂਕਿ ਅਜੇ ਤੱਕ ਐਸ਼ਵਰਿਆ ਅਤੇ ਅਭਿਸ਼ੇਕ ਨੇ ਇਨ੍ਹਾਂ ਖਬਰਾਂ 'ਤੇ ਅਧਿਕਾਰਤ ਤੌਰ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ।





ਦੱਸ ਦੇਈਏ ਕਿ ਅਭਿਸ਼ੇਕ ਬੱਚਨ ਪਹਿਲਾਂ ਹੀ 11 ਸਾਲ ਦੀ ਬੇਟੀ ਦੇ ਖਿਲਾਫ ਟ੍ਰੋਲਿੰਗ ਅਤੇ ਨੈਗੇਟਿਵ ਖਬਰਾਂ 'ਤੇ ਪ੍ਰਤੀਕਿਰਿਆ ਦੇ ਚੁੱਕੇ ਹਨ। ਉਸ ਨੇ ਕਿਹਾ ਸੀ ਕਿ ਉਹ ਬੇਟੀ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੰਦੀਆਂ ਗੱਲਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਅਭਿਨੇਤਾ ਨੇ ਕਿਹਾ ਸੀ ਕਿ ਉਹ ਇਕ ਜਨਤਕ ਹਸਤੀ ਹੈ, ਜੇਕਰ ਉਨ੍ਹਾਂ ਦੀ ਕੋਈ ਗਲਤੀ ਹੈ ਜਾਂ ਕੋਈ ਉਨ੍ਹਾਂ ਨਾਲ ਅਸਹਿਮਤ ਹੈ ਤਾਂ ਉਨ੍ਹਾਂ ਨੂੰ ਕੁਝ ਵੀ ਕਹਿਣਾ ਚਾਹੀਦਾ ਹੈ। ਪਰ ਉਹ ਆਪਣੀ ਧੀ ਨੂੰ ਇਸ ਸਭ ਵਿੱਚ ਘਸੀਟਣਾ ਬਰਦਾਸ਼ਤ ਨਹੀਂ ਕਰੇਗਾ।

ਇਹ ਵੀ ਪੜ੍ਹੋ:- Yo Yo Honey Singh: ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ 'ਚ ਘਿਰੇ, ਜਾਣੋ ਕਿਸ ਸ਼ਖਸ਼ ਨੇ ਦਰਜ ਕਰਵਾਈ ਸ਼ਿਕਾਇਤ