Sunny Deol News: ਗਦਰ 2 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸੰਨੀ ਦਿਓਲ ਇਸ ਸਾਲ ਫਿਰ ਤੋਂ ਸੁਰਖੀਆਂ ਵਿੱਚ ਰਹੇ। ਇਸ ਤੋਂ ਇਲਾਵਾ ਫਿਲਮੀ ਪਾਰਟੀਆਂ 'ਚ ਨਾ ਜਾਣ ਵਾਲੇ ਸੰਨੀ ਦਿਓਲ ਕਈ ਵਾਰ ਆਪਣੇ ਸੁਭਾਅ ਕਾਰਨ ਸੁਰਖੀਆਂ 'ਚ ਆ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕਈ ਲੋਕ ਗਲਤ ਸਮਝ ਲੈਂਦੇ ਸੀ, ਫਿਰ ਸਮਝ ਗਏ ਕਿ ਨਹੀਂ ਆਉਣ ਵਾਲਾ ਅਤੇ ਫਿਰ ਇਨਵੀਟੇਸ਼ਨ ਆਉਣੇ ਬੰਦ ਹੋ ਗਏ। 


ਪਾਰਟੀਆਂ 'ਚ ਨਹੀਂ ਜਾਂਦੇ ਸੰਨੀ ਦਿਓਲ 


NDTV ਨਾਲ ਗੱਲਬਾਤ ਕਰਦੇ ਹੋਏ ਸੰਨੀ ਦਿਓਲ ਨੇ ਕਿਹਾ, 'ਮੈਨੂੰ ਲੋਕਾਂ ਨੂੰ ਮਿਲਣਾ ਪਸੰਦ ਹੈ। ਜਦੋਂ ਵੀ ਮੈਂ ਬਾਹਰ ਜਾਂਦਾ ਹਾਂ, ਮੈਂ ਆਪਣੇ ਪ੍ਰਸ਼ੰਸਕਾਂ ਅਤੇ ਲੋਕਾਂ ਨੂੰ ਮਿਲਦਾ ਹਾਂ। ਇਹ ਬਹੁਤ ਪਿਆਰਾ ਹੁੰਦਾ ਹੈ। ਮੈਂ ਜਲਦੀ ਉੱਠਣ ਵਾਲਾ ਇਨਸਾਨ ਹਾਂ। ਤਾਂ, ਇਸ ਲਈ ਮੈਂ ਉਹ ਵਿਅਕਤੀ ਨਹੀਂ ਹਾਂ ਜੋ ਪਾਰਟੀਆਂ ਵਿੱਚ ਜਾਂਦਾ ਹੈ। ਸ਼ੁਰੂ ਵਿੱਚ ਮੈਂ ਬਹੁਤ ਘੱਟ ਹੀ ਕਿਤੇ ਜਾਂਦਾ ਸੀ, ਇਸ ਲਈ ਲੋਕ ਮੈਨੂੰ ਹੰਕਾਰੀ ਸਮਝਦੇ ਸਨ। ਪਰ ਫਿਰ ਉਹ ਹੌਲੀ-ਹੌਲੀ ਸਮਝ ਗਏ ਕਿ ਉਹ ਸ਼ਰਮੀਲਾ ਸੀ, ਆਉਣਾ ਨਹੀਂ ਚਾਹੁੰਦਾ ਹੈ। ਉਹ ਡ੍ਰਿੰਕ ਨਹੀਂ ਪੀਂਦਾ ਹੈ। ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਤਾਂ ਉਹ ਨਹੀਂ ਆਉਂਦਾ। ਜਦੋਂ ਉਨ੍ਹਾਂ ਨੂੰ ਇਹ ਗੱਲ ਸਮਝ ਆਈ, ਤਾਂ ਮੇਰੇ ਲਈ ਇਨਵੀਟੇਸ਼ਨ ਆਉਣੇ ਬੰਦ ਹੋ ਗਏ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਨਹੀਂ ਆਉਣ ਵਾਲਾ।


ਇਸ ਦੇ ਨਾਲ ਹੀ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਮ ਦੀ ਰਿਲੀਜ਼ ਦੌਰਾਨ ਹੋਣ ਵਾਲੇ ਪ੍ਰਮੋਸ਼ਨਲ ਈਵੈਂਟ ਵੀ ਪਸੰਦ ਨਹੀਂ ਹਨ। ਗਦਰ 2 ਦੀ ਗੱਲ ਕਰੀਏ ਤਾਂ ਇਹ ਇਸ ਸਾਲ ਹਿੰਦੀ ਫਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਸੰਨੀ ਦਿਓਲ ਨੇ ਪਹਿਲੇ ਭਾਗ ਗਦਰ-ਏਕ ਪ੍ਰੇਮ ਕਥਾ ਵਿੱਚ ਇੱਕ ਟਰੱਕ ਡਰਾਈਵਰ ਦੀ ਭੂਮਿਕਾ ਨਿਭਾਈ ਸੀ। ਫਿਲਮ ਦਾ ਪਿਛੋਕੜ 1947 ਦੀ ਵੰਡ ਤੋਂ ਬਾਅਦ ਦਾ ਸੀ। ਜਦੋਂ ਕਿ ਗਦਰ 2 ਵਿੱਚ ਸੰਨੀ ਦਿਓਲ ਪਾਕਿਸਤਾਨ ਵਿੱਚ ਫਸੇ ਆਪਣੇ ਬੇਟੇ ਯਾਨੀ ਉਤਕਰਸ਼ ਸ਼ਰਮਾ ਨੂੰ ਲੈਣ ਪਾਕਿਸਤਾਨ ਜਾਂਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।