Actor Sunny Leone claims identity theft, PAN details allegedly used for fintech loan fraud


ਮੰਬਈ: ਅਕਸਰ ਲੋਕ ਪੈਨ ਕਾਰਡ ਵਰਗੇ ਮਹੱਤਵਪੂਰਨ ਦਸਤਾਵੇਜ਼ ਦੂਜਿਆਂ ਨਾਲ ਸਾਂਝੇ ਕਰਦੇ ਹਨ। ਕਦੇ ਮਜ਼ਬੂਰੀ ਹੁੰਦੀ ਹੈ ਤੇ ਕਦੇ ਅਣਜਾਣੇ ਵਿੱਚ ਸਾਂਝੀ ਕੀਤੀ ਜਾਂਦੀ ਹੈ। ਇਹ ਆਦਤ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੀ ਹੈ। ਕੋਈ ਹੋਰ ਵਿਅਕਤੀ ਤੁਹਾਡੇ ਪੈਨ ਕਾਰਡ ਦੀ ਵਰਤੋਂ ਕਰਕੇ ਕਰਜ਼ਾ ਲੈ ਸਕਦਾ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਵੀ ਅਜਿਹੇ ਹੀ ਇੱਕ ਮਾਮਲੇ ਵਿੱਚ ਫਸ ਗਈ ਹੈ।


ਜੇਕਰ ਤੁਸੀਂ ਕਦੇ ਐਪ ਰਾਹੀਂ ਲੋਨ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਧਨੀ ਐਪ ਨੂੰ ਜ਼ਰੂਰ ਜਾਣਦੇ ਹੋਵੋਗੇ। ਟੀਵੀ ਤੋਂ ਲੈ ਕੇ ਯੂ-ਟਿਊਬ ਅਤੇ ਹੋਰ ਕਈ ਵੈੱਬਸਾਈਟਾਂ 'ਤੇ ਇਸ ਦੇ ਇਸ਼ਤਿਹਾਰ ਬਹੁਤ ਆਉਂਦੇ ਹਨ। ਹੁਣ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਨੇ ਵੀ ਧਨੀ ਐਪ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕਿਸੇ ਨੇ ਆਪਣੇ ਪੈਨ ਕਾਰਡ ਦੀ ਵਰਤੋਂ ਕਰਕੇ ਧਨੀ ਐਪ ਰਾਹੀਂ 2000 ਰੁਪਏ ਦਾ ਕਰਜ਼ਾ ਲਿਆ, ਜਿਸ ਕਾਰਨ ਉਸ ਦਾ CIBIL ਸਕੋਰ ਘਟ ਗਿਆ ਹੈ।


ਸੰਨੀ ਲਿਓਨ ਨੇ ਟਵੀਟ ਕੀਤਾ ਕਿ ਇੱਕ ਬੇਵਕੂਫ ਨੇ ਉਸ ਦੇ ਪੈਨ ਕਾਰਡ ਦੀ ਵਰਤੋਂ ਕਰਕੇ 2,000 ਰੁਪਏ ਦਾ ਕਰਜ਼ਾ ਲਿਆ। ਉਸਨੇ ਅੱਗੇ ਕਿਹਾ ਕਿ ਇੰਡੀਆਬੁਲਜ਼ ਸਕਿਓਰਿਟੀਜ਼ ਇਸ 'ਤੇ ਉਸਦੀ ਮਦਦ ਨਹੀਂ ਕਰ ਰਹੀ ਹੈ। ਇੱਥੇ ਦੱਸ ਦੇਈਏ ਕਿ ਧਨੀ ਸਟਾਕਸ ਪਹਿਲਾਂ ਇੰਡੀਆ ਬੁਲਸ ਸਕਿਓਰਿਟੀਜ਼ ਲਿਮਟਿਡ ਹੁੰਦਾ ਸੀ। ਹਾਲਾਂਕਿ ਬਾਅਦ 'ਚ ਕੰਪਨੀ ਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਅਤੇ ਸੰਨੀ ਲਿਓਨ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਸ਼ਿਕਾਇਤ ਕਰਨ ਵਾਲਾ ਟਵੀਟ ਹੁਣ ਸੰਨੀ ਲਿਓਨ ਦੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਗਿਆ ਹੈ, ਪਰ ਧੰਨਵਾਦ ਕਹਿਣ ਵਾਲਾ ਟਵੀਟ ਉਪਲਬਧ ਹੈ।







ਇਹ ਵੀ ਪੜ੍ਹੋ: ਕੰਮ ਦੀ ਗੱਲ! LPG Subsidy ਬਾਰੇ ਮਿਲੀ ਵੱਡੀ ਜਾਣਕਾਰੀ, ਜੇ ਤੁਸੀਂ ਇਹ ਕੰਮ ਨਹੀਂ ਕੀਤਾ ਤਾਂ ਰੁਕ ਜਾਣਗੇ ਖਾਤੇ 'ਚ ਆਉਣੇ ਪੈਸੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904