ਮੁੰਬਈ: 'ਵਿਆਹ' ਸਿਰਫ ਇਕ ਸ਼ਬਦ ਨਹੀਂ, ਸਗੋਂ ਭਾਰਤੀ ਪ੍ਰੰਪਰਾ ਮੁਤਾਬਕ ਇਹ ‘ਸੱਤ ਜਨਮਾਂ ਦਾ ਬੰਧਨ’ ਹੈ, ਪਰ ਹਰ ਵਾਰ ਅਜਿਹਾ ਨਹੀਂ ਹੁੰਦਾ। ਕਈ ਵਾਰ ਦੋ ਅਜਿਹੇ ਲੋਕ ਮਿਲਦੇ ਹਨ ਜਿਨ੍ਹਾਂ ਦਾ ਇਕੱਠੇ ਰਹਿਣਾ ਮੁਸ਼ਕਲ ਹੁੰਦਾ ਹੈ, ਅਜਿਹੀ ਸਥਿਤੀ ਵਿਚ ਉਨ੍ਹਾਂ ਲਈ ਇੱਕ-ਦੂਜੇ ਤੋਂ ਵੱਖ ਹੋਣਾ ਹੀ ਬਿਹਤਰ ਹੁੰਦਾ। ਅਜਿਹੀ ਹੀ ਕਹਾਣੀ ਹੈ ਅਦਾਕਾਰਾ ਸਨੇਹਾ ਵਾਘ (Sneha Wagh) ਦੀ, ਜਿਨ੍ਹਾਂ ਨੇ 'ਜੋਤੀ' ਤੇ 'ਵੀਰਾ' ਵਰਗੇ ਮਸ਼ਹੂਰ ਸੀਰੀਅਲਾਂ 'ਚ ਕੰਮ ਕੀਤਾ ਹੈ। ਸਨੇਹਾ ਨੇ ਦੋ ਵਾਰ ਵਿਆਹ ਕੀਤਾ ਪਰ ਉਨ੍ਹਾਂ ਦਾ ਵਿਆਹ ਦੋਵੇਂ ਵਾਰ ਨਾਕਾਮ ਹੀ ਰਿਹਾ। ਪਹਿਲੇ ਪਤੀ ਨੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਤੇ ਦੂਜੇ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ।
ਸਾਲ 2018 ਵਿੱਚ ਸਨੇਹਾ ਨੇ ਏਬੀਪੀ ਨਿਊਜ਼ ਨੂੰ ਆਪਣੇ ਪਹਿਲੇ ਵਿਆਹ ਦੇ ਟੁੱਟਣ ਬਾਰੇ ਦੱਸਿਆ ਸੀ ਤੇ ਹੁਣ ਉਨ੍ਹਾਂ ਨੇ ਆਪਣੇ ਦੂਜੇ ਵਿਆਹ ਬਾਰੇ ਵੀ ਗੱਲ ਕੀਤੀ ਹੈ। ਸਨੇਹਾ ਨੇ ਸਿਰਫ 19 ਸਾਲ ਦੀ ਉਮਰ ਵਿੱਚ ਅਵਿਸ਼ਕਾਰ ਦਾਰਵੇਕਰ (Avishkar Darvekar) ਨਾਲ ਵਿਆਹ ਕੀਤਾ ਸੀ। ਇਸ ਵਿਆਹ ਵਿੱਚ ਉਨ੍ਹਾਂ ਨੂੰ ਘਰੇਲੂ ਹਿੰਸਾ ਦੀ ਸ਼ਿਕਾਰ ਹੋਣਾ ਪਿਆ।
ਪਹਿਲੇ ਵਿਆਹ ਦੇ ਟੁੱਟਣ ਬਾਰੇ ਉਨ੍ਹਾਂ ਕਿਹਾ, "ਮੈਂ ਇਹ ਨਹੀਂ ਕਹਾਂਗੀ ਕਿ ਉਹ ਗਲਤ ਆਦਮੀ ਸੀ, ਪਰ ਹਾਂ, ਉਹ ਮੇਰੇ ਲਈ ਗਲਤ ਲੜਕਾ ਸੀ। ਦੋ ਅਸਫਲ ਵਿਆਹਾਂ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮਰਦ ਔਰਤਾਂ ਨੂੰ ਪਸੰਦ ਨਹੀਂ ਕਰਦੇ। ਸਾਡੇ ਸਮਾਜ ਵਿੱਚ ਸਿਰਫ ਪੁਰਸ਼ ਹੀ ਪਰਿਵਾਰ ਦੀ ਦੇਖਭਾਲ ਕਰ ਸਕਦੇ ਹਨ, ਪਰ ਇਹ ਸੱਚ ਨਹੀਂ ਹੈ। ਮੈਂ ਜਾਣਦੀ ਹਾਂ ਕਿ ਮੈਂ ਆਪਣਾ ਪਰਿਵਾਰ ਚਲਾਉਣ ਦੇ ਕਾਬਲ ਹਾਂ।"
ਸਨੇਹਾ ਨੇ ਦੂਜੀ ਵਾਰ ਇੰਟੀਰੀਅਰ ਡਿਜ਼ਾਈਨਰ ਅਨੁਰਾਗ ਸੋਲੰਕੀ ਨਾਲ ਵਿਆਹ ਕੀਤਾ ਜੋ ਸਿਰਫ 8 ਮਹੀਨੇ ਚੱਲ ਸਕਿਆ। ਦੋਵੇਂ ਲੰਮੇ ਸਮੇਂ ਤੋਂ ਇਕ ਦੂਜੇ ਤੋਂ ਵੱਖਰੇ ਰਹਿ ਰਹੇ ਹਨ, ਪਰ ਕਾਨੂੰਨੀ ਤੌਰ 'ਤੇ ਵੱਖਰੇ ਨਹੀਂ ਹਨ। ਉਹ ਛੇਤੀ ਹੀ ਤਲਾਕ ਲੈ ਲੈਣਗੇ।
ਉਨ੍ਹਾਂ ਕਿਹਾ ਕਿ "ਪਹਿਲੇ ਵਿਆਹ ਦੇ ਸਮੇਂ ਮੈਂ ਬਹੁਤ ਛੋਟੀ ਸੀ। ਸੱਤ ਸਾਲਾਂ ਬਾਅਦ ਮੈਂ ਦੁਬਾਰਾ ਵਿਆਹ ਕੀਤਾ ਪਰ ਇਹ ਮੇਰੀ ਬਦਕਿਸਮਤੀ ਸੀ ਕਿ ਮੈਂ ਇੱਕ ਗਲਤ ਆਦਮੀ ਨੂੰ ਦੁਬਾਰਾ ਚੁਣਿਆ।" ਪਰ ਹੁਣ ਦੋ ਵਿਆਹ ਟੁੱਟਣ ਤੋਂ ਬਾਅਦ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ "ਕੋਈ ਪਿਆਰ ਨਹੀਂ, ਕੋਈ ਵਿਆਹ ਨਹੀਂ... ਮੈਂ ਕਿਸੇ ਵੀ ਚੀਜ਼ ਲਈ ਤਿਆਰ ਨਹੀਂ ਹਾਂ"
ਸਨੇਹਾ ਨੇ 17 ਸਾਲ ਦੀ ਉਮਰ ਵਿੱਚ ਮਰਾਠੀ ਥੀਏਟਰ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਹ 'ਅਧੂਰੀ ਏਕ ਕਹਾਣੀ', ਜੋਤੀ ਤੇ 'ਵੀਰਾ' ਵਰਗੇ ਲੜੀਵਾਰਾਂ ਵਿੱਚ ਨਜ਼ਰ ਆਏ ਸਨ।