ਮੁੰਬਈ: ਅਕਸ਼ੈ ਕੁਮਾਰ, ਲਾਰਾ ਦੱਤਾ, ਹੁਮਾ ਕੁਰੈਸ਼ੀ, ਵਾਨੀ ਕਪੂਰ ਸਟਾਰਰ ਥ੍ਰਿਲਰ ਫਿਲਮ 'ਬੈਲ ਬੌਟਮ' 19 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਲੌਕਡਾਊਨ ਤੋਂ ਬਾਅਦ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਇਹ ਪਹਿਲੀ ਵੱਡੀ ਹਿੰਦੀ ਫਿਲਮ ਸੀ ਪਰ ਫਿਲਮ ਨੇ ਬਾਕਸ ਆਫਿਸ 'ਤੇ ਬਹੁਤ ਘੱਟ ਕਮਾਈ ਕੀਤੀ।


ਅਕਸ਼ੇ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਫਿਲਮ ਹੁਣ OTT 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਬੈਲ ਬੌਟਮ 16 ਸਤੰਬਰ ਨੂੰ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਅਕਸ਼ੈ ਕੁਮਾਰ ਨੇ ਖੁਦ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੋਸਟ ਸ਼ੇਅਰ ਕੀਤੀ ਹੈ।


ਓਟੀਟੀ ਰਿਲੀਜ਼ ਬਾਰੇ ਗੱਲ ਕਰਦਿਆਂ ਅਕਸ਼ੇ ਕੁਮਾਰ ਨੇ ਕਿਹਾ, 'ਸਿਨੇਮਾਘਰਾਂ ਵਿੱਚ ਜਾਣ ਤੋਂ ਬਾਅਦ ਇਹ ਸਮਾਂ ਹੈ ਕਿ ਇਸ ਕਹਾਣੀ ਨੂੰ ਹੋਰ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ 'ਬੈਲ ਬੌਟਮ' ਨੂੰ ਰਿਲੀਜ਼ ਕਰਨ ਨਾਲੋਂ ਇਸ ਤੋਂ ਵਧੀਆ ਤਰੀਕਾ ਕੀ ਹੋ ਸਕਦਾ ਹੈ। ਮੈਨੂੰ ਉਮੀਦ ਹੈ ਕਿ ਇੱਕ ਗੁੰਮਨਾਮ ਨਾਇਕ ਦੀ ਇਹ ਕਹਾਣੀ ਦੂਰ-ਦੂਰ ਤੱਕ ਪਹੁੰਚੇਗੀ।'






 


ਆਮ ਤੌਰ 'ਤੇ ਕਿਸੇ ਵੀ ਫਿਲਮ ਨੂੰ ਸਿਰਫ 8 ਹਫਤਿਆਂ ਬਾਅਦ ਹੀ ਓਟੀਟੀ ਰਿਲੀਜ਼ ਕਰਨ ਦੀ ਇਜਾਜ਼ਤ ਹੁੰਦੀ ਹੈ, ਪਰ ਬੈਲ ਬੌਟਮ ਲਈ ਇਸ ਨੂੰ ਘਟਾ ਕੇ 28 ਦਿਨ ਕਰ ਦਿੱਤਾ ਗਿਆ ਹੈ। ਇਹ ਫਿਲਮ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ 16 ਸਤੰਬਰ ਤੋਂ ਸਟ੍ਰੀਮਿੰਗ ਲਈ ਅਵੇਲੇਬਲ ਹੋਵੇਗੀ।


ਰਿਪੋਰਟਸ ਮੁਤਾਬਕ 'ਬੈਲ ਬੌਟਮ' ਦੇ ਮੇਕਰਸ ਨੇ ਇਸ ਫਿਲਮ ਨੂੰ 75 ਕਰੋੜ ਰੁਪਏ ਵਿੱਚ ਵੇਚਿਆ ਹੈ। ਫਿਲਮ ਨੇ ਇੰਡੀਅਨ ਬਾਕਸ ਆਫਿਸ 'ਤੇ 26-27 ਕਰੋੜ ਦੀ ਕਮਾਈ ਕੀਤੀ ਹੈ । ਇਸ ਦੇ ਨਾਲ ਹੀ, ਲੌਕਡਾਊਨ ਦੇ ਕਾਰਨ, ਫਿਲਮ ਵਿਦੇਸ਼ੀ ਬਾਜ਼ਾਰ ਵਿੱਚ ਵੀ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ।