Akshay kumar suniel shetty Dialogue Video: ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਵੀਡੀਓ ਵਾਇਰਲ ਹੋ ਰਹੇ ਹਨ। ਇਨ੍ਹਾਂ 'ਚੋਂ ਕੁਝ ਵੀਡੀਓ ਇਸ ਤਰ੍ਹਾਂ ਦੇ ਹਨ। ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ। ਇਸ ਤਰ੍ਹਾਂ ਦੇ ਵੀਡੀਓ ਦੇਖਣ ਤੋਂ ਬਾਅਦ, ਤੁਹਾਨੂੰ ਯਕੀਨ ਨਹੀਂ ਹੁੰਦਾ ਕਿ ਇਹ ਅਸਲ ਵਿੱਚ ਸੱਚ ਹੈ ਜਾਂ ਐਡਿਟਿਡ। ਕਿਉਂਕਿ ਇਹ ਵੀਡੀਓ ਉਸ ਅਨੁਸਾਰ ਹੀ ਐਡਿਟ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਉਸੇ ਤਰ੍ਹਾਂ ਦੇ ਡਾਇਲਗ ਲਗਾਏ ਜਾਂਦੇ ਹਨ, ਕਿ ਵੇਖਣ ਵਾਲਿਆਂ ਨੂੰ ਇਹ ਬਿਲਕੁੱਲ ਅਸਲੀ ਵੀਡਿਓ ਵਾਂਗ ਲੱਗੇ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਨਸਰੂਦੀਨ ਸ਼ਾਹ ਨਜ਼ਰ ਆ ਰਹੇ ਹਨ।
ਅਕਸ਼ੈ ਕੁਮਾਰ ਸੁਨੀਲ ਸ਼ੈੱਟੀ ਦੇ ਐਡਿਟਿਡ ਡਾਇਲਗ
ਵਾਇਰਲ ਹੋ ਰਹੇ ਇਸ ਵੀਡੀਓ 'ਚ ਅਕਸ਼ੈ ਕੁਮਾਰ ਅਤੇ ਸੁਨੀਲ ਸ਼ੈੱਟੀ ਦੀ ਫਿਲਮ ਮੋਹਰਾ ਦਾ ਇੱਕ ਸੀਨ ਦਿਖਾਇਆ ਜਾ ਰਿਹਾ ਹੈ। ਪਰ ਡਾਇਲਗ ਵਿੱਚ ਹੇਰ-ਫੇਰ ਕੀਤਾ ਗਿਆ ਹੈ। ਫਿਲਮ ਮੋਹਰਾ ਦੇ ਸੰਵਾਦ ਕਿਸਾਨ ਅੰਦੋਲਨ ਦੇ ਵਿਸ਼ੇ 'ਤੇ ਐਡਿਟ ਕੀਤੇ ਗਏ ਹਨ। ਵੀਡੀਓ 'ਚ ਅਕਸ਼ੈ ਕੁਮਾਰ ਦਾ ਕਿਰਦਾਰ ਸੁਨੀਲ ਸ਼ੈੱਟੀ ਦੇ ਕਿਰਦਾਰ ਵਿਸ਼ਾਲ ਨੂੰ ਕਹਿੰਦਾ ਹੈ, 'ਮੈਨੂੰ ਹੁਣੇ ਪਤਾ ਲੱਗਾ ਹੈ ਕਿ ਤੁਸੀਂ ਕਿਸਾਨ ਅੰਦੋਲਨ 'ਚ ਦਿੱਲੀ ਦੇ ਕਿਸਾਨ ਵਜੋਂ ਜਾ ਰਹੇ ਹੋ, ਜਦਕਿ ਤੁਸੀਂ ਕਿਸਾਨ ਨਹੀਂ ਹੋ।' ਇਸ ਦੇ ਜਵਾਬ 'ਚ ਸੁਨੀਲ ਸ਼ੈੱਟੀ ਕਹਿੰਦੇ ਹਨ, 'ਬੇਸ਼ੱਕ ਮੈਂ ਕਿਸਾਨ ਨਹੀਂ ਹਾਂ, ਪਰ ਖਾਣਾ ਜ਼ਰੂਰ ਖਾਂਦਾ ਹਾਂ।' ਇਸ ਤੋਂ ਬਾਅਦ ਅਕਸ਼ੈ ਕੁਮਾਰ ਕਹਿੰਦੇ ਹਨ, 'ਤਾਂ ਇਸਦਾ ਮਤਲਬ ਹੁਣ ਤੁਸੀਂ ਐਕਟਰ ਬਣੋਗੇ ਅਤੇ ਟਰੈਕਟਰ ਚਲਾਓਗੇ।' ਇਸੇ ਤਰ੍ਹਾਂ ਪੂਰੀ ਵੀਡੀਓ ਵਿੱਚ ਕਿਸਾਨ ਅੰਦੋਲਨ ਸਬੰਧੀ ਗੱਲਬਾਤ ਦਿਖਾਈ ਗਈ ਹੈ। ਇਸ ਵੀਡੀਓ 'ਚ ਕਈ ਡਾਇਲਗਸ ਹਨ ਜੋ ਤੁਹਾਨੂੰ ਹੱਸਣ 'ਤੇ ਮਜਬੂਰ ਕਰ ਦੇਣਗੇ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਲੋਕ ਪ੍ਰਤੀਕਿਰਿਆ ਦੇ ਰਹੇ
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ @Joydas ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 1.31 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ 'ਤੇ ਲੋਕਾਂ ਵਲੋਂ ਕਾਫੀ ਕਮੈਂਟਸ ਆ ਰਹੇ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਐਡੀਟਿੰਗ ਕਰਨ ਵਾਲੇ ਨੂੰ ਸੈਲਿਊਟ ਕੀਤੀ।' ਇਕ ਹੋਰ ਯੂਜ਼ਰ ਨੇ ਲਿਖਿਆ, 'ਇਹ ਬਿਲਕੁੱਲ ਰਚਨਾਤਮਕ ਹੈ... ਮੇਕਰਸ ਅਤੇ ਡਬਿੰਗ ਕਲਾਕਾਰਾਂ ਨੂੰ ਵੀ ਸਲਾਮ।' ਇਕ ਹੋਰ ਯੂਜ਼ਰ ਨੇ ਲਿਖਿਆ, 'ਵਾਹ ਵਾਹ ਵਾਹ, ਕੀ ਕਹਾਂ ਸਕਰਿਪਟ, ਐਡੀਟਿੰਗ, ਡਾਇਲਾਗਜ਼, ਸ਼ਾਨਦਾਰ, ਜਿਸ ਨੇ ਵੀ ਬਣਾਇਆ ਹੈ, ਹੈਟਸ ਆਫ, ਇਹ ਤਾਂ ਪੂਰੀ ਫਿਲਮ ਬਣਾ ਦੇਣਗੇ।'