ਮੁੰਬਈ: ਅਕਸ਼ੇ ਕੁਮਾਰ (Akshay Kumar) ਦੀਆਂ ਫਿਲਮਾਂ ਬਾਕਸ ਆਫਿਸ 'ਤੇ ਖੂਬ ਧਮਾਲ ਕਰਦੀਆਂ ਹਨ। ਆਉਣ ਵਾਲੇ ਦਿਨਾਂ ਵਿਚ ਉਸ ਦੀ ਇੱਕ ਤੋਂ ਬਾਅਦ ਇੱਕ ਕਈ ਫਿਲਮ ਧਮਾਕਾ ਕਰਨ ਲਈ ਤਿਆਰ ਹਨ। ਸਾਲ 2019 ਵਿਚ ਅਕਸ਼ੇ ਕੁਮਾਰ ਦੀ ਫਿਲਮ 'ਮਿਸ਼ਨ ਮੰਗਲ' (mission mangal) ਰਿਲੀਜ਼ ਹੋਈ ਸੀ। ਫਿਲਮ ਨੇ 200 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਤੇ ਹੁਣ ਇਸ ਫਿਲਮ ਨਾਲ ਜੁੜੀ ਇੱਕ ਵੱਡੀ ਖ਼ਬਰ ਆ ਰਹੀ ਹੈ।

ਦਰਅਸਲ, ਹਾਲ ਹੀ ਵਿੱਚ ਅਕਸ਼ੇ ਕੁਮਾਰ ਦੀ ਇਹ ਫਿਲਮ ਜਪਾਨ ਵਿੱਚ ਰਿਲੀਜ਼ ਹੋਈ ਹੈ। ਦੇਸ਼ 'ਚ ਕਮਾਈ ਕਰਨ ਤੋਂ ਬਾਅਦ ਫਿਲਮ ਨੇ ਵਿਦੇਸ਼ਾਂ 'ਚ ਵੀ ਕਾਫੀ ਧੂਮ ਮਚਾਈ ਹੈ। ਅਤੇ ਇਸਦਾ ਸਬੂਤ ਜਪਾਨ ਵਿੱਚ ਇਸ ਫਿਲਮ ਦੀ ਕਮਾਈ ਦੇ ਅੰਕੜੇ ਹਨ।



ਟ੍ਰੈਡ ਐਨਾਲਿਸਟ ਤਰਨ ਆਦਰਸ਼ ਨੇ ਅਕਸ਼ੇ ਕੁਮਾਰ ਦੀ ਫਿਲਮ 'ਮਿਸ਼ਨ ਮੰਗਲ' ਬਾਰੇ ਟਵੀਟ ਕੀਤਾ ਹੈ। ਉਸਦੇ ਟਵੀਟ ਮੁਤਾਬਕ ਇਹ ਫਿਲਮ 8 ਜਨਵਰੀ ਨੂੰ ਜਾਪਾਨ ਵਿੱਚ ਰਿਲੀਜ਼ ਕੀਤੀ ਗਈ। ਪਹਿਲੇ ਹਫ਼ਤੇ 'ਜਾਪਾਨ 'ਚ ਕਮਾਲ ਦਿਖਾਉਂਦੇ ਹੋਏ 'ਮਿਸ਼ਨ ਮੰਗਲ' ਨੇ ਲਗਪਗ 40 ਹਜ਼ਾਰ ਡਾਲਰ ਯਾਨੀ 29 ਲੱਖ 24 ਹਜ਼ਾਰ ਰੁਪਏ ਦੀ ਕਮਾਈ ਕਰ ਲਈ ਹੈ। ਜਾਪਾਨ ਵਿਚ ਅਕਸ਼ੇ ਦੀ ਮੰਗਲ ਮਿਸ਼ਨ ਨੂੰ 40 ਸਕ੍ਰੀਨਾਂ 'ਤੇ ਰਿਲੀਜ਼ ਕੀਤਾ ਗਿਆ।

ਇਹ ਵੀ ਪੜ੍ਹੋHCL ਕੰਪਨੀ ਵਿਚ ਸ਼ੁਰੂ ਹੋਣ ਜਾ ਰਹੀ ਹੈ ਬੰਪਰ ਭਰਤੀ, ਅਗਲੇ 6 ਮਹੀਨਿਆਂ ਵਿਚ ਹਜ਼ਾਰਾਂ ਨੌਕਰੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904