Amitabh Bachchan-Aishwarya Rai: ਬਾਲੀਵੁੱਡ ਸ਼ਹਿਨਸ਼ਾਹ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਰਿਸ਼ਤੇ ਵਿਚਾਲੇ ਤਕਰਾਰ ਨੂੰ ਲੈ ਕੇ ਬੱਚਨ ਪਰਿਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖਬਰਾਂ ਹਨ ਕਿ ਦੋਵੇਂ ਜਲਦ ਹੀ ਆਪਣੇ ਤਲਾਕ ਦਾ ਐਲਾਨ ਕਰ ਸਕਦੇ ਹਨ। 


ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਵੱਖੋ-ਵੱਖਰੇ ਘਰਾਂ ਵਿੱਚ ਰਹਿ ਰਹੇ ਹਨ। ਐਸ਼ਵਰਿਆ ਹੁਣ ਬੱਚਨ ਪਰਿਵਾਰ ਨਾਲ ਨਜ਼ਰ ਨਹੀਂ ਆ ਰਹੀ ਹੈ। ਅਭਿਸ਼ੇਕ ਬੱਚਨ ਆਪਣੀ ਬੇਟੀ ਅਤੇ ਪਤਨੀ ਨੂੰ ਛੱਡ ਕੇ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਹਨ। ਇਨ੍ਹਾਂ ਖਬਰਾਂ ਵਿਚਾਲੇ ਅਮਿਤਾਭ ਬੱਚਨ ਨੇ ਵੱਡਾ ਖੁਲਾਸਾ ਕੀਤਾ ਹੈ। ਮਸ਼ਹੂਰ ਸ਼ੋਅ 'ਕੌਨ ਬਣੇਗਾ ਕਰੋੜਪਤੀ 16' 'ਤੇ ਬਿੱਗ ਬੀ ਨੇ ਖੁਲਾਸਾ ਕੀਤਾ ਕਿ ਕਿਵੇਂ ਉਹ ਆਪਣੀ ਮਾਂ ਦੀ ਸਲਾਹ ਕਾਰਨ 'ਐਂਗਰੀ ਯੰਗ ਮੈਨ' ਬਣ ਗਏ।


Read MOre: Salman Khan: 'ਰੱਬ ਦੀ ਸੌਂਹ, ਤੈਨੂੰ ਕੁੱਤਾ ਨਾ ਬਣਾ ਦਿੱਤਾ, ਤਾਂ ਮੇਰਾਂ ਨਾਂਅ...', ਸਲਮਾਨ ਦੇ ਗੁੱਸੇ ਦਾ ਸ਼ਿਕਾਰ ਹੋਇਆ ਇਹ ਸ਼ਖਸ਼



ਆਮਿਰ ਖਾਨ ਨੇ ਬਿੱਗ ਬੀ ਨਾਲ ਖੂਬ ਮਸਤੀ ਕੀਤੀ


ਇਸ ਵਾਰ ਅਮਿਤਾਭ ਬੱਚਨ ਦੇ ਸ਼ੋਅ ਕੌਨ ਬਣੇਗਾ ਕਰੋੜਪਤੀ 16 ਵਿੱਚ ਸੁਪਰਸਟਾਰ ਆਮਿਰ ਖਾਨ ਆਪਣੇ ਬੇਟੇ ਜੁਨੈਦ ਖਾਨ ਨਾਲ ਨਜ਼ਰ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਬਿੱਗ ਬੀ ਨਾਲ ਖੂਬ ਮਸਤੀ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਸਵਾਲ ਵੀ ਪੁੱਛੇ। ਐਪੀਸੋਡ ਦੌਰਾਨ ਬਿੱਗ ਬੀ ਨੇ ਆਪਣੇ ਬਚਪਨ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ।


ਮਾਂ ਨੇ ਇਹ ਸਲਾਹ ਦਿੱਤੀ


ਅਮਿਤਾਭ ਬੱਚਨ ਨੇ ਦੱਸਿਆ ਕਿ ਬਚਪਨ 'ਚ ਉਨ੍ਹਾਂ ਦੇ ਦੋਸਤ ਉਨ੍ਹਾਂ ਦੀ ਕੁੱਟਮਾਰ ਕਰਦੇ ਸਨ। ਇਸ ਤੋਂ ਬਾਅਦ ਅਦਾਕਾਰ ਇੰਨਾ ਪਰੇਸ਼ਾਨ ਹੋ ਗਿਆ ਕਿ ਉਹ ਰੋਂਦਾ ਹੋਇਆ ਘਰ ਪਹੁੰਚਿਆ ਅਤੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ। ਅਜਿਹੇ 'ਚ ਅਮਿਤਾਭ ਦੀ ਮਾਂ ਤੇਜੀ ਬੱਚਨ ਨੇ ਉਨ੍ਹਾਂ ਨੂੰ ਕਿਹਾ ਕਿ ਵਾਪਸ ਜਾਓ ਅਤੇ ਉਨ੍ਹਾਂ ਲੋਕਾਂ ਨੂੰ ਮਾਰ ਦਿਓ।


ਇਹ ਗੱਲ ਆਮਿਰ ਖਾਨ ਨੇ ਕਹੀ


ਅਮਿਤਾਭ ਬੱਚਨ ਨੇ ਕਿਹਾ ਕਿ ਮਾਂ ਨੇ ਕਿਹਾ ਸੀ ਕਿ ਜ਼ਿੰਦਗੀ 'ਚ ਕਿਸੇ ਨੂੰ ਕੰਟਰੋਲ ਕਰਨ ਦੀ ਲੋੜ ਨਹੀਂ ਹੈ। ਫਿਰ ਅਜਿਹਾ ਹੋਇਆ ਕਿ ਬਿੱਗ ਬੀ ਨੇ ਵਾਪਸ ਜਾ ਕੇ ਉਨ੍ਹਾਂ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਪ੍ਰੇਰਨਾ ਨਾਲ ਅਮਿਤਾਭ ਨੂੰ ਆਪਣੀ ਤਾਕਤ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਆਮਿਰ ਖਾਨ ਨੇ ਅਮਿਤਾਭ ਬੱਚਨ ਨੂੰ 'ਐਂਗਰੀ ਯੰਗ ਮੈਨ' ਕਿਹਾ ਸੀ। ਇਹ ਸੁਣ ਕੇ ਅਮਿਤਾਭ ਉੱਚੀ-ਉੱਚੀ ਹੱਸਣ ਲੱਗੇ। ਇਸ ਐਪੀਸੋਡ ਦੌਰਾਨ ਆਮਿਰ ਨੇ ਅਮਿਤਾਭ ਬੱਚਨ ਦੇ ਸਭ ਤੋਂ ਵੱਡੇ ਫੈਨ ਹੋਣ ਦੀ ਗੱਲ ਕੀਤੀ।