ਮੁੰਬਈ: ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਗਲੌਰ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਰੋਲਸ ਰਾਇਸ, ਫੇਰਾਰੀ ਤੇ ਪੋਰਸ਼ ਵਰਗੀਆਂ 10 ਤੋਂ ਜ਼ਿਆਦਾ ਲਗਜ਼ਰੀ ਕਾਰਾਂ ਨੂੰ ਜ਼ਬਤ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਇੱਕ ਰੋਲਸ ਰਾਏ ਕਾਰ ਅਮਿਤਾਭ ਬੱਚਨ ਦੇ ਨਾਂ ਤੇ ਹੈ। ਦਰਅਸਲ, ਟਰਾਂਸਪੋਰਟ ਵਿਭਾਗ ਨੇ ਇਨ੍ਹਾਂ ਕਾਰਾਂ ਨੂੰ ਰੋਡ ਟੈਕਸ ਨਾ ਅਦਾ ਕਰਨ ਦੇ ਲਈ ਜ਼ਬਤ ਕਰ ਲਿਆ ਹੈ।
ਸਲਮਾਨ ਖਾਨ ਅਮਿਤਾਭ ਦੀ ਕਾਰ ਚਲਾ ਰਹੇ ਸੀ
ਤੁਹਾਨੂੰ ਦੱਸ ਦੇਈਏ ਕਿ ਰੋਲਸ ਰਾਏ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਸਲਮਾਨ ਖਾਨ ਵਜੋਂ ਹੋਈ ਹੈ, ਜਿਸ ਦੀ ਉਮਰ ਲਗਪਗ 35 ਸਾਲ ਹੈ ਅਤੇ ਉਹ ਵਸੰਤਨਗਰ ਦਾ ਵਸਨੀਕ ਹੈ ਤੇ ਸਲਮਾਨ ਦੇ ਪਿਤਾ ਨੇ ਇਹ ਕਾਰ ਅਮਿਤਾਭ ਬੱਚਨ ਤੋਂ ਖਰੀਦੀ ਸੀ।
ਵਿਧੂ ਵਿਨੋਦ ਚੋਪੜਾ ਨੇ ਤੋਹਫੇ ਵਜੋਂ ਦਿੱਤੀ ਸੀ
ਇਹ ਕਾਰ ਅਮਿਤਾਭ ਬੱਚਨ ਨੂੰ ਸਾਲ 2007 ਵਿੱਚ ਨਿਰਮਾਤਾ ਵਿਧੂ ਵਿਨੋਦ ਚੋਪੜਾ ਦੁਆਰਾ ਉਨ੍ਹਾਂ ਦੀ ਫਿਲਮ 'ਏਕਲਵਯ' ਦੀ ਸਫਲਤਾ 'ਤੇ ਤੋਹਫੇ ਵਿੱਚ ਦਿੱਤੀ ਗਈ ਸੀ। ਫਿਰ ਸਾਲ 2019 ਵਿੱਚ, ਅਮਿਤਾਭ ਨੇ ਇਸਨੂੰ ਯੂਸਫ ਸ਼ਰੀਫ ਉਰਫ ਡੀ ਬਾਬੂ ਨੂੰ ਵੇਚ ਦਿੱਤਾ ਪਰ ਕਾਰ ਅਜੇ ਵੀ ਅਮਿਤਾਭ ਦੇ ਨਾਂ ਤੇ ਸੀ।
ਅਮਿਤਾਭ ਨੇ ਇਹ ਕਾਰ ਸਾਲ 2019 ਵਿੱਚ ਵੇਚ ਦਿੱਤੀ ਸੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਬੂ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਾਰ ਬੱਚਨ ਤੋਂ ਖਰੀਦੀ ਸੀ। ਅਤੇ ਮੇਰੇ ਪਰਿਵਾਰਕ ਮੈਂਬਰ ਹਰ ਐਤਵਾਰ ਨੂੰ ਇਸਦੀ ਵਰਤੋਂ ਕਰਦੇ ਹਨ ਪਰ ਟਰਾਂਸਪੋਰਟ ਵਿਭਾਗ ਨੇ ਮੇਰੀ ਕਾਰ ਸਮੇਤ ਕਈ ਲਗਜ਼ਰੀ ਕਾਰਾਂ ਜ਼ਬਤ ਕਰ ਲਈਆਂ। ਹਾਲਾਂਕਿ, ਉਨ੍ਹਾਂ ਮੈਨੂੰ ਦੱਸਿਆ ਹੈ ਕਿ ਜਦੋਂ ਮੈਂ ਕਾਰ ਦੇ ਕਾਗਜ਼ ਜਮ੍ਹਾਂ ਕਰਾਂਗਾ ਤਾਂ ਉਹ ਇਸ ਨੂੰ ਵਾਪਸ ਦੇਣਗੇ।
ਲਗਜ਼ਰੀ ਕਾਰ 6 ਕਰੋੜ ਵਿੱਚ ਖਰੀਦੀ ਗਈ ਸੀ
ਇਹ ਪੁਸ਼ਟੀ ਕਰਦਿਆਂ ਕਿ ਗੱਡੀ ਅਜੇ ਅਮਿਤਾਭ ਬੱਚਨ ਦੇ ਨਾਂ ਤੇ ਹੈ, ਹੋਲਕਰ ਨੇ ਕਿਹਾ ਕਿ ਮਾਈਗ੍ਰੇਸ਼ਨ ਦੀ ਤਾਰੀਖ ਤੋਂ 11 ਮਹੀਨਿਆਂ ਬਾਅਦ ਕਾਰ ਕਿਸੇ ਹੋਰ ਦੇ ਨਾਂ ਤੇ ਨਹੀਂ ਚਲਾਈ ਜਾ ਸਕਦੀ। ਪਰ ਇਹ ਕਾਰ ਬੱਚਨ ਤੋਂ 27 ਫਰਵਰੀ 2019 ਨੂੰ ਖਰੀਦੀ ਗਈ ਸੀ।
ਬਾਬੂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਇਸ ਕਾਰ ਲਈ ਲਗਭਗ 6 ਕਰੋੜ ਰੁਪਏ ਅਦਾ ਕੀਤੇ ਹਨ। ਉਸ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਹਾਲਾਂਕਿ, ਉਨ੍ਹਾਂ ਬੱਚਨ ਦੁਆਰਾ ਦਸਤਖਤ ਕੀਤੇ ਇੱਕ ਕਾਗਜ਼ ਨੂੰ ਦਿਖਾਇਆ ਜਿਸ ਵਿੱਚ ਲਿਖਿਆ ਸੀ ਕਿ ਵਾਹਨ ਉਸਨੂੰ ਵੇਚ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਨੂੰਹ ਸਣੇ 4 ਜਣਿਆਂ ਦਾ ਕਤਲ ਕਰਨ ਮਗਰੋਂ ਥਾਣੇ ਪਹੁੰਚਿਆ ਕਾਤਲ, ਪੁਲਿਸ ਨੂੰ ਦੱਸਿਆ ਕਿਉਂ ਕੀਤਾ ਖਤਰਨਾਕ ਕਾਰਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin