Shocking Video: ਮਸ਼ਹੂਰ ਰੈਪਰ ਬਾਦਸ਼ਾਹ ਇਨ੍ਹੀਂ ਦਿਨੀਂ ਆਪਣੇ ਨਵੇਂ ਅਵਤਾਰ ਨੂੰ ਲੈ ਸੁਰਖੀਆਂ ਵਿੱਚ ਬਣੇ ਹੋਏ ਹਨ। ਸ਼ਾਇਦ ਤੁਸੀਂ ਦੇਖਿਆ ਹੋਵੇਗਾ ਪਰ ਤੁਸੀਂ ਰੈਪਰ ਨੂੰ ਪਛਾਣਿਆ ਨਹੀਂ ਹੋਵੇਗਾ! ਕਿਉਂਕਿ, ਭਾਰੀ ਸਰੀਰ ਵਾਲਾ ਬਾਦਸ਼ਾਹ ਹੁਣ ਪਤਲਾ ਫਿੱਟ ਹੋ ਗਿਆ ਹੈ। ਬਾਦਸ਼ਾਹ ਨੇ ਇੰਨਾ ਭਾਰ ਘਟਾ ਲਿਆ ਹੈ ਕਿ ਪ੍ਰਸ਼ੰਸਕ ਇਸ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ। ਬਾਦਸ਼ਾਹ ਦਾ ਟ੍ਰਾਂਸਫਾਰਮੇਸ਼ਨ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਜਿਸ ਵਿੱਚ ਉਹ ਕਾਲੀ ਟੀ-ਸ਼ਰਟ ਪਾ ਕੇ ਆਪਣੀ ਫਿਟਨੇਸ ਦਿਖਾਉਂਦੇ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ਬਾਦਸ਼ਾਹ ਦੇ ਭਾਰ ਘਟਾਉਣ ਦੇ ਸਫ਼ਰ ਬਾਰੇ।
Badshah Weight Loss: ਰੈਪਰ ਬਾਦਸ਼ਾਹ ਨੇ ਭਾਰ ਘਟਾਇਆ
ਅਸੀਂ ਬਾਦਸ਼ਾਹ ਨੂੰ ਬਹੁਤ ਹੈਲਦੀ ਰੂਪ ਵਿੱਚ ਦੇਖਿਆ ਹੈ। ਜਦੋਂ ਉਨ੍ਹਾਂ ਨੇ ਆਪਣੇ ਟ੍ਰਾਂਸਫਾਰਮੇਸ਼ਨ ਦਾ ਵੀਡੀਓ ਸਾਂਝਾ ਕੀਤਾ, ਤਾਂ ਇਸ ਉੱਪਰ ਪ੍ਰਸ਼ੰਸਕਾਂ ਨੂੰ ਵਿਸ਼ਵਾਸ ਨਹੀਂ ਹੋਇਆ। ਲੋਕ ਬੋਲੇ- "ਨਕਲੀ ਬਾਦਸ਼ਾਹ, ਯਾਰ ਇਹ ਬਾਦਸ਼ਾਹ ਨਹੀਂ ਹੈ, ਇਹ ਏਪੀ ਢਿੱਲੋਂ ਦੀ ਕਾਪੀ ਹੈ..."। ਇਸ ਤੋਂ ਇਲਾਵਾ ਕੋਈ ਬੋਲਿਆ ਹੱਡੀਆਂ ਦੀ ਮੁੱਠ...ਇਸਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ ਇਹ ਕੌਣ...ਵਰਗੀਆਂ ਟਿੱਪਣੀਆਂ ਕਰ ਰਹੇ ਹਨ।
ਬਾਦਸ਼ਾਹ ਦਾ ਭਾਰ ਇੰਨਾ ਕਿਵੇਂ ਵਧ ਗਿਆ?
ਬਾਦਸ਼ਾਹ ਨੇ ਮੀਡੀਆ ਨਾਲ ਗੱਲਬਾਤ ਵਿੱਚ ਦੱਸਿਆ ਸੀ ਕਿ ਸਟੇਜ ਸ਼ੋਅ ਕਰਨ ਤੋਂ ਬਾਅਦ, ਉਹ ਬੁਰੀ ਤਰ੍ਹਾਂ ਖਾਣ ਦੇ ਆਦੀ ਹੋ ਗਏ ਸੀ। ਉਹ ਬਹੁਤ ਕੁਝ ਖਾਂਦੇ ਸੀ। ਉਹ ਬਿਨਾਂ ਸੋਚੇ-ਸਮਝੇ ਗੈਰ-ਸਿਹਤਮੰਦ ਚੀਜ਼ਾਂ ਖਾਂਦੇ ਸੀ। ਇਸ ਕਾਰਨ ਉਨ੍ਹਾਂ ਦਾ ਭਾਰ ਵਧਦਾ ਰਿਹਾ ਅਤੇ ਲੰਬੇ ਸਮੇਂ ਬਾਅਦ ਜਦੋਂ ਉਨ੍ਹਾਂ ਨੂੰ ਮੁਸ਼ਕਲ ਆਉਂਦੀ ਸੀ, ਤਾਂ ਉਹ ਭਾਰ ਘਟਾਉਣ ਬਾਰੇ ਸੋਚਣ ਲੱਗ ਪਏ।
ਬਾਦਸ਼ਾਹ ਨੂੰ ਭਾਰ ਵਧਣ ਕਾਰਨ ਸਮੱਸਿਆਵਾਂ ਹੋਈਆਂ
ਭਾਰ ਵਧਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਅਕਸਰ ਮਸ਼ਹੂਰ ਹਸਤੀਆਂ ਜਾਂ ਆਮ ਲੋਕ ਵੀ ਦੱਸਦੇ ਹਨ। ਬਾਦਸ਼ਾਹ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਸਟੇਜ 'ਤੇ ਸ਼ੋਅ ਕਰਨ ਲਈ ਲੰਬੇ ਸਮੇਂ ਤੱਕ ਖੜ੍ਹੇ ਰਹਿਣਾ ਪੈਂਦਾ ਸੀ। ਇਸ ਕਾਰਨ ਇੱਕ ਸਮੱਸਿਆ ਵੀ ਆਈ। ਇਸ ਲਈ, ਬਾਦਸ਼ਾਹ ਨੇ ਆਪਣੇ ਆਪ ਨੂੰ ਭਾਰ ਘਟਾਉਣ ਲਈ ਪ੍ਰੇਰਿਤ ਕੀਤਾ।
ਬਾਦਸ਼ਾਹ ਖੂਬ ਸਲਾਦ ਖਾਂਦਾ
ਸ਼ਿਲਪਾ ਸ਼ੈੱਟੀ ਨਾਲ ਭਾਰ ਘਟਾਉਣ ਬਾਰੇ ਗੱਲਬਾਤ ਵਿੱਚ, ਬਾਦਸ਼ਾਹ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੂੰ ਭਾਰ ਵਧਣ ਕਾਰਨ ਸਮੱਸਿਆਵਾਂ ਆਉਂਦੀਆਂ ਹਨ। ਨਾਲ ਹੀ, ਹੁਣ ਉਨ੍ਹਾਂ ਨੇ ਜ਼ਿਆਦਾ ਖਾਣਾ ਛੱਡ ਦਿੱਤਾ ਹੈ ਅਤੇ ਸਿਰਫ ਸਲਾਦ ਹੀ ਖਾਂਦੇ ਹਨ। ਹਰਾ ਸਲਾਦ ਭਾਰ ਘਟਾਉਣ ਵਿੱਚ ਬਹੁਤ ਮਦਦਗਾਰ ਹੈ। ਬਾਦਸ਼ਾਹ ਨੇ ਸਲਾਦ ਦੀ ਮਦਦ ਵੀ ਲਈ ਹੈ।