ਕਪਿਲ ਦੀ ਹਾਲਤ ਵੇਖ ਭਾਰਤੀ ਦਾ ਟੁੱਟਿਆ ਦਿਲ !
ਏਬੀਪੀ ਸਾਂਝਾ | 10 Apr 2018 05:35 PM (IST)

ਨਵੀਂ ਦਿੱਲੀ: ਕਪਿਲ ਸ਼ਰਮਾ ਦੇ ਟਵੀਟ ਦੇ ਵਿਵਾਦ ਨੂੰ ਮੀਡੀਆ ਦੀਆਂ ਸੁਰਖੀਆਂ ਬਣਦਾ ਵੇਖ ਕਈ ਹਸਤੀਆਂ ਇਸ ਮਾਮਲੇ ਬਾਰੇ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ। ਬਿੱਗ ਬੌਸ ਜੇਤੂ ਸ਼ਿਲਪਾ ਸ਼ਿੰਦੇ ਤੇ ਡਾਇਰੈਕਟਰ ਹੰਸਲ ਮਹਿਤਾ ਤੋਂ ਬਾਅਦ ਕਾਮੇਡੀ ਕਲਾਕਾਰ ਭਾਰਤੀ ਸਿੰਘ ਨੇ ਵੀ ਇਸ ਵਿਵਾਦ ਬਾਰੇ ਆਪਣੇ ਵਿਚਾਰ ਰੱਖੇ ਹਨ। ਮਨੋਰਜਨ ਖ਼ਬਰਾਂ ਬਾਰੇ ਵੈੱਬਸਾਈਟ ਬਾਲੀਵੁੱਡ ਲਾਈਫ਼ ਨਾਲ ਗੱਲ਼ਬਾਤ ਦੌਰਾਨ ਭਾਰਤੀ ਨੇ ਕਿਹਾ ਕਿ ਕਪਿਲ ਨਾਲ ਜੋ ਕੁਝ ਵਾਪਰ ਰਿਹਾ ਹੈ, ਉਹ ਬੇਹੱਦ ਦੁਖ਼ਦਾਈ ਹੈ। ਉਸ ਨੇ ਕਿਹਾ ਕਿ ਕਪਿਲ ਦੀ ਹਾਲਤ ਵੇਖ ਕੇ ਉਸ ਦਾ ਦਿਲ ਹੀ ਟੁੱਟ ਗਿਆ ਹੈ। ਉਸ ਨੇ ਕਪਿਲ ਦੇ ਇਸ ਵਿਵਾਦ ਦੇ ਜਲਦੀ ਹੱਲ ਦੀ ਕਾਮਨਾ ਕੀਤੀ। ਬਿੱਗ ਬੌਸ ਜੇਤੂ ਸ਼ਿਲਪਾ ਸ਼ਿੰਦੇ ਨੇ ਵੀ ਕਪਿਲ ਸ਼ਰਮਾ ਦਾ ਸਮਰਥਨ ਕੀਤਾ। ਦੂਜੇ ਪਾਸੇ ਡਾਇਰੈਕਟਰ ਤੇ ਕੌਮੀ ਐਵਾਰਡ ਜੇਤੂ ਹੰਸਲ ਮਹਿਤਾ ਨੇ ਟਵੀਟ ਜ਼ਰੀਏ ਕਪਿਲ ਦਾ ਵਿਰੋਧ ਕੀਤਾ। ਉਸ ਨੇ ਲਿਖਿਆ ਕਿ ਕਪਿਲ ਦੇ ਟਵੀਟਸ ਵਿੱਚ ਉਸ ਵੱਲੋਂ ਵਰਤੀ ਗਈ ਭਾਸ਼ਾ ਨਿੰਦਣਯੋਗ ਹੈ। ਇਹ ਵਿਵਾਦ ਕਪਿਲ ਦੇ ਟਵਿੱਟਰ ਅਕਾਊਂਟ ਤੋਂ ਮਾੜੀ ਸ਼ਬਦਾਵਲੀ ਵਰਤੇ ਜਾਣ ਕਾਰਨ ਛਿੜਿਆ ਸੀ।