ਬਿੱਗਬੌਸ ਜੇਤੂ ਸ਼ਿਲਪਾ ਨੇ ਖਰੀਦੀ 54 ਲੱਖੀ ਕਾਰ
ਏਬੀਪੀ ਸਾਂਝਾ | 23 Jul 2018 06:59 PM (IST)
ਚੰਡੀਗੜ੍ਹ: ‘ਅੰਗੂਰੀ ਭਾਬੀ’ ਦੇ ਨਾਂ ਨਾਲ ਮਸ਼ਹੂਰ ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ ਅੱਜਕਲ੍ਹ ਕਾਫੀ ਸੁਰਖੀਆਂ ਵਿੱਚ ਹੈ। ਬਿੱਗਬੌਸ ਜਿੱਤਣ ਤੋਂ ਬਾਅਦ ਸ਼ਿਲਪਾ ਹਾਲ ਹੀ ‘ਦਸ ਕਾ ਦਮ’ ਟੀਵੀ ਸ਼ੋਅ ਵਿੱਚ ਇੱਕ ਵਾਰ ਫਿਰ ਸਲਮਾਨ ਖਾਨ ਨਾਲ ਨਜ਼ਰ ਆਈ ਹੈ। ਇਸ ਮੌਕੇ ਉਸ ਨਾਲ ਟੀਵੀ ਸਟਾਰ ਕਰਨ ਪਟੇਲ ਵੀ ਮੌਜੂਦ ਸੀ। ਇਸ ਵਾਰ ਸ਼ਿਲਪਾ ਆਪਣੀ ਅਦਾਕਾਰੀ ਨੂੰ ਲੈ ਕੇ ਨਹੀਂ, ਬਲਕਿ ਉਸ ਵੱਲੋਂ ਕੀਤੀ ਸ਼ੌਪਿੰਗ ਦੀ ਵਜ੍ਹਾ ਕਰ ਕੇ ਸੁਰਖੀਆਂ ਵਿੱਚ ਛਾਈ ਹੋਈ ਹੈ। ਹਾਲ ਹੀ ਵਿੱਚ ਸ਼ਿਪਲਾ ਨੇ ਆਪਣੇ ਲਈ ਲਗਜ਼ਰੀ Mercedes-Benz GLC ਕਾਰ ਖਰੀਦੀ ਹੈ ਜਿਸ ਦੀ ਕੀਮਤ ਲਗਪਗ 54 ਲੱਖ ਰੁਪਏ ਹੈ। ਪਿਛਲੇ ਲੰਬੇ ਸਮੇਂ ਤੋਂ ਸ਼ਿਲਪਾ ਟੀਵੀ ਸ਼ੋਅਜ਼ ਤੋਂ ਦੂਰ ਹੀ ਰਹੀ ਹੈ ਪਰ ਕਿਸੇ ਨਾ ਕਿਸੇ ਕਰੀਕੇ ਉਹ ਲਾਈਮਲਾਈਟ ’ਚ ਆ ਹੀ ਜਾਂਦੀ ਹੈ। ਇਸ ਤੋਂ ਪਹਿਲਾਂ ਸ਼ਿਲਪਾ ਆਪਣੇ ਇੱਕ ਫੋਟੋਸ਼ੂਟ ਕਰਕੇ ਵੀ ਕਾਫੀ ਚਰਚਾ ਵਿੱਚ ਰਹਿ ਚੁੱਕੀ ਹੈ। ਜੇ ਸ਼ਿਲਪਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਇੱਕ ਵੱਡੇ ਪ੍ਰੋਜੈਕਟ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇ ਸਕਦੀ ਹੈ। ਪਰ ਫਿਲਹਾਲ ਤਾਂ ਅੰਗੂਰੀ ਭਾਬੀ ਆਪਣੀ ਲਗਜ਼ਰੀ ਕਾਰ ਵਿੱਚ ਗੇੜੀਆਂ ਮਾਰ ਰਹੀ ਹੈ।