ਸਾਹਮਣੇ ਆਈ ਇਸ ਵੀਡੀਓ ਵਿੱਚ ਤੁਸੀਂ ਸ਼ਹਿਨਾਜ਼ ਨੂੰ ਪੀਲੇ ਰੰਗ ਦੇ ਗਾਊਨ ਵਿੱਚ ਸੜਕ ਦੇ ਕਿਨਾਰੇ ਤੁਰਦਿਆਂ ਵੇਖ ਸਕਦੇ ਹੋ, ਜਿੱਥੇ ਫੋਟੋਗ੍ਰਾਫਰ ਉਸ ਦੀ ਤਸਵੀਰ ਨੂੰ ਕਲਿੱਕ ਕਰ ਰਹੇ ਹਨ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਉਨ੍ਹਾਂ ਫੋਟੋਗ੍ਰਾਫ਼ਰਾਂ ਨੂੰ ਪੋਜ਼ ਦਿੰਦੀ ਹੈ। ਸ਼ਹਿਨਾਜ਼ ਦੀ ਇਹ ਵੀਡੀਓ ਉਸ ਦੇ ਇੰਸਟਾਗ੍ਰਾਮ ਫੈਨ ਪੇਜ ਤੋਂ ਸ਼ੇਅਰ ਕੀਤੀ ਗਈ ਹੈ।
ਇਸ ਦੇ ਨਾਲ ਹੀ ਉਸ ਨੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਨਵੀਂ ਫੋਟੋ ‘ਚ ਸ਼ਹਿਨਾਜ਼ ਗਿੱਲ ਦੀ ਦਿਲਕਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦਿਨੀਂ ਸ਼ਹਿਨਾਜ਼ ਆਪਣੇ ਨਵੇਂ ਫੋਟੋ ਸ਼ੂਟ ਕਰਕੇ ਵੀ ਚਰਚਾ ‘ਚ ਬਣੇ ਹੋਏ ਹਨ।
ਖਾਸ ਗੱਲ ਇਹ ਹੈ ਕਿ ਸ਼ਹਿਨਾਜ਼ ਨੂੰ ਪੰਜਾਬੀ ਫਿਲਮ ਇੰਡਸਟਰੀ ਦੀ ਕੈਟਰੀਨਾ ਕੈਫ ਕਿਹਾ ਜਾਂਦਾ ਹੈ, ਸ਼ਹਿਨਾਜ਼ ਨੇ ਪੰਜਾਬੀ ਫਿਲਮਾਂ 'ਚ ਬਹੁਤ ਨਾਂ ਕਮਾਇਆ ਹੈ। ਵਰਕ ਫਰੰਟ ਦੀ ਗੱਲ ਕਰਿਏ ਤਾਂ ਸ਼ਹਿਨਾਜ਼ ਗਿੱਲ ਕੋਲ ਕੰਮ ਦੀ ਕੋਈ ਕਮੀ ਨਹੀਂ। ਹਾਲ ਹੀ ਵਿੱਚ ਉਸ ਦਾ ਨਵਾਂ ਸੰਗੀਤ ਵੀਡੀਓ ‘ਕੁੜਤਾ ਪਜਾਮਾ’ ਰਿਲੀਜ਼ ਕੀਤਾ ਗਿਆ ਸੀ। ਦੱਸ ਦਈਏ ਕਿ ਟੋਨੀ ਕੱਕੜ ਨਾਲ ਸ਼ਹਿਨਾਜ਼ ਦਾ ਨਵਾਂ ਗਾਣਾ ਅਜੇ ਵੀ ਟ੍ਰੈਂਡ ਕਰ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904