ਬੌਬੀ ਦਿਓਲ ਬਣਿਆ ਸਾਧੂ, ਹੁਣ ਚਲਾ ਰਿਹਾ ਆਸ਼ਰਮ, ਵੇਖੋ ਵੀਡੀਓ
ਏਬੀਪੀ ਸਾਂਝਾ | 31 Jul 2020 12:41 PM (IST)
ਬਾਲੀਵੁੱਡ ਐਕਟਰ ਬੌਬੀ ਦਿਓਲ ਦੀ ਆਉਣ ਵਾਲੀ ਵੈੱਬ ਸੀਰੀਜ਼ 'ਆਸ਼ਰਮ' ਦੀ ਪਹਿਲੀ ਲੁੱਕ ਰਿਲੀਜ਼ ਹੋ ਗਈ ਹੈ।
ਮੁੰਬਈ: ਹਾਲ ਹੀ 'ਚ ਬਾਲੀਵੁੱਡ ਐਕਟਰ ਬੌਬੀ ਦਿਓਲ ਦੀ ਆਉਣ ਵਾਲੀ ਵੈੱਬ ਸੀਰੀਜ਼ 'ਆਸ਼ਰਮ' ਦੀ ਪਹਿਲੀ ਲੁੱਕ ਰਿਲੀਜ਼ ਕੀਤੀ ਗਈ ਹੈ। ਬੌਬੀ ਦਿਓਲ ਨੇ ਖੁਦ ਇਸ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਸ਼ੇਅਰ ਕੀਤਾ ਹੈ। ਪਹਿਲੀ ਝਲਕ ਸ਼ੇਅਰ ਕਰਦਿਆਂ, ਉਸ ਨੇ ਕੈਪਸ਼ਨ 'ਚ ਲਿਖਿਆ: "ਆਸ਼ਰਮ ਦਾ ਪਹਿਲਾ ਲੁੱਕ ਇਹ ਰਿਹਾ। ਮੈਂ ਇਸ ਨੂੰ ਤੁਹਾਡੇ ਸਾਰਿਆਂ ਨਾਲ ਮਿਲ ਕੇ 28 ਅਗਸਤ, 2020 ਨੂੰ ਵੇਖਣ ਦੀ ਉਡੀਕ ਕਰ ਰਿਹਾ ਹਾਂ।" ਬੌਬੀ ਦਿਓਲ ਨੇ ਇਹ ਵੀ ਦੱਸਿਆ ਹੈ ਕਿ ਇਹ ਵੈੱਬ ਸੀਰੀਜ਼ ਐਮਐਕਸ ਪਲੇਅਰ 'ਤੇ ਸਟ੍ਰੀਮ ਕੀਤੀ ਜਾਏਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਬੌਬੀ ਦਿਓਲ ਦੇ ਲੁੱਕ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਵੈੱਬ ਸ਼ੋਅ 'ਆਸ਼ਰਮ' ਵਿੱਚ ਬੌਬੀ ਦਿਓਲ ਨੇ ਸਾਧੂ ਦੀ ਭੂਮਿਕਾ ਵਿੱਚ ਹਨ। ਇਸ ਦਾ ਅੰਦਾਜ਼ਾ ਉਸ ਦੀ ਪਹਿਲੀ ਲੁੱਕ ਨੂੰ ਵੇਖ ਕੇ ਲਾਇਆ ਜਾ ਸਕਦਾ ਹੈ। ਦਰਸ਼ਨ ਕੁਮਾਰ ਇਸ ਸੀਰੀਜ਼ ਵਿੱਚ ਇੰਸਪੈਕਟਰ ਬਣੇ ਹਨ। ਖਾਸ ਗੱਲ ਇਹ ਹੈ ਕਿ ਇਸ ਵੈੱਬ ਸ਼ੋਅ ਨਾਲ ਮਸ਼ਹੂਰ ਟੀਵੀ ਕਲਾਕਾਰ ਸਚਿਨ ਸ਼੍ਰੌਫ ਵਾਪਸੀ ਕਰ ਰਿਹਾ ਹੈ। ਹਾਲ ਹੀ ਵਿਚ, ਉਹ ਗਲੈਮਰ ਦੀ ਦੁਨੀਆ ਤੋਂ ਦੂਰ ਰਿਹਾ ਹੈ। ਦੱਸ ਦਈਏ ਕਿ 'ਆਸ਼ਰਮ' ਨੂੰ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਪ੍ਰਕਾਸ਼ ਝਾਅ ਬਣਾ ਰਹੇ ਹਨ। ਹਾਲ ਹੀ ਵਿੱਚ, ਬੌਬੀ ਦਿਓਲ ਦੀ Netflix ਸੀਰੀਜ਼ 'CLASS OF '83' ਦਾ ਲੁੱਕ ਵੀ ਰਿਲੀਜ਼ ਕੀਤਾ ਗਿਆ ਸੀ। ਇਸ ਵਿੱਚ ਉਹ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਏ ਸੀ। ਬੌਬੀ ਦਿਓਲ ਹਾਲ ਹੀ ਵਿੱਚ ਰੇਸ 3 ਤੇ ਹਾਊਸਫੁੱਲ 4 ਵਰਗੀਆਂ ਵੱਡੀਆਂ ਫਿਲਮਾਂ ਵਿੱਚ ਨਜ਼ਰ ਆਏ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904