Sam Bahadur Teaser: ਵਿੱਕੀ ਕੌਸ਼ਲ ਸਟਾਰਰ ਫਿਲਮ 'ਸੈਮ ਬਹਾਦੁਰ' ਕਾਫੀ ਸਮੇਂ ਤੋਂ ਚਰਚਾ 'ਚ ਸੀ। ਪ੍ਰਸ਼ੰਸਕ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਰਸ਼ਕਾਂ ਦਾ ਉਤਸ਼ਾਹ ਵਧਾਉਣ ਲਈ ਮੇਕਰਸ ਨੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਹੈ।
ਵਿੱਕੀ ਕੌਸ਼ਲ ਦੀ ਅਦਾਕਾਰੀ ਦੇਖ ਜਾਗ ਜਾਵੇਗੀ ਦੇਸ਼ ਭਗਤੀ ਦੀ ਭਾਵਨਾ
1.26 ਮਿੰਟ ਦਾ ਇਹ ਟੀਜ਼ਰ ਕਾਫੀ ਦਮਦਾਰ ਲੱਗ ਰਿਹਾ ਹੈ। ਇੱਕ ਸਿਪਾਹੀ ਲਈ ਉਸਦੀ ਇੱਜ਼ਤ ਉਸਦੀ ਜਾਨ ਤੋਂ ਵੱਧ ਕੀਮਤੀ ਹੁੰਦੀ ਹੈ... ਅਤੇ ਇੱਕ ਸਿਪਾਹੀ ਆਪਣੀ ਵਰਦੀ ਦੀ ਇੱਜ਼ਤ ਲਈ ਆਪਣੀ ਜਾਨ ਵੀ ਕੁਰਬਾਨ ਕਰ ਸਕਦਾ ਹੈ। ਸੈਮ ਬਹਾਦੁਰ ਦਾ ਦਮਦਾਰ ਟੀਜ਼ਰ ਇਸ ਡਾਇਲਾਗ ਨਾਲ ਸ਼ੁਰੂ ਹੁੰਦਾ ਹੈ। ਟੀਜ਼ਰ 'ਚ ਫਿਲਮ ਦਾ ਹੀਰੋ ਵਿੱਕੀ ਕੌਸ਼ਲ ਜ਼ਬਰਦਸਤ ਪਰਫਾਰਮੈਂਸ 'ਚ ਨਜ਼ਰ ਆ ਰਿਹਾ ਹੈ। ਵਿੱਕੀ ਕੌਸ਼ਲ ਭਾਰਤੀ ਫੌਜ ਦੇ ਫੀਲਡ ਮਾਰਸ਼ਲ ਦੀ ਭੂਮਿਕਾ ਵਿੱਚ ਬਹੁਤ ਵਧੀਆ ਨਜ਼ਰ ਆ ਰਹੇ ਹਨ।
ਟੀਜ਼ਰ ਵਿੱਚ ਸੈਮ ਬਹਾਦੁਰ ਦੀ ਜ਼ਬਰਦਸਤ ਡਾਇਲਾਗ ਡਿਲੀਵਰੀ ਤੋਂ ਲੈ ਕੇ ਉਸ ਦੀ ਸ਼ਾਨਦਾਰ ਅਦਾਕਾਰੀ ਤੱਕ, ਸਭ ਕੁਝ ਸ਼ਲਾਘਾਯੋਗ ਹੈ। ਟੀਜ਼ਰ 'ਚ ਫਾਤਿਮਾ ਸਨਾ ਸ਼ੇਖ ਦੀ ਇਕ ਛੋਟੀ ਜਿਹੀ ਝਲਕ ਵੀ ਦੇਖਣ ਨੂੰ ਮਿਲੀ, ਜੋ ਫਿਲਮ 'ਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਸਾਨਿਆ ਮਲਹੋਤਰਾ ਨੇ ਵੀ ਵਧੀਆ ਕੰਮ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਵਿੱਕੀ ਕੌਸ਼ਲ ਨੇ ਫਿਲਮ ਦੇ ਨਵੇਂ ਪੋਸਟਰ ਦੇ ਨਾਲ ਫਿਲਮ ਦੇ ਟੀਜ਼ਰ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਫਿਲਮ ਦੇ ਟੀਜ਼ਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਫਿਲਮ ਦੀ ਕਹਾਣੀ
ਸੈਮ ਬਹਾਦੁਰ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਜੰਗ ਬਾਰੇ ਹੈ। ਇਸ ਯੁੱਧ ਦੌਰਾਨ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਅਤੇ ਫੌਜ ਮੁਖੀ ਸੈਮ ਮਾਨੇਕਸ਼ਾ ਦਾ ਬਹੁਤ ਵੱਡਾ ਯੋਗਦਾਨ ਸੀ। ਇਹ ਫਿਲਮ ਉਨ੍ਹਾਂ ਦੀ ਕਹਾਣੀ 'ਤੇ ਆਧਾਰਿਤ ਹੈ। ਦੱਸ ਦੇਈਏ ਕਿ ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।