Aishwarya Rai Birthday Post For Amitabh Bachchan: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ 11 ਅਕਤੂਬਰ ਨੂੰ ਆਪਣਾ 82ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਅਤੇ ਕਈ ਮਸ਼ਹੂਰ ਹਸਤੀਆਂ ਨੇ ਸਦੀ ਦੇ ਮਹਾਨ ਨਾਇਕ ਨੂੰ ਵਧਾਈ ਦਿੱਤੀ। ਅਭਿਸ਼ੇਕ ਬੱਚਨ ਨਾਲ ਤਲਾਕ ਦੀਆਂ ਅਫਵਾਹਾਂ ਵਿਚਕਾਰ ਐਸ਼ਵਰਿਆ ਰਾਏ ਬੱਚਨ ਨੇ ਵੀ ਆਪਣੇ ਸਹੁਰੇ ਅਤੇ ਸੁਪਰਸਟਾਰ ਅਮਿਤਾਭ ਬੱਚਨ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਬੱਚਨ ਪਰਿਵਾਰ ਨਾਲ ਦਰਾਰ ਦੀਆਂ ਖਬਰਾਂ 'ਤੇ ਵੀ ਵਿਰਾਮ ਲਗਾ ਦਿੱਤਾ।


ਐਸ਼ਵਰਿਆ ਰਾਏ ਨੇ ਅਮਿਤਾਭ ਬੱਚਨ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ


ਅਮਿਤਾਭ ਬੱਚਨ ਦੇ ਜਨਮਦਿਨ ਦੇ ਮੌਕੇ 'ਤੇ ਐਸ਼ਵਰਿਆ ਰਾਏ ਬੱਚਨ ਨੇ ਆਪਣੇ ਇੰਸਟਾਗ੍ਰਾਮ 'ਤੇ ਬਿੱਗ ਬੀ ਨਾਲ ਆਰਾਧਿਆ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ਦੇ ਨਾਲ ਅਭਿਨੇਤਰੀ ਨੇ ਕੈਪਸ਼ਨ ਵਿੱਚ ਲਿਖਿਆ, "ਹੈਪੀ ਬਰਥਡੇ੍ ਪਾ-ਦਾਦਾਜੀ, ਰੱਬ ਤੁਹਾਨੂੰ ਹਮੇਸ਼ਾ ਆਸ਼ੀਰਵਾਦ ਦੇਣ।" ਫੋਟੋ ਵਿੱਚ, ਅਮਿਤਾਭ ਬੱਚਨ ਸਫੇਦ ਹੂਡੀ ਪਹਿਨੇ ਨਜ਼ਰ ਆ ਰਹੇ ਹਨ ਅਤੇ ਆਰਾਧਿਆ ਇੱਕ ਫੁੱਲ ਪ੍ਰਿੰਟ ਫਰੌਕ ਪਹਿਨੀ ਹੋਈ ਹੈ। ਤਸਵੀਰ 'ਚ ਬਿੱਗ ਬੀ ਆਪਣੀ ਪੋਤੀ ਨੂੰ ਜੱਫੀ ਪਾਉਂਦੇ ਹੋਏ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਐਸ਼ਵਰਿਆ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ।


Read MOre: Kajol Gets Angry: ‘ਹੈਲੋ ਹੈਲੋ, ਜੁੱਤੇ ਉਤਾਰੋ…’ ਦੁਰਗਾ ਪੂਜਾ ਪੰਡਾਲ 'ਚ ਗੁੱਸੇ ਨਾਲ ਭੜਕ ਉੱਠੀ ਕਾਜੋਲ; ਵੀਡੀਓ ਵਾਇਰਲ






 


ਐਸ਼ਵਰਿਆ ਅਤੇ ਬੱਚਨ ਪਰਿਵਾਰ ਵਿਚਾਲੇ ਕਿਉਂ ਫੈਲੀਆਂ ਤਕਰਾਰ ਦੀਆਂ ਅਫਵਾਹਾਂ ?


ਦੱਸ ਦੇਈਏ ਕਿ ਐਸ਼ਵਰਿਆ ਰਾਏ ਵੱਲੋਂ ਅਮਿਤਾਭ ਬੱਚਨ ਨੂੰ ਜਨਮਦਿਨ ਦੀ ਪੋਸਟ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਬੱਚਨ ਪਰਿਵਾਰ ਵਿੱਚ ਤਣਾਅ ਨੂੰ ਲੈ ਕੇ ਅਫਵਾਹਾਂ ਫੈਲੀਆਂ ਹੋਈਆਂ ਹਨ। ਖਾਸ ਤੌਰ 'ਤੇ ਜਦੋਂ ਹਾਲ ਹੀ 'ਚ ਕਈ ਜਨਤਕ ਸਮਾਗਮਾਂ ਦੌਰਾਨ ਐਸ਼ਵਰਿਆ ਆਪਣੇ ਪਰਿਵਾਰ ਨਾਲ ਨਜ਼ਰ ਨਹੀਂ ਆਈ। ਖਾਸ ਤੌਰ 'ਤੇ ਜੁਲਾਈ 2023 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੌਰਾਨ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਨਾਲ ਵੱਖਰੇ ਤੌਰ 'ਤੇ ਪਹੁੰਚੀ ਸੀ ਜਦਕਿ ਅਭਿਸ਼ੇਕ, ਅਮਿਤਾਭ, ਜਯਾ ਅਤੇ ਸ਼ਵੇਤਾ ਬੱਚਨ ਨੂੰ ਇਕੱਠੇ ਦੇਖਿਆ ਗਿਆ ਸੀ, ਜਿਸ ਨਾਲ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਨਾਲ ਲੜਾਈ ਦੀ ਅਫਵਾਹ ਫੈਲ ਗਈ ਸੀ। ਹਾਲਾਂਕਿ ਹੁਣ ਐਸ਼ਵਰਿਆ ਦੇ ਇਸ ਪੋਸਟ ਤੋਂ ਬਾਅਦ ਲੱਗਦਾ ਹੈ ਕਿ ਉਨ੍ਹਾਂ ਅਤੇ ਬੱਚਨ ਪਰਿਵਾਰ ਵਿਚਾਲੇ ਕੋਈ ਤਣਾਅ ਨਹੀਂ ਹੈ। ਐਸ਼ਵਰਿਆ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਵੀ ਖੁਸ਼ ਹਨ।