Bharti Singh Daughter Video: ਕਾਮੇਡੀ ਕਵੀਨ ਭਾਰਤੀ ਸਿੰਘ ਵੱਲੋਂ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸਾਂਝੀ ਕਰ ਵੱਡਾ ਖੁਲਾਸਾ ਕੀਤਾ ਗਿਆ ਹੈ। ਇਸ ਖੁਲਾਸੇ ਤੋਂ ਬਾਅਦ ਪ੍ਰਸ਼ੰਸ਼ਕ ਵੀ ਹੈਰਾਨ ਹਨ। ਆਪਣੀ ਕਾਮੇਡੀ ਨਾਲ ਦੂਜਿਆਂ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਭਾਰਤੀ ਆਪਣੇ ਬੇਟੇ ਗੋਲਾ ਅਤੇ ਪਤੀ ਹਰਸ਼ ਲਿੰਬਾਚੀਆ ਨਾਲ ਫਨੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਕਾਰ ਕਾਮੇਡੀ ਕਵੀਨ ਨੇ ਅਜਿਹਾ ਵੀਡੀਓ ਸਾਂਝਾ ਕੀਤਾ ਹੈ। ਜਿਸ ਨੇ ਦਰਸ਼ਕਾਂ ਦੇ ਹੋਸ਼ ਉੱਡਾ ਦਿੱਤੇ ਹਨ। ਇਸ ਵੀਡੀਓ ਵਿੱਚ ਭਾਰਤੀ ਨੇ ਆਪਣੀ ਧੀ ਨੂੰ ਲੈ ਖੁਲਾਸਾ ਕੀਤਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...



ਦਰਅਸਲ, ਭਾਰਤੀ ਸਿੰਘ ਨੇ ਆਪਣੇ ਸੋਸ਼ਲ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸਾਂਂਝਾ ਕਰ ਇਹ ਖੁਲਾਸਾ ਕੀਤਾ ਹੈ, ਕਿ ਪੁੱਤਰ ਗੋਲਾਂ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਧੀ ਵੀ ਹੈ। ਜੀ ਹਾਂ, ਇਸ ਵੀਡੀਓ ਰਾਹੀਂ ਭਾਰਤੀ ਨੇ ਸਾਰਿਆਂ ਨੂੰ ਆਪਣੀ ਬੇਟੀ 'ਗੋਲੀ' ਨਾਲ ਜਾਣੂ ਕਰਵਾਇਆ ਹੈ। ਭਾਰਤੀ ਨੇ ਇਹ ਸੱਚਾਈ ਆਪਣੇ ਪਤੀ ਹਰਸ਼ ਦੀ ਗੈਰ ਮੌਜੂਦਗੀ 'ਚ ਦੱਸੀ। ਇਸ ਵੀਡੀਓ 'ਚ ਭਾਰਤੀ ਕਹਿੰਦੀ ਹੈ, ਹਰਸ਼ ਨੇ ਵੀ ਨਹੀਂ ਦੱਸਿਆ ਅਤੇ ਮੈਂ ਵੀ ਨਹੀਂ ਦੱਸਿਆ। ਸਾਡੇ ਦੋ ਬੱਚੇ ਹਨ। ਪਹਿਲੀ ਕੁੜੀ ਉਹ ਹੈ ਜਿਸਨੂੰ ਅਸੀਂ ਲੰਡਨ ਭੇਜ ਦਿੱਤਾ ਸੀ ਹੁਣ ਅਸੀਂ ਆਪਣੀ ਧੀ ਨੂੰ ਬੁਲਾਇਆ ਹੈ। ਅਸੀਂ ਤੁਹਾਨੂੰ ਆਪਣੀ ਧੀ ਨਾਲ ਮਿਲਾਉਂਦੇ ਹਾਂ।'


ਇਸ ਤੋਂ ਬਾਅਦ ਭਾਰਤੀ ਇਸ ਵੀਡੀਓ 'ਚ ਗੋਲਾ ਦੀ ਭੈਣ ਯਾਨੀ ਆਪਣੀ ਬੇਟੀ ਗੋਲੀ ਦੀ ਪਹਿਲੀ ਝਲਕ ਦਿਖਾਉਂਦੀ ਹੈ। ਉਹ ਕਹਿੰਦੀ, 'ਸੋ ਦੋਸਤੋ, ਇਹ ਸਾਡੀ ਵੱਡੀ ਧੀ 'ਗੋਲੀ' ਹੈ, ਜੋ ਲੰਡਨ ਗਈ ਹੋਈ ਸੀ |' ਇਸ ਤੋਂ ਬਾਅਦ ਉਹ ਗੋਲੀ ਨੂੰ ਕਹਿੰਦੀ ਹੈ, 'ਹਾਇ ਬੋਲੋ ਗੋਲੀ। ਹੈਲੋ ਕਹਿਣਾ ਉਹ ਥੋੜੀ ਸ਼ਰਮੀਲੀ ਹੈ ਉਹ ਲੰਡਨ ਵਿੱਚ ਵੱਡੀ ਹੋਈ ਹੈ, ਕੀ ਉਹ ਭਾਰਤ ਦੇ ਨਿਯਮਾਂ ਬਾਰੇ ਬਹੁਤ ਕੁਝ ਨਹੀਂ ਜਾਣਦੀ, ਇਹ ਨਹੀਂ ਜਾਣਦੀ ਕਿ ਇੱਥੇ ਉਹ ਹੈਲੋ ਨਹੀਂ, ਪਰ ਹੈਲੋ ਕਹਿੰਦੇ ਹਨ। ਮੈਂ ਕੁਝ ਸਿਖਾਇਆ ਹੈ। ਗੋਲਿ ਬੋਲੋ ਜੈ ਸ਼੍ਰੀ ਕ੍ਰਿਸ਼ਨ। ਉਹ ਭਗਵਾਨ ਸ਼ਿਵ ਦੀ ਬਹੁਤ ਵੱਡੀ ਭਗਤ ਵੀ ਹੈ। ਇਸ ਤੋਂ ਬਾਅਦ ਭਾਰਤੀ ਕਹਿੰਦੀ ਹੈ, 'ਹਰ ਹਰ ਸ਼ੰਭੂ...'। ਇਹ ਕਹਿੰਦੇ ਹੀ ਗੋਲੀ ਨੇ ਆਪਣੇ ਦੋਵੇਂ ਹੱਥ ਖੜ੍ਹੇ ਕਰ ਦਿੱਤੇ। ਫਿਰ ਭਾਰਤੀ ਕਹਿੰਦੀ ਹੈ ਕਿ ਗੋਲੀ ਤੇ ਗੋਲਾ ਨੂੰ ਵੀ ਬਹੁਤ ਪਿਆਰ ਦਿਓ, ਗੋਲਾ ਉਸ ਦਾ ਛੋਟਾ ਭਰਾ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਹੱਸ-ਹੱਸ ਲੋਟਪੋਟ ਹੋ ਰਹੇ ਹਨ। ਦਰਅਸਲ, ਭਾਰਤੀ ਨੇ ਸਨੈਪਚੈੱਟ ਫਿਲਟਰ ਇਸਤੇਮਾਲ ਕਰ ਬੇਟੀ ਗੋਲੀ ਨੂੰ ਸਭ ਨਾਲ ਮਿਲਵਾਇਆ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕਾਂ ਦਾ ਹਾਸਾ ਨਹੀਂ ਰੁੱਕ ਰਿਹਾ।