Kapil Sharma Slams IndiGo: ਕਾਮੇਡੀਅਨ ਕਪਿਲ ਸ਼ਰਮਾ ਦੀ ਬੁੱਧਵਾਰ ਰਾਤ ਦੀ ਫਲਾਈਟ ਲੇਟ ਹੋ ਗਈ, ਜਿਸ ਤੋਂ ਬਾਅਦ ਉਹ ਇੰਡੀਗੋ ਏਅਰਲਾਈਨਜ਼ 'ਤੇ ਗੁੱਸੇ 'ਚ ਨਜ਼ਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹ ਲਗਭਗ ਇਕ ਘੰਟੇ ਤੋਂ ਹੋਰ ਯਾਤਰੀਆਂ ਨਾਲ ਟਰਾਂਜ਼ਿਟ ਬੱਸ ਵਿਚ ਫਸਿਆ ਰਿਹਾ ਅਤੇ ਉਸ ਨੂੰ ਫਲਾਈਟ ਸਬੰਧੀ ਕੋਈ ਅਪਡੇਟ ਨਹੀਂ ਦਿੱਤੀ ਗਈ। ਕਪਿਲ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਪਾਇਲਟ ਟ੍ਰੈਫਿਕ 'ਚ ਫਸਿਆ ਹੋਇਆ ਹੈ।


 
ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰਦੇ ਹੋਏ ਕਪਿਲ਼ ਸ਼ਰਮਾ ਨੇ ਲਿਖਿਆ- ਡੀਅਰ ਇੰਡੀਗੋ ਪਹਿਲਾਂ ਤੁਸੀ ਸਾਨੂੰ 50 ਮਿੰਟ ਤੱਕ ਬੱਸ ਵਿੱਚ ਇੰਤਜ਼ਾਰ ਕਰਵਾਇਆ ਅਤੇ ਹੁਣ ਤੁਹਾਡੀ ਟੀਮ ਕਹਿ ਰਹੀ ਹੈ ਕਿ ਪਾਇਲਟ ਟ੍ਰੈਫਿਕ ਵਿੱਚ ਫਸ ਗਿਆ ਹੈ, ਕੀ? ਸੱਚਮੁੱਚ ? ਅਸੀ ਰਾਤ 8 ਵਜੇ ਤੱਕ ਟੇਕ ਆਫ ਕਰਨਾ ਸੀ ਅਤੇ  9:20 ਵੱਜ ਚੁੱਕੇ ਹਨ, ਹਾਲੇ ਵੀ ਕਾੱਕਪਿਟ ਵਿੱਚ ਕੋਈ ਪਾਇਲਟ ਨਹੀਂ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਇਹ 180 ਪੈਸੈਂਨਜ਼ਰ ਫਿਰ ਤੋਂ ਇੰਡੀਗੋ ਵਿੱਚ ਉਡਾਣ ਭਰਣਗੇ। ਕਦੇ ਵੀ ਨਹੀਂ #Indigo 6E 5149 #shameless





.


ਯਾਤਰੀਆਂ ਨੂੰ ਦੂਜੇ ਜਹਾਜ਼ ਵਿੱਚ ਭੇਜਿਆ ਗਿਆ


ਕਪਿਲ ਨੇ ਇੱਕ ਅਪਡੇਟ ਵਿੱਚ ਅੱਗੇ ਲਿਖਿਆ - 'ਹੁਣ ਉਹ ਸਾਰੇ ਯਾਤਰੀਆਂ ਨੂੰ ਫਲਾਈਟ ਤੋਂ ਉਤਾਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਅਸੀਂ ਤੁਹਾਨੂੰ ਕਿਸੇ ਹੋਰ ਜਹਾਜ਼ ਵਿੱਚ ਭੇਜਾਂਗੇ ਪਰ ਸੁਰੱਖਿਆ ਜਾਂਚ ਲਈ ਸਾਨੂੰ ਦੁਬਾਰਾ ਟਰਮੀਨਲ 'ਤੇ ਜਾਣਾ ਪਵੇਗਾ।'






'ਇੰਡੀਗੋ ਸਿਰਫ ਝੂਠ, ਝੂਠ ਅਤੇ ਝੂਠ ਬੋਲ ਰਿਹਾ ਹੈ ...'


ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਇਕ ਹੋਰ ਪੋਸਟ ਕੀਤੀ ਅਤੇ ਲਿਖਿਆ- 'ਲੋਕ ਤੁਹਾਡੇ ਕਾਰਨ ਸੰਘਰਸ਼ ਕਰ ਰਹੇ ਹਨ ਅਤੇ ਇੰਡੀਗੋ ਸਿਰਫ ਝੂਠ, ਝੂਠ ਅਤੇ ਝੂਠ ਬੋਲ ਰਿਹਾ ਹੈ। ਵ੍ਹੀਲ ਚੇਅਰ 'ਤੇ ਕੁਝ ਬਜ਼ੁਰਗ ਯਾਤਰੀ ਹਨ, ਜਿਨ੍ਹਾਂ ਦੀ ਸਿਹਤ ਬਹੁਤੀ ਠੀਕ ਨਹੀਂ ਹੈ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ!'
 
ਵਿਵੇਕ ਅਗਨੀਹੋਤਰੀ ਨੇ ਵੀ ਸ਼ਿਕਾਇਤ ਕੀਤੀ ਸੀ


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਿਲਮ ਮੇਕਰ ਵਿਵੇਕ ਅਗਨੀਹੋਤਰੀ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਫਲਾਈਟ ਦੋ ਘੰਟੇ ਲੇਟ ਹੋਈ ਸੀ। ਉਸ ਨੇ ਲਿਖਿਆ ਸੀ- 'ਸਵੇਰੇ 11.10 ਵਜੇ ਫਲਾਈਟ 'ਚ ਸਵਾਰ ਹੋਇਆ। 12.40 ਵੱਜ ਚੁੱਕੇ ਹਨ। 1.30 ਘੰਟੇ ਅਤੇ ਕਪਤਾਨ ਜਾਂ ਪਾਇਲਟ ਚਾਲਕ ਦਲ ਤੋਂ ਜਾਣਕਾਰੀ ਦਾ ਇੱਕ ਸ਼ਬਦ ਵੀ ਨਹੀਂ। ਦੁਨੀਆ ਭਰ ਵਿੱਚ ਉਡਾਣਾਂ ਵਿੱਚ ਦੇਰੀ ਹੁੰਦੀ ਹੈ ਪਰ ਯਾਤਰੀਆਂ ਲਈ ਅਜਿਹੀ ਉਦਾਸੀਨਤਾ ਇੰਡੀਗੋ ਦੀ ਇੱਕ ਵਿਲੱਖਣ ਕਵਾਲਿਟੀ ਹੈ। ਕੀ ਦੇਰੀ ਨੂੰ ਜਾਣਨ ਦਾ ਕੋਈ ਤਰੀਕਾ ਨਹੀਂ ਹੈ? ਇਹ ਸਭ ਵਾਧੂ ਐਡਵਾਂਸਡ ਏਆਈ ਸੌਫਟਵੇਅਰ ਕਿਸ ਲਈ ਹਨ? ਤਾਂ ਫਿਰ ਯਾਤਰੀਆਂ ਨੂੰ ਦੁਖੀ ਅਤੇ ਨਿਰਾਸ਼ ਚਾਲਕ ਦਲ ਦੇ ਨਾਲ ਇੱਕ ਅਜਿਹੀ ਸੁਰੰਗ ਵਿੱਚ ਕਿਉਂ ਬੰਦ ਕੀਤਾ ਜਾਵੇ?