Gadar 2 Controversy: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਆਪਣੀ ਨਵੀਂ ਫਿਲਮ ਗਦਰ 2 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਇੱਕ ਵਾਰ ਤਾਰਾ ਸਿੰਘ ਦੇ ਕਿਰਦਾਰ ਵਿੱਚ ਅਦਾਕਾਰ ਪਾਕਿਸਤਾਨ ਜਾ ਕੇ ਬਗਾਵਤ ਨੂੰ ਭੜਕਾਉਣ ਵਾਲਾ ਹੈ। ਗਦਰ 2 ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਚੁੱਕੇ ਹਨ ਪਰ ਹੁਣ ਸੰਨੀ ਦਿਓਲ ਨੇ ਫਿਲਮ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਕਾਰਨ ਫਿਲਮ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। 

Continues below advertisement


ਦਰਅਸਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (S.G.P.C.) ਨੇ ਫਿਲਮ ਦੇ ਇਕ ਸੀਨ 'ਤੇ ਇਤਰਾਜ਼ ਜਤਾਇਆ ਹੈ। ਐਸਜੀਪੀਸੀ ਨੇ ਸੰਨੀ ਦੇ ਨਾਲ-ਨਾਲ ਫ਼ਿਲਮ ਨਿਰਦੇਸ਼ਕ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਫਿਲਮ ਦਾ ਇਹ ਸੀਨ ਇੱਕ ਗੁਰਦੁਆਰੇ ਵਿੱਚ ਸ਼ੂਟ ਕੀਤਾ ਗਿਆ ਹੈ। ਇਸ ਵਿੱਚ ਸੰਨੀ ਦਿਓਲ ਅਤੇ ਅਦਾਕਾਰਾ ਅਮੀਸ਼ਾ ਪਟੇਲ ਇੱਕ ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪਿੱਛੇ ਇੱਕ ਜਥਾ ਗੱਤਕਾ ਵੀ ਕਰਦਾ ਨਜ਼ਰ ਆ ਰਿਹਾ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਸ਼ੂਟਿੰਗ ਦੌਰਾਨ ਇਹ ਸੀਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।


ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਿੱਖ ਹੋਣ ਦੇ ਨਾਤੇ ਸੰਨੀ ਦਿਓਲ ਗੁਰਦੁਆਰੇ ਦੀ ਹਦੂਦ ਅੰਦਰ ਅਜਿਹਾ ਸੀਨ ਫਿਲਮਾ ਰਹੇ ਹਨ। ਦੋਵੇਂ ਅਜਿਹੀ ਮੁਦਰਾ ਵਿੱਚ ਹਨ ਜੋ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਨਿੰਦਣਯੋਗ ਹੈ ਅਤੇ ਉਨ੍ਹਾਂ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਦੁਆਰੇ ਦੀ ਸਜਾਵਟ ਹੈ ਅਤੇ ਇੱਥੇ ਅਜਿਹੇ ਸੀਨ ਨਹੀਂ ਸ਼ੂਟ ਕੀਤੇ ਜਾ ਸਕਦੇ ਹਨ।


ਫਿਲਹਾਲ ਅਭਿਨੇਤਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਫਿਲਮ ਗਦਰ-2 ਨਾਲ ਜੁੜੇ ਇਸ ਵਿਵਾਦ ਤੋਂ ਬਾਅਦ ਉਸ ਸੀਨ ਕੱਟ ਕਰ ਦੇਣਗੇ। ਇਹ ਤਾਂ ਬਾਅਦ ਵਿੱਚ ਹੀ ਸਾਹਮਣੇ ਆਏਗਾ। 

ਫਿਲਮ ਦੀ ਕਹਾਣੀ...

ਦੱਸਣਯੋਗ ਹੈ ਕਿ ਗਦਰ 2 ਸਾਲ 2001 'ਚ ਰਿਲੀਜ਼ ਹੋਈ ਫਿਲਮ ਗਦਰ ਦਾ ਸੀਕਵਲ ਹੈ। ਫਿਲਮ 'ਚ ਇਸ ਵਾਰ ਤਾਰਾ ਸਿੰਘ ਆਪਣੇ ਬੇਟੇ ਚਰਨਜੀਤ ਲਈ ਪਾਕਿਸਤਾਨ ਜਾਣਗੇ। ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਇਸ 'ਚ ਸੰਨੀ ਦਿਓਲ ਤੋਂ ਇਲਾਵਾ ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਮਨੀਸ਼ ਵਧਵਾ ਅਤੇ ਸਿਮਰਤ ਕੌਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਗਦਰ 2 ਫਿਲਮ 11 ਅਗਸਤ, 2023 ਨੂੰ ਰਿਲੀਜ਼ ਹੋਵੇਗੀ।