ਮੁੰਬਈ: ਕੰਗਨਾ ਰਨੌਤ ਨਾਲ ਜੁੜਿਆ ਕੋਈ ਵੀ ਵਿਵਾਦ ਅੱਜ-ਕੱਲ੍ਹ ਸੁਰਖੀਆਂ ਬਣਦਾ ਜਾ ਰਿਹਾ ਹੈ। ਹੁਣ ਕੰਗਨਾ ਨੇ ਚੰਡੀਗੜ੍ਹ ਤੋਂ ਮੁੰਬਈ ਲਈ ਜਿਸ ਇੰਡੀਗੋ ਫਲਾਈਟ ‘ਚ ਉੜਾਣ ਭਰੀ ਸੀ ਉਸ ਤੋਂ ਡੀਜੀਸੀਐਮ ਨੇ ਰਿਪੋਰਟ ਮੰਗੀ ਹੈ। ਜਿਸ ਦਾ ਕਾਰਨ ਹੈ ਕਿ ਫਲਾਈਟ ‘ਚ ਖੂਬ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਹੋਈ ਸੀ ਤੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਉਲੰਘਣਾ ਹੋਈ।
ਡੀਜੀਸੀਏਦੇ ਇੱਕ ਅਧਿਕਾਰੀ ਨੇ ਦੱਸਿਆ, “ਅਸੀਂ ਅਜਿਹੀਆਂ ਕੁਝ ਵੀਡੀਓ ਵੇਖਿਆਂ ਜਿਨ੍ਹਾਂ ‘ਚ ਮੀਡੀਆਕਰਮੀ ਬੁੱਧਵਾਰ ਨੂੰ 6E264 ਉਡਾਨ ‘ਚ ਇੱਕ ਦੂਜੇ ਨਾਲ ਜੁੜਕੇ ਬੈਠੇ ਸੀ। ਇਹ ਸੁਰੱਖਿਆ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਉਲੰਘਣ ਹੈ। ਅਸੀਂ ਵਿਮਾਨ ਕੰਪਨੀ ਇੰਡੀਗੋ ਨੂੰ ਇਸ ਬਾਰੇ ਇੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।” ਦੱਸ ਦਈਏ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਮਾਜਿਕ ਦੂਰੀ ਬਣਾਈ ਰੱਖਣ ਲਈ 25 ਮਈ ਨੂੰ ਇੱਕ ਨਿਯਮ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ, "ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ ਯਾਤਰੀ ਨੂੰ ਕ੍ਰਮ ਵਿਚ (ਜਹਾਜ਼ ਰਾਹੀਂ) ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਵਧੇਰੇ ਲੋਕ ਇਕੱਠੇ ਨਾ ਹੋਣ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904