ਪੜਚੋਲ ਕਰੋ

Dharmendra: ਦਿੱਗਜ ਐਕਟਰ ਧਰਮਿੰਦਰ ਦੀ ਮੌਤ ਸੱਚ ਜਾਂ ਅਫਵਾਹ...? ਪਰਿਵਾਰ ਨੇ ਸਿਹਤ ਨੂੰ ਲੈ ਕੇ ਦਿੱਤਾ ਵੱਡਾ ਅਪਡੇਟ

ਬਾਲੀਵੁੱਡ ਜਗਤ ਇੱਕ ਦਮ ਹੜਕੰਪ ਮੱਚ ਗਿਆ ਜਦੋਂ ਦਿੱਗਜ ਐਕਟਰ ਧਰਮਿੰਦਰ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ। ਪਰ ਕੁੱਝ ਸਮੇਂ ਬਾਅਦ ਪਰਿਵਾਰ ਵੱਲੋਂ ਇਸ ਖਬਰ ਨੂੰ ਅਫਵਾਹ ਦੱਸਿਆ ਉਨ੍ਹਾਂ ਨੇ ਕਿਹਾ ਹੈ ਕਿ ਧਰਮਿੰਦਰ ਦੀ ਸਿਹਤ ਠੀਕ ਹੋ ਰਹੀ ਹੈ। ਉਹ ਜ਼ਿੰਦਾ

Bollywood legend Dharmendra Health Update: ਅੱਜ ਤੜਕ ਸਵੇਰੇ-ਸਵੇਰੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਦੇ ਦਿਹਾਂਤ ਦੀਆਂ ਖਬਰਾਂ ਆਉਣ ਲੱਗ ਪਈਆਂ। ਪਰ ਜਦੋਂ ਇਹ ਗੱਲ ਪਰਿਵਾਰ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਤੁਰੰਤ ਇਨ੍ਹਾਂ ਫੈਲ ਰਹੀਆਂ ਅਫਵਾਹਾਂ ਦਾ ਖੰਡਨ ਕਰ ਦਿੱਤਾ। ਦੱਸ ਦਈਏ ਧਰਮਿੰਦਰ ਕੁਝ ਦਿਨਾਂ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਉੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰ ਜਦੋਂ ਅਦਾਕਾਰ ਦੇ ਦਿਹਾਂਤ ਦੀ ਅਫਵਾਹ ਫੈਲੀ ਤਾਂ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਪਰ ਪਰਿਵਾਰ ਨੇ ਧਰਮਿੰਦਰ ਦੇ ਹੈਲਥ ਬਾਰੇ ਦੱਸਿਆ ਹੈ ਕਿ ਉਹ ਜ਼ਿੰਦਾ ਨੇ ਤੇ ਉਹ ਠੀਕ ਹੋ ਰਹੇ ਹਨ, ਮੌਤ ਦੀਆਂ ਖਬਰਾਂ ਸਿਰਫ ਅਫਵਾਹਾਂ ਹਨ। ਜਿਸ ਤੋਂ ਬਾਅਦ ਫੈਨਜ਼ ਨੂੰ ਰਾਹਤ ਮਹਿਸੂਸ ਕੀਤੀ।

ਧਰਮਿੰਦਰ ਜ਼ੇਰੇ ਇਲਾਜ
ਧਰਮਿੰਦਰ 31 ਅਕਤੂਬਰ 2025 ਨੂੰ ਨਿਯਮਤ ਚੈੱਕਅਪ ਲਈ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੂੰ ਸਾਂਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ, ਜਿਸ ਕਾਰਨ ਅਦਾਕਾਰ ਨੂੰ ਦਾਖ਼ਲ ਕਰ ਲਿਆ ਗਿਆ। ਧਰਮਿੰਦਰ ਕੁਝ ਦਿਨਾਂ ਤੋਂ ਆਈ.ਸੀ.ਯੂ. (ICU) ਵਿੱਚ ਸਨ। 10 ਨਵੰਬਰ ਨੂੰ ਖ਼ਬਰਾਂ ਆਈਆਂ ਕਿ ਉਨ੍ਹਾਂ ਦੀ ਤਬੀਅਤ ਗੰਭੀਰ ਹੈ। ਇਸ ਦੌਰਾਨ ਹੇਮਾ ਮਾਲਿਨੀ, ਸਨੀ ਦੇਓਲ, ਈਸ਼ਾ ਦੇਓਲ, ਉਨ੍ਹਾਂ ਦੇ ਪੋਤੇ ਕਰਨ ਦਿਓਲ ਅਤੇ ਰਾਜਵੀਰ ਦਿਓਲ ਉਨ੍ਹਾਂ ਨਾਲ ਮਿਲਣ ਹਸਪਤਾਲ ਪਹੁੰਚੇ।

ਹੇਮਾ ਮਾਲਿਨੀ ਨੇ ਦਿੱਤਾ ਧਰਮਿੰਦਰ ਦਾ ਹੈਲਥ ਅਪਡੇਟ
ਹੇਮਾ ਮਾਲਿਨੀ ਨੇ ਲਿਖਿਆ, 'ਜੋ ਵੀ ਹੋ ਰਿਹਾ ਹੈ ਉਹ ਮੁਆਫੀ ਯੋਗ ਨਹੀਂ ਹੈ। ਕਿਵੇਂ ਜ਼ਿੰਮੇਵਾਰ ਚੈਨਲ ਇੱਕ ਅਜਿਹੇ ਵਿਅਕਤੀ ਬਾਰੇ ਝੂਠੀਆਂ ਖ਼ਬਰਾਂ ਫੈਲਾ ਸਕਦੇ ਹਨ ਜੋ ਇਲਾਜ਼ ਨੂੰ ਜਵਾਬ ਦੇ ਰਹੇ ਹਨ ਅਤੇ ਹੌਲੀ-ਹੌਲੀ ਠੀਕ ਹੋ ਰਹੇ ਹਨ? ਇਹ ਬਹੁਤ ਅਸਨਮਾਨਜਨਕ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਹੈ। ਕਿਰਪਾ ਕਰਕੇ ਪਰਿਵਾਰ ਅਤੇ ਉਨ੍ਹਾਂ ਦੀ ਪ੍ਰਾਈਵੇਸੀ ਦਾ ਸਨਮਾਨ ਕਰੋ।'

ਇਸ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਨੇ ਵੀ ਪੋਸਟ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦੇ ਪਾਪਾ ਠੀਕ ਨੇ ਤੇ ਉਹ ਰਿਕਵਰੀ ਕਰ ਰਹੇ ਹਨ। ਈਸ਼ਾ ਦੇ ਇਸ ਪੋਸਟ ਤੋਂ ਬਾਅਦ ਧਰਮਿੰਦਰ ਦੇ ਫੈਨਾਂ ਨੇ ਰਾਹਤ ਦਾ ਸਾਂਹ ਲਿਆ ਹੈ।

ਸਲਮਾਨ-ਸ਼ਾਹਰੁਖ ਖਾਨ ਵੀ ਮਿਲਣ ਪਹੁੰਚੇ

10 ਨਵੰਬਰ ਨੂੰ ਧਰਮਿੰਦਰ ਦੀ ਤਬੀਅਤ ਬਹੁਤ ਗੰਭੀਰ ਹੋ ਗਈ ਸੀ। ਇਸ ਤੋਂ ਬਾਅਦ ਕਈ ਅਦਾਕਾਰ ਉਨ੍ਹਾਂ ਨਾਲ ਮਿਲਣ ਹਸਪਤਾਲ ਪਹੁੰਚੇ। ਸਲਮਾਨ ਖਾਨ, ਸ਼ਾਹਰੁਖ ਖਾਨ, ਗੋਵਿੰਦਾ ਅਤੇ ਅਮੀਸ਼ਾ ਪਟੇਲ ਵੀ ਧਰਮਿੰਦਰ ਨੂੰ ਮਿਲਣ ਆਏ।

1960 ਵਿੱਚ ਕੀਤਾ ਬਾਲੀਵੁੱਡ ਡੈਬਿਊ
ਧਰਮਿੰਦਰ ਦਾ ਪੂਰਾ ਨਾਮ ਧਰਮਿੰਦਰ ਕੇਵਲ ਕ੍ਰਿਸ਼ਨ ਦਿਓਲ ਹੈ। ਉਨ੍ਹਾਂ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਨਸਰਾਨੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣਾ ਐਕਟਿੰਗ ਕਰੀਅਰ 1960 ਵਿੱਚ ਰਿਲੀਜ਼ ਹੋਈ ਫ਼ਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ 1961 ਦੀ ਫ਼ਿਲਮ 'ਬੁਆਏ ਫ੍ਰੈਂਡ' ਵਿੱਚ ਸਪੋਰਟਿੰਗ ਰੋਲ ਵਿੱਚ ਨਜ਼ਰ ਆਏ।

ਧਰਮਿੰਦਰ ਦੇ ਪਰਿਵਾਰ ਬਾਰੇ
ਧਰਮਿੰਦਰ ਨੇ ਆਪਣੀ ਜ਼ਿੰਦਗੀ ਵਿੱਚ ਦੋ ਵਿਆਹ ਕੀਤੇ। ਪਹਿਲਾ ਵਿਆਹ ਉਨ੍ਹਾਂ ਦੀ ਪ੍ਰਕਾਸ਼ ਕੌਰ ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ- ਸੰਨੀ ਦਿਓਲ, ਬੌਬੀ ਦਿਓਲ, ਵਿਜੇਤਾ ਦਿਓਲ ਅਤੇ ਅਜੀਤਾ ਦਿਓਲ। ਇਸ ਤੋਂ ਬਾਅਦ, ਦਿੱਗਜ ਅਦਾਕਾਰ ਨੇ ਪਹਿਲੀ ਪਤਨੀ ਨੂੰ ਤਲਾਕ ਦਿੱਤਾ ਬਿਨਾਂ 1980 ਵਿੱਚ ਹੇਮਾ ਮਾਲਿਨੀ ਨਾਲ ਵਿਆਹ ਕੀਤਾ। ਦੂਜਾ ਵਿਆਹ ਕਰਨ ਲਈ ਧਰਮਿੰਦਰ ਨੇ ਇਸਲਾਮ ਧਰਮ ਅਪਣਾਇਆ। ਹੇਮਾ ਮਾਲਿਨੀ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ- ਈਸ਼ਾ ਦਿਓਲ ਅਤੇ ਅਹਾਨਾ ਦਿਓਲ।

ਧਰਮਿੰਦਰ ਦੀਆਂ ਹਿੱਟ ਫ਼ਿਲਮਾਂ

ਧਰਮਿੰਦਰ ਨੇ ਆਪਣੇ 65 ਸਾਲਾਂ ਦੇ ਐਕਟਿੰਗ ਕਰੀਅਰ ਵਿੱਚ ਕਈ ਹਿੱਟ, ਸੁਪਰਹਿੱਟ ਅਤੇ ਬਲਾਕਬਸਟਰ ਫ਼ਿਲਮਾਂ ਵਿੱਚ ਕੰਮ ਕੀਤਾ। ਸ਼ੋਲੇ (1975), ਚੁਪਕੇ-ਚੁਪਕੇ (1975), ਸੀਤਾ ਅਤੇ ਗੀਤਾ (1972), ਧਰਮਵੀਰ (1977), ਫੂਲ ਔਰ ਪੱਥਰ (1966), ਜੁਗਨੂ (1973), ਯਾਦਾਂ ਕੀ ਬਾਰਾਤ (1973) ਉਨ੍ਹਾਂ ਦੀਆਂ ਸ਼ਾਨਦਾਰ ਫ਼ਿਲਮਾਂ ਦੀ ਲਿਸਟ ਵਿੱਚ ਸ਼ਾਮਿਲ ਹਨ। ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ (2023) ਅਤੇ ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ (2024) ਉਨ੍ਹਾਂ ਦੀਆਂ ਹਾਲ ਦੇ ਵਿੱਚ ਹੀ ਰਿਲੀਜ਼ ਫ਼ਿਲਮਾਂ ਹਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ 'ਚ ਵੱਡੀ ਹਲਚਲ, ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ
ਪੰਜਾਬ 'ਚ ਵੱਡੀ ਹਲਚਲ, ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ
ਪੰਜਾਬ 'ਚ ਰੇਂਟ ਕੁਲੈਕਟਰ 3 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਰੇਂਟ ਕੁਲੈਕਟਰ 3 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਧੀ ਦੀ ਡੋਲੀ ਤੋਰਕੇ ਆਉਂਦੇ ਮਾਪਿਆਂ ਨਾਲ ਹੋਇਆ ਦਰਦਨਾਕ ਹਾਦਸਾ, ਮਾ-ਪਿਓ ਤੇ ਚਾਚੀ ਦੀ ਸੜਕ ਹਾਦਸੇ 'ਚ ਮੌਤ, ਵਾਪਸ ਪਰਤੀ ਡੋਲੀ !
ਧੀ ਦੀ ਡੋਲੀ ਤੋਰਕੇ ਆਉਂਦੇ ਮਾਪਿਆਂ ਨਾਲ ਹੋਇਆ ਦਰਦਨਾਕ ਹਾਦਸਾ, ਮਾ-ਪਿਓ ਤੇ ਚਾਚੀ ਦੀ ਸੜਕ ਹਾਦਸੇ 'ਚ ਮੌਤ, ਵਾਪਸ ਪਰਤੀ ਡੋਲੀ !
Punjab News: ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡੀ ਹਲਚਲ, ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ
ਪੰਜਾਬ 'ਚ ਵੱਡੀ ਹਲਚਲ, ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ
ਪੰਜਾਬ 'ਚ ਰੇਂਟ ਕੁਲੈਕਟਰ 3 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਰੇਂਟ ਕੁਲੈਕਟਰ 3 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਧੀ ਦੀ ਡੋਲੀ ਤੋਰਕੇ ਆਉਂਦੇ ਮਾਪਿਆਂ ਨਾਲ ਹੋਇਆ ਦਰਦਨਾਕ ਹਾਦਸਾ, ਮਾ-ਪਿਓ ਤੇ ਚਾਚੀ ਦੀ ਸੜਕ ਹਾਦਸੇ 'ਚ ਮੌਤ, ਵਾਪਸ ਪਰਤੀ ਡੋਲੀ !
ਧੀ ਦੀ ਡੋਲੀ ਤੋਰਕੇ ਆਉਂਦੇ ਮਾਪਿਆਂ ਨਾਲ ਹੋਇਆ ਦਰਦਨਾਕ ਹਾਦਸਾ, ਮਾ-ਪਿਓ ਤੇ ਚਾਚੀ ਦੀ ਸੜਕ ਹਾਦਸੇ 'ਚ ਮੌਤ, ਵਾਪਸ ਪਰਤੀ ਡੋਲੀ !
Punjab News: ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
ਰਸੇਲ-ਫਾਫ ਤੋਂ ਬਾਅਦ ਗਲੇਨ ਮੈਕਸਵੈਲ ਵੀ ਨਹੀਂ ਖੇਡਣਗੇ IPL, ਆਕਸ਼ਨ ਤੋਂ ਪਹਿਲਾਂ ਲਿਆ ਸੰਨਿਆਸ
ਰਸੇਲ-ਫਾਫ ਤੋਂ ਬਾਅਦ ਗਲੇਨ ਮੈਕਸਵੈਲ ਵੀ ਨਹੀਂ ਖੇਡਣਗੇ IPL, ਆਕਸ਼ਨ ਤੋਂ ਪਹਿਲਾਂ ਲਿਆ ਸੰਨਿਆਸ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈਕੇ ਵੱਡੀ ਖ਼ਬਰ! NOC ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈਕੇ ਵੱਡੀ ਖ਼ਬਰ! NOC ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
Team India Coach Resigns: ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
8ਵੇਂ ਤਨਖ਼ਾਹ ਕਮਿਸ਼ਨ ਤੋਂ ਪਹਿਲਾਂ DA-DR ਮਰਜ਼ਰ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਕੀਤਾ ਵੱਡਾ ਐਲਾਨ
8ਵੇਂ ਤਨਖ਼ਾਹ ਕਮਿਸ਼ਨ ਤੋਂ ਪਹਿਲਾਂ DA-DR ਮਰਜ਼ਰ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਕੀਤਾ ਵੱਡਾ ਐਲਾਨ
Embed widget