ਪੜਚੋਲ ਕਰੋ

ਧਰਮਿੰਦਰ ਦੀ ਹਾਲਤ ਨਾਜ਼ੁਕ, ਪ੍ਰੇਮ ਚੋਪੜਾ ਵੀ ਹਸਪਤਾਲ 'ਚ ਦਾਖ਼ਲ, ਜਤਿੰਦਰ ਦੇ ਡਿੱਗਣ ਨਾਲ ਮਚਿਆ ਹੜਕੰਪ; ਬਾਲੀਵੁੱਡ ਦੇ ਦਿੱਗਜ਼ਾਂ ਦੀ ਸਿਹਤ 'ਤੇ ਫੈਨ ਚਿੰਤਤ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਜਿਨ੍ਹਾਂ ਦੀ ਸਿਹਤ ਇਸ ਸਮੇਂ ਨਾਜ਼ੁਕ ਬਣੀ ਹੋਈ ਹੈ। ਉੱਧਰ ਐਕਟਰ ਪ੍ਰੇਮ ਚੋਪੜਾ ਹਸਪਤਾਲ 'ਚ ਦਾਖ਼ਲ ਹਨ। ਇਸ ਦੇ ਨਾਲ ਹੀ ਐਕਟਰ ਜਤਿੰਦਰ ਦੇ ਡਿੱਗਣ ਦਾ ਵੀਡੀਓ ਸਾਹਮਣੇ ਆਇਆ ਹੈ।

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਅਤੇ ਪ੍ਰੇਮ ਚੋਪੜਾ ਹਸਪਤਾਲ 'ਚ ਦਾਖ਼ਲ ਹਨ। ਹਾਲ ਹੀ ਵਿੱਚ ਜਰੀਨ ਖਾਨ ਦੀ Prayer meet ਦੌਰਾਨ ਜਤਿੰਦਰ ਲੜਖੜਾ ਕੇ ਡਿੱਗ ਪਏ ਸਨ। ਕੁਝ ਸਮਾਂ ਪਹਿਲਾਂ ਹੀ ਵੈਟਰਨ ਅਦਾਕਾਰ ਸੰਜੇ ਖਾਨ ਦੀ ਪਤਨੀ ਜਰੀਨ ਖਾਨ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਇਲਾਵਾ ਸੁਲਕਸ਼ਨਾ ਪੰਡਿਤ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਸ ਸਭ ਕਾਰਨ ਫੈਨਾਂ 'ਚ ਬਾਲੀਵੁੱਡ ਦੇ ਦਿੱਗਜ਼ ਅਦਾਕਾਰਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਵੱਧ ਗਈ ਹੈ।

ਧਰਮਿੰਦਰ 31 ਅਕਤੂਬਰ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਹਨ। ਸਾਂਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. (ICU) 'ਚ ਸ਼ਿਫ਼ਟ ਕੀਤਾ ਗਿਆ ਸੀ। ਅੱਜ ਧਰਮਿੰਦਰ ਦੀ ਤਬੀਅਤ ਹੋਰ ਖਰਾਬ ਹੋ ਗਈ, ਜਿਸ ਕਰਕੇ ਪੂਰਾ ਦਿਓਲ ਪਰਿਵਾਰ ਹਸਪਤਾਲ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੁਪਰਸਟਾਰ ਸ਼ਾਹਰੁਖ ਖਾਨ, ਸਲਮਾਨ ਖਾਨ, ਗੋਵਿੰਦਾ ਤੋਂ ਲੈ ਕੇ ਅਮੀਸ਼ਾ ਪਟੇਲ ਤੱਕ ਹਸਪਤਾਲ 'ਚ ਉਨ੍ਹਾਂ ਨੂੰ ਮਿਲਣ ਆਏ।

ਪ੍ਰੇਮ ਚੋਪੜਾ ਵੀ ਹਸਪਤਾਲ 'ਚ ਦਾਖ਼ਲ
ਅਦਾਕਾਰ ਪ੍ਰੇਮ ਚੋਪੜਾ ਨੂੰ ਅੱਜ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੀ.ਟੀ.ਆਈ. ਦੇ ਮੁਤਾਬਕ, 92 ਸਾਲਾਂ ਦੇ ਹੋ ਚੁੱਕੇ ਇਸ ਅਦਾਕਾਰ ਨੂੰ ਵਾਇਰਲ ਇਨਫੈਕਸ਼ਨ ਅਤੇ ਉਮਰ ਨਾਲ ਜੁੜੀਆਂ ਕੁਝ ਸਮੱਸਿਆਵਾਂ ਕਾਰਨ ਹਸਪਤਾਲ 'ਚ ਦਾਖ਼ਲ ਕਰਨਾ ਪਿਆ। ਲੀਲਾਵਤੀ ਹਸਪਤਾਲ ਦੇ ਡਾਕਟਰ ਜਲੀਲ ਪਾਰਕਰ ਨੇ ਪ੍ਰੇਮ ਚੋਪੜਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ, “ਉਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ ਅਤੇ ਨਾਲ ਹੀ ਵਾਇਰਲ ਇਨਫੈਕਸ਼ਨ ਵੀ ਹੋਇਆ ਸੀ, ਇਸ ਲਈ ਮੈਂ ਉਨ੍ਹਾਂ ਦੇ ਫੇਫੜਿਆਂ ਦਾ ਇਲਾਜ ਕਰ ਰਿਹਾ ਹਾਂ। ਉਹ ਆਈ.ਸੀ.ਯੂ. 'ਚ ਨਹੀਂ ਸਗੋਂ ਵਾਰਡ 'ਚ ਹਨ। ਉਹ 92 ਸਾਲ ਦੇ ਹਨ ਅਤੇ ਉਮਰ ਨਾਲ ਜੁੜੀਆਂ ਕੁਝ ਤਕਲੀਫ਼ਾਂ ਹਨ, ਜਿਸ ਕਰਕੇ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ। ਅਗਲੇ ਤਿੰਨ-ਚਾਰ ਦਿਨਾਂ ਵਿੱਚ ਉਹ ਠੀਕ ਹੋ ਜਾਣਗੇ ਅਤੇ ਘਰ ਵਾਪਸ ਚਲੇ ਜਾਣਗੇ।”

ਲੜਖੜਾ ਕੇ ਡਿੱਗੇ ਜਤਿੰਦਰ

ਬੀਤੇ ਦਿਨ ਅਦਾਕਾਰ ਸੰਜੇ ਖਾਨ ਦੀ ਪਤਨੀ ਜਰੀਨ ਖਾਨ ਦੀ ਅੰਤਿਮ ਪ੍ਰਾਥਨਾ ਰੱਖੀ ਗਈ ਸੀ, ਜਿਸ ਵਿੱਚ ਦਿੱਗਜ਼ ਅਦਾਕਾਰ ਜਤਿੰਦਰ ਵੀ ਸ਼ਾਮਲ ਹੋਏ ਸਨ। ਇਸ ਦੌਰਾਨ ਜਤਿੰਦਰ ਪੌੜੀ ਨਾਲ ਟਕਰਾ ਕੇ ਡਿੱਗ ਪਏ, ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫੈਨ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਮੰਗ ਰਹੇ ਹਨ ਕਿ ਜਤਿੰਦਰ ਠੀਕ ਹੋਣ ਅਤੇ ਉਨ੍ਹਾਂ ਨੂੰ ਕੋਈ ਵੱਡੀ ਸੱਟ ਨਾ ਲੱਗੀ ਹੋਵੇ।

View this post on Instagram
 
A post shared by Bol Bollywood (@bolbollywoodmedia)

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Australia Firing Video: ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
Punjab Holiday: ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
Punjab News: ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
Punjab News: ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
Advertisement

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Australia Firing Video: ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
ਆਸਟ੍ਰੇਲੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ, ਹਮਲੇ ਦਾ ਪਹਿਲਾ ਵੀਡੀਓ ਆਇਆ ਸਾਹਮਣੇ; ਸ਼ਖਸ ਨੇ ਹਮਲਾਵਰ ਨੂੰ ਇੰਝ ਪਾਇਆ ਘੇਰਾ...
Punjab Holiday: ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ? ਕਰਮਚਾਰੀ ਬੋਲੇ- ਦਫ਼ਤਰ ਜਾਂ ਸਕੂਲ ਆਉਣਾ ਮੁਸ਼ਕਲ; ਕਿਉਂਕਿ...
Punjab News: ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ, ਜਾਣੋ ਕਦੋਂ ਖਾਤਿਆਂ 'ਚ ਆਏਗੀ ਰਕਮ? ਮੰਤਰੀ ਬਲਜਿੰਦਰ ਕੌਰ ਬੋਲੀ...
Punjab News: ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
Punjab News: ਪੰਜਾਬ 'ਚ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼, ਰਾਜਾ ਵੜਿੰਗ ਨੇ 'ਆਪ' ਵਿਧਾਇਕ ਦੇ ਭਰਾ 'ਤੇ ਬੂਥ ਕੈਪਚਰਿੰਗ ਦੇ ਲਗਾਏ ਦੋਸ਼, ਵੀਡੀਓ ਸ਼ੇਅਰ ਕਰ ਬੋਲੇ...
ਪੰਜਾਬ 'ਚ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼, ਰਾਜਾ ਵੜਿੰਗ ਨੇ 'ਆਪ' ਵਿਧਾਇਕ ਦੇ ਭਰਾ 'ਤੇ ਬੂਥ ਕੈਪਚਰਿੰਗ ਦੇ ਲਗਾਏ ਦੋਸ਼, ਵੀਡੀਓ ਸ਼ੇਅਰ ਕਰ ਬੋਲੇ...
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
Punjab News: ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...
ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...
Embed widget