ਧਰਮਿੰਦਰ ਨੇ ਕਿਸਾਨਾਂ ਦੇ ਹੱਕ 'ਚ ਕਹੀ ਵੱਡੀ ਗੱਲ, ਇਨਸਾਫ ਲਈ ਕੀਤੀ ਅਰਦਾਸ
ਏਬੀਪੀ ਸਾਂਝਾ | 04 Jan 2021 09:38 AM (IST)
ਧਰਮਿੰਦਰ ਨੇ ਟਵਿੱਟਰ 'ਤੇ ਕਿਸਾਨਾਂ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ - ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ ਮਿਲੇ। ਮੈਂ ਪੂਰੇ ਦਿਲੋਂ ਅਰਦਾਸ ਕਰਦਾ ਹਾਂ, ਹਰ ਇੱਕ ਨੇਕ ਰੂਹ ਨੂੰ ਸਕੂਨ ਮਿਲੇ।
ਪੁਰਾਣੀ ਤਸਵੀਰ
ਮੁੰਬਈ: ਬਾਲੀਵੁੱਡ ਐਕਟਰ ਧਰਮਿੰਦਰ (dharamendra) ਕਿਸਾਨਾਂ ਦੇ ਸਮਰਥਨ 'ਚ ਹਨ। ਉਹ ਸੋਸ਼ਲ ਮੀਡੀਆ (Social Media) 'ਤੇ ਪੋਸਟ ਪਾ ਕੇ ਕਿਸਾਨਾਂ ਲਈ ਇਨਸਾਫ ਦੀ ਮੰਗ ਵੀ ਕਰ ਰਹੇ ਹਨ। ਸੋਮਵਾਰ ਨੂੰ ਧਰਮਿੰਦਰ ਨੇ ਟਵਿੱਟਰ 'ਤੇ ਕਿਸਾਨਾਂ ਦੀ ਫੋਟੋ (Support Farmers) ਸ਼ੇਅਰ ਕੀਤੀ ਤੇ ਲਿਖਿਆ - ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ ਮਿਲੇ। ਮੈਂ ਪੂਰੇ ਦਿਲ ਨਾਲ ਅਰਦਾਸ ਕਰਦਾ ਹਾਂ ਹਰ ਨੇਕ ਰੂਹ ਨੂੰ ਸਕੂਨ ਮਿਲੇ। ਦੱਸ ਦਈਏ ਕਿ 26 ਨਵੰਬਰ ਤੋਂ ਕਿਸਾਨ ਦਿੱਲੀ ਸਰਹੱਦ ‘ਤੇ ਬੈਠੇ ਹਨ। ਹੁਣ ਤੱਕ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਸੱਤ ਦੌਰ ਹੋ ਚੁੱਕੇ ਹਨ। ਇੱਕ ਵਾਰ ਫਿਰ ਸੋਮਵਾਰ ਨੂੰ ਕਿਸਾਨ ਨੇਤਾ ਤੇ ਕੇਂਦਰੀ ਮੰਤਰੀ ਦੁਪਹਿਰ 2 ਵਜੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਮੁਲਾਕਾਤ ਕਰਨਗੇ। ਕਿਸਾਨਾਂ ਦੇ ਸਮਰਥਨ ਵਿੱਚ ਧਰਮਿੰਦਰ ਦਾ ਟਵੀਟ ਇਸ ਤੋਂ ਪਹਿਲਾਂ ਵੀ ਧਰਮਿੰਦਰ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕਰਦਿਆਂ ਲਿਖਿਆ ਸੀ- ਮੈਂ ਆਪਣੇ ਕਿਸਾਨ ਭਰਾਵਾਂ ਦੇ ਦੁੱਖ ਨੂੰ ਵੇਖ ਕੇ ਬਹੁਤ ਦੁਖੀ ਹਾਂ। ਸਰਕਾਰ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਉਦਯੋਗ ਜਗਤ ਦੇ ਕਈ ਸਿਤਾਰੇ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੇ ਹਨ। ਦਿਲਜੀਤ ਦੁਸਾਂਝ, ਪ੍ਰਿਯੰਕਾ ਚੋਪੜਾ, ਸੋਨਮ ਕਪੂਰ, ਸੋਨੂੰ ਸੂਦ, ਗਿੱਪੀ ਗਰੇਵਾਲ, ਤਾਪਸੀ ਪਨੂੰ, ਰਿਤੇਸ਼ ਦੇਸ਼ਮੁਖ, ਜਸਬੀਰ ਜੱਸੀ, ਗੁਰਦਾਸ ਮਾਨ, ਖੇਸਾਰੀ ਲਾਲ ਯਾਦਵ ਵਰਗੇ ਸਿਤਾਰਿਆਂ ਨੇ ਵੀ ਟਵੀਟ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904