Comedy King: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਜੇਲ੍ਹ ਜਾਣ ਤੋਂ ਪਹਿਲਾਂ ਫੁੱਟ-ਫੁੱਟ ਰੋਇਆ 'ਕਾਮੇਡੀ ਕਿੰਗ'; ਜਾਣੋ ਕਿਉਂ ਮਿਲੀ ਸਜ਼ਾ?
Comedy King: ਸਿਨੇਮਾ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਮਸ਼ਹੂਰ ਕਾਮੇਡੀ ਕਿੰਗ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਕਰੋੜਾਂ ਰੁਪਏ ਦੇ...

Comedy King: ਸਿਨੇਮਾ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਮਸ਼ਹੂਰ ਕਾਮੇਡੀ ਕਿੰਗ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਕਰੋੜਾਂ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਬਾਲੀਵੁੱਡ ਕਾਮੇਡੀ ਕਿੰਗ ਰਾਜਪਾਲ ਯਾਦਵ ਨੇ ਤਿਹਾੜ ਜੇਲ੍ਹ ਵਿੱਚ ਆਤਮ-ਸਮਰਪਣ (ਸਰੈਂਡਰ) ਕਰ ਦਿੱਤਾ ਹੈ। ਜੇਲ੍ਹ ਜਾਣ ਤੋਂ ਪਹਿਲਾਂ ਅਦਾਕਾਰ ਕਾਫੀ ਭਾਵੁਕ ਨਜ਼ਰ ਆਏ ਅਤੇ ਉਨ੍ਹਾਂ ਦੇ ਦਰਦ ਭਰੇ ਬੋਲਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ।
"ਕੋਈ ਦੋਸਤ ਮਦਦ ਲਈ ਅੱਗੇ ਨਹੀਂ ਆਇਆ"
ਮੀਡੀਆ ਰਿਪੋਰਟਾਂ ਮੁਤਾਬਕ, ਸਰੈਂਡਰ ਕਰਨ ਤੋਂ ਠੀਕ ਪਹਿਲਾਂ ਰਾਜਪਾਲ ਯਾਦਵ ਨੇ ਭਰੀਆਂ ਅੱਖਾਂ ਨਾਲ ਕਿਹਾ, "ਸਰ, ਮੈਂ ਕੀ ਕਰਾਂ? ਮੇਰੇ ਕੋਲ ਪੈਸੇ ਨਹੀਂ ਹਨ। ਮੈਨੂੰ ਹੁਣ ਕੋਈ ਹੋਰ ਰਸਤਾ ਨਜ਼ਰ ਨਹੀਂ ਆ ਰਿਹਾ। ਇੱਥੇ ਅਸੀਂ ਸਭ ਇਕੱਲੇ ਹਾਂ, ਕੋਈ ਦੋਸਤ ਸਾਥ ਨਹੀਂ ਦਿੰਦਾ। ਮੈਨੂੰ ਇਸ ਸੰਕਟ ਨਾਲ ਇਕੱਲੇ ਹੀ ਲੜਨਾ ਪਵੇਗਾ।
ਇਹ ਮਾਮਲਾ ਸਾਲ 2010 ਦਾ ਹੈ, ਜਦੋਂ ਰਾਜਪਾਲ ਯਾਦਵ ਨੇ ਆਪਣੀ ਫਿਲਮ 'ਅਤਾ ਪਤਾ ਲਾਪਤਾ' ਬਣਾਉਣ ਲਈ 'ਮੁਰਲੀ ਪ੍ਰੋਜੈਕਟਸ' ਨਾਂ ਦੀ ਕੰਪਨੀ ਤੋਂ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਫਿਲਮ ਫਲਾਪ ਹੋਣ ਕਾਰਨ ਉਹ ਪੈਸੇ ਵਾਪਸ ਨਹੀਂ ਕਰ ਸਕੇ। ਕਰਜ਼ੇ ਦੀ ਰਕਮ ਵਿਆਜ ਸਮੇਤ ਵਧ ਕੇ ਲਗਭਗ 9 ਕਰੋੜ ਰੁਪਏ ਹੋ ਗਈ ਹੈ। ਅਦਾਲਤ ਵਿੱਚ ਕਈ ਵਾਰ ਸਮਾਂ ਮੰਗਣ ਦੇ ਬਾਵਜੂਦ ਉਹ ਰਕਮ ਅਦਾ ਕਰਨ ਵਿੱਚ ਅਸਫਲ ਰਹੇ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਅਦਾਕਾਰ ਦੀ ਵਾਰ-ਵਾਰ ਦਿੱਤੀ ਜਾ ਰਹੀ ਮੁਹਲਤ ਦੀ ਅਪੀਲ ਨੂੰ ਖਾਰਜ ਕਰਦਿਆਂ ਤੁਰੰਤ ਸਰੈਂਡਰ ਕਰਨ ਦੇ ਹੁਕਮ ਦਿੱਤੇ ਸਨ।
6 ਮਹੀਨੇ ਦੀ ਕੱਟਣੀ ਪਵੇਗੀ ਸਜ਼ਾ
ਜਾਣਕਾਰੀ ਲਈ ਦੱਸ ਦੇਈਏ ਕਿ ਆਪਣੀ ਕਾਮੇਡੀ ਨਾਲ ਕਰੋੜਾਂ ਲੋਕਾਂ ਨੂੰ ਹਸਾਉਣ ਵਾਲੇ ਰਾਜਪਾਲ ਯਾਦਵ ਅੱਜ ਖੁਦ ਬੇਬਸ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਨੇ ਬਾਲੀਵੁੱਡ ਦੀ ਚਮਕ-ਧਮਕ ਪਿੱਛੇ ਛਿਪੀ ਇਕੱਲਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਅਦਾਕਾਰ ਨੂੰ 6 ਮਹੀਨੇ ਦੀ ਸਜ਼ਾ ਕੱਟਣੀ ਪਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।























