SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਕੈਂਸਰ ਤੋਂ ਹਾਰੀ ਜੰਗ...
Praveena Deshpande Death: ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੀ ਸੀਨੀਅਰ ਅਦਾਕਾਰਾ ਪ੍ਰਵੀਣਾ ਦੇਸ਼ਪਾਂਡੇ (Praveena Deshpande) ਦਾ ਮੰਗਲਵਾਰ, 17 ਫਰਵਰੀ ਨੂੰ ਦੇਹਾਂਤ ਹੋ ਗਿਆ ਹੈ...

Praveena Deshpande Death: ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੀ ਸੀਨੀਅਰ ਅਦਾਕਾਰਾ ਪ੍ਰਵੀਣਾ ਦੇਸ਼ਪਾਂਡੇ (Praveena Deshpande) ਦਾ ਮੰਗਲਵਾਰ, 17 ਫਰਵਰੀ ਨੂੰ ਦੇਹਾਂਤ ਹੋ ਗਿਆ ਹੈ। ਉਹ 60 ਸਾਲਾਂ ਦੇ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪੂਰੀ ਫਿਲਮ ਅਤੇ ਟੀਵੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਸਾਲ 2019 ਤੋਂ ਚੱਲ ਰਿਹਾ ਸੀ ਇਲਾਜ
ਪ੍ਰਵੀਣਾ ਦੇਸ਼ਪਾਂਡੇ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਰਿਪੋਰਟਾਂ ਅਨੁਸਾਰ, ਅਦਾਕਾਰਾ ਸਾਲ 2019 ਤੋਂ ਬਲੱਡ ਕੈਂਸਰ ਦਾ ਇਲਾਜ ਕਰਵਾ ਰਹੀ ਸੀ। ਇੰਨੀ ਗੰਭੀਰ ਬਿਮਾਰੀ ਦੇ ਬਾਵਜੂਦ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਆਪਣਾ ਕੰਮ ਜਾਰੀ ਰੱਖਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 17 ਫਰਵਰੀ ਨੂੰ ਦੁਪਹਿਰ 3 ਵਜੇ ਮੁੰਬਈ ਦੇ ਅੰਧੇਰੀ ਸਥਿਤ ਹਿੰਦੂ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।
ਸਲਮਾਨ ਖਾਨ ਦੀ 'ਰੇਡੀ' ਤੋਂ ਮਿਲੀ ਸੀ ਪਛਾਣ
ਪ੍ਰਵੀਣਾ ਦੇਸ਼ਪਾਂਡੇ ਨੇ ਕਈ ਵੱਡੀਆਂ ਫਿਲਮਾਂ ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਸਨ। ਉਨ੍ਹਾਂ ਨੂੰ ਖਾਸ ਤੌਰ 'ਤੇ ਸਲਮਾਨ ਖਾਨ ਦੀ ਸੁਪਰਹਿੱਟ ਫਿਲਮ 'ਰੇਡੀ' (Ready) ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਧਾਰਥ ਮਲਹੋਤਰਾ ਨਾਲ ਫਿਲਮ 'ਏਕ ਵਿਲੇਨ', ਜੌਨ ਅਬ੍ਰਾਹਮ ਨਾਲ 'ਪਰਮਾਣੂ' ਅਤੇ ਫਿਲਮ 'ਜਲੇਬੀ' ਵਿੱਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ।
ਟੀਵੀ ਜਗਤ ਚ ਖੂਬ ਕਮਾਇਆ ਨਾਮ
ਫਿਲਮਾਂ ਦੇ ਨਾਲ-ਨਾਲ ਉਹ ਟੀਵੀ ਇੰਡਸਟਰੀ ਦਾ ਵੀ ਜਾਣਿਆ-ਪਛਾਣਿਆ ਨਾਮ ਸੀ। ਉਨ੍ਹਾਂ ਨੇ ਕਈ ਮਸ਼ਹੂਰ ਸੀਰੀਅਲਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਮੁੱਖ ਹਨ: ਕੁਮਕੁਮ - ਏਕ ਪਿਆਰਾ ਸਾ ਬੰਧਨ, ਕੁਲਫੀ ਕੁਮਾਰ ਬਾਜੇਵਾਲਾ, ਘਰ ਏਕ ਮੰਦਰ, ਕਰਮ ਅਪਨਾ ਅਪਨਾ। ਪ੍ਰਵੀਣਾ ਦੇਸ਼ਪਾਂਡੇ ਨੂੰ ਆਖਰੀ ਵਾਰ ਇਮਰਾਨ ਹਾਸ਼ਮੀ ਦੀ ਵੈੱਬ ਸੀਰੀਜ਼ 'ਤਸਕਰੀ' (Taskari) ਵਿੱਚ ਦੇਖਿਆ ਗਿਆ ਸੀ।
CINTAA ਨੇ ਜਤਾਇਆ ਦੁੱਖ
ਸਿਨੇ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ (CINTAA) ਨੇ ਪ੍ਰਵੀਣਾ ਦੇਸ਼ਪਾਂਡੇ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਸੋਸੀਏਸ਼ਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਵੀਣਾ ਜੀ ਦਾ ਜਾਣਾ ਇੰਡਸਟਰੀ ਲਈ ਇੱਕ ਵੱਡਾ ਘਾਟਾ ਹੈ। ਉਹ ਸਾਲ 2008 ਤੋਂ ਇਸ ਸੰਘ ਦੀ ਮੈਂਬਰ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।























