Sunjay Kapur Property: ਮਸ਼ਹੂਰ ਕਾਰੋਬਾਰੀ ਸੰਜੇ ਕਪੂਰ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਜਾਇਦਾਦ ਅਤੇ ਵਸੀਅਤ ਨੂੰ ਲੈ ਕੇ ਪਰਿਵਾਰਕ ਵਿਵਾਦ ਚੱਲ ਰਿਹਾ ਹੈ। ਇੱਕ ਪਾਸੇ ਸੰਜੇ ਦੀ ਮਾਂ, ਭੈਣਾਂ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਕਰਿਸ਼ਮਾ ਕਪੂਰ ਦੇ ਬੱਚੇ ਹਨ, ਤਾਂ ਦੂਜੇ ਪਾਸੇ ਉਨ੍ਹਾਂ ਦੀ ਤੀਜੀ ਪਤਨੀ ਪ੍ਰਿਆ ਸਚਦੇਵ ਹੈ। ਇਸ ਵਿਚਾਲੇ, ਸੰਜੇ ਦੀ ਭੈਣ ਮੰਦਿਰਾ ਕਪੂਰ ਨੇ ਫਿਰ ਪ੍ਰਿਆ 'ਤੇ ਗੰਭੀਰ ਦੋਸ਼ ਲਗਾਏ ਹਨ। ਮੰਦਿਰਾ ਨੇ ਦਾਅਵਾ ਕਰਦਿਆਂ  ਕਿਹਾ ਕਿ ਪ੍ਰਿਆ ਨੇ ਉਨ੍ਹਾਂ ਦੇ ਪਿਤਾ ਦੇ ਸਾਰੇ ਕਾਰੋਬਾਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

Continues below advertisement

Incontroversial ਪੋਡਕਾਸਟ 'ਤੇ ਬੋਲਦਿਆਂ, ਮੰਦਿਰਾ ਕਪੂਰ ਨੇ ਕਿਹਾ, "ਖੂਨ ਦੇ ਰਿਸ਼ਤੇ ਅਤੇ ਬਾਹਰੀ ਵਿਅਕਤੀ ਵਿੱਚ ਅੰਤਰ ਹੁੰਦਾ ਹੈ। ਮੇਰੇ ਪਿਤਾ ਦੇ ਜਿੰਦਾ ਰਹਿੰਦੇ ਮੇਰੀ ਮਾਂ ਨੂੰ ਮੇਰੇ ਭਰਾ ਦੇ ਜ਼ਿੰਦਾ ਰਹਿੰਦਿਆਂ ਉਸ ਤੋਂ ਬਹੁਤ ਜ਼ਿਆਦਾ ਮਿਲਦਾ ਸੀ, ਅਤੇ ਇਹੀ ਸੱਚ ਹੈ। ਉਨ੍ਹਾਂ ਨੇ ਕਦੇ ਇਹ ਨਹੀਂ ਦੇਖਿਆ ਕਿ ਉਨ੍ਹਾਂ ਨੂੰ ਕਿੰਨਾ ਮਿਲ ਰਿਹਾ ਹੈ। ਹੁਣ ਅਸੀਂ ਹਰ ਚੀਜ਼ 'ਤੇ ਨਜ਼ਰ ਰੱਖ ਰਹੇ ਹਾਂ। ਇਹ ਸ਼ਰਮਨਾਕ ਹੈ ਕਿ ਉਨ੍ਹਾਂ ਨੂੰ ਸਿਰਫ 12 ਲੱਖ ਰੁਪਏ ਮਿਲ ਰਹੇ ਹਨ।"

ਕੰਪਨੀ ਤੋਂ 5 ਕਰੋੜ ਰੁਪਏ ਤਨਖਾਹ ਲੈ ਰਹੀ ਪ੍ਰਿਆ ਸਚਦੇਵ!

Continues below advertisement

ਮੰਦਿਰਾ ਨੇ ਆਪਣੀ ਮਾਂ ਰਾਣੀ ਕਪੂਰ ਬਾਰੇ ਅੱਗੇ ਕਿਹਾ, "ਪਹਿਲਾਂ ਉਨ੍ਹਾਂ ਨੂੰ 21 ਲੱਖ ਰੁਪਏ ਮਿਲਦੇ ਸੀ, ਪਰ ਟੈਕਸਾਂ ਅਤੇ ਹੋਰ ਕਟੌਤੀਆਂ ਤੋਂ ਬਾਅਦ, ਉਨ੍ਹਾ ਨੂੰ 13 ਲੱਖ ਰੁਪਏ ਮਿਲਦੇ ਸਨ, ਜੋ ਹੁਣ ਘੱਟ ਕੇ 12 ਲੱਖ ਰੁਪਏ ਰਹਿ ਗਏ ਹਨ।" ਉੱਥੇ ਹੀ ਪ੍ਰਿਆ ਸਚਦੇਵ ਨੂੰ ਲੈ ਕੇ ਮੰਦਿਰਾ ਨੇ ਦੱਸਿਆ, "ਪਰ ਮੈਨੂੰ ਲੱਗਦਾ ਹੈ ਕਿ ਉਹ ਬਾਹਰੀ ਵਿਅਕਤੀ ਪ੍ਰਤੀ ਮਹੀਨਾ ਲਗਭਗ 3 ਤੋਂ 5 ਕਰੋੜ ਰੁਪਏ ਕਮਾ ਰਿਹਾ ਹੈ। ਕਿਉਂਕਿ ਉਸਨੂੰ ਸਿਰਫ਼ ਇੱਕ ਕੰਪਨੀ ਤੋਂ 1 ਕਰੋੜ ਰੁਪਏ ਮਿਲ ਰਹੇ ਹਨ ਅਤੇ ਉਸਨੇ ਸਭ ਕੁਝ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਉਸਨੂੰ 5 ਕਰੋੜ ਰੁਪਏ ਮਿਲ ਰਹੇ ਹਨ, ਜਦੋਂ ਕਿ ਕੰਪਨੀ ਦੇ ਸੰਸਥਾਪਕ ਨੂੰ 12 ਲੱਖ ਰੁਪਏ ਮਿਲ ਰਹੇ ਹਨ।"

"ਉਹ ਨਾ ਤਾਂ ਪਰਿਵਾਰ ਦਾ ਚਿਹਰਾ ਹੈ ਅਤੇ ਨਾ ਹੀ ਕੰਪਨੀ ਦਾ..."

ਮੰਦਿਰਾ ਕਪੂਰ ਨੇ ਆਪਣੀ ਭਾਬੀ ਪ੍ਰਿਆ ਸਚਦੇਵ ਬਾਰੇ ਅੱਗੇ ਕਿਹਾ, "ਉਹ ਕਿਸੇ 'ਤੇ ਕੋਈ ਅਹਿਸਾਨ ਨਹੀਂ ਕਰ ਰਹੀ। ਇਹ ਪੈਸਾ ਕੰਪਨੀ ਤੋਂ ਆ ਰਿਹਾ ਹੈ। ਕੀ ਉਸਨੂੰ ਲੱਗਦਾ ਹੈ ਕਿ ਉਹ ਮੇਰੀ ਮਾਂ ਦੀ ਦੇਖਭਾਲ ਕਰ ਰਹੀ ਹੈ? ਮੈਨੂੰ ਲੱਗਦਾ ਹੈ ਕਿ ਉਸਨੂੰ ਹਕੀਕਤ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਆਪਣਾ ਰੁਖ਼ ਬਦਲਣਾ ਚਾਹੀਦਾ ਹੈ।" "ਕੰਪਨੀ ਅਜੇ ਵੀ ਮੇਰੀ ਮਾਂ ਦੇ ਨਾਲ ਹੈ ਕਿਉਂਕਿ ਮੇਰੇ ਪਿਤਾ ਜੀ ਹਮੇਸ਼ਾ ਸੋਨਾ ਪਰਿਵਾਰ ਨਾਲ ਜੁੜੇ ਰਹਿਣਗੇ, ਨਾ ਕਿ ਸੱਚਦੇਵ ਪਰਿਵਾਰ ਨਾਲ। ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰਨ, ਇਹ ਹੋਣ ਵਾਲਾ ਨਹੀਂ ਹੈ। ਉਹ ਨਾ ਤਾਂ ਪਰਿਵਾਰ ਦਾ ਚਿਹਰਾ ਹੈ ਅਤੇ ਨਾ ਹੀ ਕੰਪਨੀ ਦਾ। ਉਸਨੂੰ ਇੱਥੇ ਹੋਣਾ ਵੀ ਨਹੀਂ ਚਾਹੀਦਾ।"