Elvish Yadav-Fazilpuria: ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ 2' ਦੇ ਵਿਜੇਤਾ ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਦੱਸ ਦੇਈਏ ਕਿ ਹੁਣ ਯੂਟਿਊਬਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਨਿਰਾਸ਼ ਕਰ ਦਿੱਤਾ ਹੈ। ਦਰਅਸਲ, ਪਿਛਲੇ ਕਾਫੀ ਸਮੇਂ ਤੋਂ ਐਲਵਿਸ਼ ਯਾਦਵ ਰੇਵ ਪਾਰਟੀਆਂ 'ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਗੰਭੀਰ ਦੋਸ਼ਾਂ 'ਚ ਘਿਰਿਆ ਹੋਇਆ ਹੈ।


ਇਸ ਮਾਮਲੇ ਵਿੱਚ ਪੁਲਿਸ ਤੋਂ ਲੈ ਕੇ ਈਡੀ ਤੱਕ ਸਾਰਿਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਹੈ। ਹੁਣ ਈਡੀ ਨੇ ਐਲਵਿਸ਼ ਦੇ ਖਿਲਾਫ ਕਾਰਵਾਈ ਕੀਤੀ ਹੈ। ਈਡੀ ਨੇ ਐਲਵਿਸ਼ ਯਾਦਵ ਦੀ ਜਾਇਦਾਦ ਜ਼ਬਤ ਕਰ ਲਈ ਹੈ। ਐਲਵਿਸ਼ ਤੋਂ ਇਲਾਵਾ ਗਾਇਕ ਫਾਜ਼ਿਲਪੁਰੀਆ ਦੀ ਜਾਇਦਾਦ ਵੀ ਜ਼ਬਤ ਕਰ ਲਈ ਗਈ ਹੈ।



ਇਸ ਤੋਂ ਪਹਿਲਾਂ ਵੀ ਈਡੀ ਇਸ ਮਾਮਲੇ ਵਿੱਚ ਯਾਦਵ ਅਤੇ ਫਾਜ਼ਿਲਪੁਰੀਆ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ਉਸ ਦੇ ਬਿਆਨ ਪਹਿਲਾਂ ਹੀ ਰਿਕਾਰਡ 'ਤੇ ਹਨ। ਨੋਇਡਾ ਪੁਲਿਸ ਨੇ ਇਸ ਤੋਂ ਪਹਿਲਾਂ ਐਲਵਿਸ਼ ਨੂੰ ਸੱਪ ਦੇ ਜ਼ਹਿਰ ਦੇ ਗੈਰ-ਕਾਨੂੰਨੀ ਵਪਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਕੇਸ ਦਰਜ ਕੀਤਾ। ਹਾਲ ਹੀ 'ਚ 5 ਸਤੰਬਰ ਨੂੰ ਈਡੀ ਨੇ ਯੂਟਿਊਬਰ ਐਲਵਿਸ਼ ਯਾਦਵ ਤੋਂ ਵੀ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਸੀ। ਦੱਸਿਆ ਗਿਆ ਕਿ ਇਹ ਪੁੱਛਗਿੱਛ ਕਰੀਬ 8 ਘੰਟੇ ਚੱਲੀ।


ਸਤੰਬਰ 'ਚ ਹੋਈ ਪੁੱਛਗਿੱਛ ਦੌਰਾਨ ਖਬਰਾਂ ਆ ਰਹੀਆਂ ਸਨ ਕਿ ਐਲਵਿਸ਼ ਅਤੇ ਗਾਇਕ ਫਾਜ਼ਿਲਪੁਰੀਆ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ, ਈਡੀ ਨੇ ਐਲਵਿਸ਼ ਅਤੇ ਸਿੰਗਰ ਦੀ ਕਮਾਈ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ। ਦੱਸਿਆ ਗਿਆ ਕਿ ਫਾਜ਼ਿਲਪੁਰੀਆ ਦੇ ਗੀਤ ਜਿਸ ਵਿਚ ਸੱਪ ਦਿਖਾਏ ਗਏ ਸਨ, ਉਸ ਗਾਣੇ ਵਿੱਚ ਕਰੀਬ 50 ਲੱਖ ਰੁਪਏ ਦੀ ਕਮਾਈ ਕੀਤੀ ਸੀ। ਈਡੀ ਨੇ ਇਸ ਤੋਂ ਪਹਿਲਾਂ 8 ਜੁਲਾਈ ਨੂੰ ਵੀ ਫਾਜ਼ਿਲਪੁਰੀਆ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਸੀ।





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।