Saif Ali Khan Attack News: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੋਸ਼ੀ ਨੂੰ ਮੁੰਬਈ ਪੁਲਿਸ ਨੇ ਠਾਣੇ ਵੈਸਟ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸਨੂੰ ਇੱਕ ਲੇਬਰ ਕੈਂਪ 'ਤੇ ਛਾਪੇਮਾਰੀ ਦੌਰਾਨ ਫੜਿਆ ਗਿਆ ਸੀ। ਪੁੱਛਗਿੱਛ ਦੌਰਾਨ, ਦੋਸ਼ੀ ਆਪਣੀ ਅਸਲ ਪਛਾਣ ਨਹੀਂ ਦੱਸ ਰਿਹਾ ਹੈ। ਉਹ ਆਪਣਾ ਨਾਮ ਦੱਸ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ, ਸੂਤਰਾਂ ਅਨੁਸਾਰ, ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਇੱਕ ਗੈਰ-ਕਾਨੂੰਨੀ ਬੰਗਲਾਦੇਸ਼ੀ ਵੀ ਹੋ ਸਕਦਾ ਹੈ।


ਵਾਰ-ਵਾਰ ਨਾਮ ਬਦਲ ਕੇ ਪੁਲਿਸ ਨੂੰ ਕਰ ਰਿਹਾ ਗੁੰਮਰਾਹ  


ਦੋਸ਼ੀ ਲਗਾਤਾਰ ਆਪਣਾ ਨਾਮ ਬਦਲ ਰਿਹਾ ਹੈ। ਸੂਤਰਾਂ ਅਨੁਸਾਰ ਕੁਝ ਸਮਾਂ ਪਹਿਲਾਂ ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਦਾ ਨਾਮ ਮੁਹੰਮਦ ਸੱਜਾਦ ਹੈ ਅਤੇ ਇਹ ਉਸਦਾ ਅਸਲੀ ਨਾਮ ਹੈ। ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਬੰਗਲਾਦੇਸ਼ ਤੋਂ ਸਿਲੀਗੁੜੀ ਰਾਹੀਂ ਮੁੰਬਈ ਆਇਆ ਸੀ। ਦੋਸ਼ੀ ਕੋਲੋਂ ਕੋਈ ਆਧਾਰ ਕਾਰਡ ਨਹੀਂ ਮਿਲਿਆ ਅਤੇ ਨਾ ਹੀ ਕੋਈ ਦਸਤਾਵੇਜ਼ ਮਿਲਿਆ ਜਿਸ ਨਾਲ ਉਸਦਾ ਨਾਮ ਜਾਂ ਪਤਾ ਤਸਦੀਕ ਕੀਤਾ ਜਾ ਸਕੇ। ਇਸ ਤੋਂ ਪਹਿਲਾਂ, ਦੋਸ਼ੀ ਵਿਜੇ ਦਾਸ, ਬਿਜੋਏ ਦਾਸ ਅਤੇ ਮੁਹੰਮਦ ਇਲਿਆਸ ਸਮੇਤ ਕਈ ਨਾਵਾਂ ਦੀ ਵਰਤੋਂ ਕਰ ਚੁੱਕਾ ਹੈ।


ਕਿਵੇਂ ਫੜਿਆ ਗਿਆ ਦੋਸ਼ੀ 


ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ, ਦੋਸ਼ੀ ਨੇ ਆਪਣਾ ਫ਼ੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਆਪਣਾ ਫ਼ੋਨ ਚਾਲੂ ਕੀਤਾ ਅਤੇ ਇੱਕ ਕਾੱਲ ਕੀਤੀ। ਗੱਲਬਾਤ ਖਤਮ ਹੋਣ ਤੋਂ ਬਾਅਦ ਉਸਨੇ ਆਪਣਾ ਫ਼ੋਨ ਦੁਬਾਰਾ ਬੰਦ ਕਰ ਦਿੱਤਾ। ਜਦੋਂ ਵੀ ਉਹ ਬਾਜ਼ਾਰ ਵਿੱਚ ਜਾਂ ਸੜਕ 'ਤੇ ਕਿਤੇ ਵੀ ਸੀਸੀਟੀਵੀ ਫੁਟੇਜ ਦੇਖਦਾ ਸੀ, ਦੋਸ਼ੀ ਆਪਣਾ ਚਿਹਰਾ ਲੁਕਾ ਲੈਂਦਾ ਸੀ, ਪਰ ਪੁਲਿਸ ਨੇ ਉਸਦਾ ਫੋਨ ਟਰੇਸ ਕਰ ਲਿਆ। ਜਿੱਥੇ ਵੀ ਦੋਸ਼ੀ ਦੀ ਮੌਜੂਦਗੀ ਦੇਖੀ ਗਈ, ਉੱਥੇ ਐਕਟਿਵ ਮੋਬਾਈਲ ਨੰਬਰਾਂ ਦਾ ਡਾਟਾ ਇਕੱਠਾ ਕੀਤਾ ਗਿਆ।


ਮੁਲਜ਼ਮ ਪਹਿਲਾਂ ਮੁੰਬਈ ਦੇ ਇੱਕ ਪੱਬ ਵਿੱਚ ਕੰਮ ਕਰਦਾ ਸੀ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਉਹ ਪੱਛਮੀ ਬੰਗਾਲ ਦੇ ਨਾਦੀਆ ਦਾ ਰਹਿਣ ਵਾਲਾ ਹੈ। ਉਸਨੂੰ ਅੱਜ ਥੋੜ੍ਹੀ ਦੇਰ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਦੋਸ਼ੀ ਦਾ ਰਿਮਾਂਡ ਮੰਗਿਆ ਜਾਵੇਗਾ। ਪੁਲਿਸ ਨੇ ਮੁਲਜ਼ਮ ਨੂੰ ਮਹਾਰਾਸ਼ਟਰ ਦੇ ਠਾਣੇ ਦੇ ਹੀਰਾਨੰਦਾਨੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ। ਉਸਨੇ ਕਿਹਾ ਕਿ ਉਹ ਸੈਫ਼ ਦੇ ਘਰ ਚੋਰੀ ਕਰਨ ਗਿਆ ਸੀ।