Don 3 Announcement: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ (Shah Rukh Khan) ਦੀ 'ਡੌਨ 2' ਤੋਂ ਬਾਅਦ ਅਸੀਂ ਇਸ ਦੇ ਤੀਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਫਰਹਾਨ ਅਖਤਰ ਜਦੋਂ ਵੀ ਕੋਈ ਐਲਾਨ ਕਰਨ ਵਾਲੇ ਹੁੰਦੇ ਹਨ ਤਾਂ ਦਰਸ਼ਕ ਸੋਚਦੇ ਹਨ ਕਿ ਉਹ ਡੌਨ 3 ਦਾ ਹੀ ਐਲਾਨ ਕਰਨ ਜਾ ਰਹੇ ਹਨ। ਪਰ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਫਰਹਾਨ ਨੇ ਹੁਣ ਡੌਨ 3 ਦਾ ਐਲਾਨ ਕਰ ਦਿੱਤਾ ਹੈ। ਫਰਹਾਨ ਨੇ ਕਿਹਾ ਹੈ ਕਿ ਉਹ ਡੌਨ 3 ਨਾਲ ਨਵਾਂ ਯੁੱਗ ਲੈ ਕੇ ਆ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਖਾਨ ਦੀ ਬਜਾਏ ਰਣਵੀਰ ਸਿੰਘ ਡੌਨ 3 ਵਿੱਚ ਨਜ਼ਰ ਆਉਣ ਵਾਲੇ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕ ਨਾਰਾਜ਼ ਹੋ ਗਏ।


ਫਰਹਾਨ ਅਖਤਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਉਨ੍ਹਾਂ ਨੇ ਡੌਨ 3 ਬਾਰੇ ਦੱਸਿਆ ਹੈ। ਹਾਲਾਂਕਿ ਫਰਹਾਨ ਨੇ ਸਟਾਰਕਾਸਟ ਬਾਰੇ ਕੁਝ ਨਹੀਂ ਕਿਹਾ ਹੈ। ਖਬਰਾਂ ਦੀ ਮੰਨੀਏ ਤਾਂ ਰਣਵੀਰ ਸਿੰਘ ਨੇ ਸ਼ਾਹਰੁਖ ਖਾਨ ਦੀ ਜਗ੍ਹਾ ਲੈ ਲਈ ਹੈ। ਪ੍ਰਸ਼ੰਸਕ ਰਣਵੀਰ ਨੂੰ ਸਵੀਕਾਰ ਨਹੀਂ ਕਰ ਰਹੇ ਹਨ।


ਪ੍ਰਸ਼ੰਸਕਾਂ ਨੇ ਕੀਤੀ ਟਿੱਪਣੀ 


ਫਰਹਾਨ ਦੀ ਪੋਸਟ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਸ਼ਾਹਰੁਖ ਖਾਨ ਤੋਂ ਬਿਨਾਂ ਡੌਨ 3 ਨਹੀਂ ਬਣ ਸਕਦੀ। ਇੱਕ ਯੂਜ਼ਰ ਨੇ ਲਿਖਿਆ- ਕੁਝ ਸ਼ਰਮ ਕਰੋ, ਤੁਸੀਂ ਐਸਆਰਕੇ ਨਾਲ ਅਜਿਹਾ ਕਿਉਂ ਕੀਤਾ। ਜਦਕਿ ਦੂਜੇ ਨੇ ਲਿਖਿਆ- ਨੋ ਐਸਆਰਕੇ ਨਾ ਡੌਨ। ਇੱਕ ਹੋਰ ਯੂਜ਼ਰ ਨੇ ਲਿਖਿਆ-  ਕਿਰਪਾ ਕਰਕੇ ਬੇਨਤੀ ਹੈ ਮੈਨੂੰ ਮੇਰਾ SRK ਵਾਲਾ ਡੌਨ ਵਾਪਸ ਦਿਉ।


ਰਣਵੀਰ ਸਿੰਘ ਦੇ ਨਾਂ ਦਾ ਐਲਾਨ ਜਲਦ ਕੀਤਾ ਜਾਵੇਗਾ


ਖਬਰਾਂ ਦੀ ਮੰਨੀਏ ਤਾਂ ਰਣਵੀਰ ਸਿੰਘ ਦੀ 'ਡੌਨ 3' 'ਚ ਲੀਡ ਐਕਟਰ ਦਾ ਐਲਾਨ ਜਲਦ ਹੀ ਹੋਣ ਵਾਲਾ ਹੈ। ਨਿਰਮਾਤਾ ਗਦਰ 2 ਅਤੇ ਓਐਮਜੀ 2 ਦੀ ਰਿਲੀਜ਼ ਦੇ ਨਾਲ ਟੀਜ਼ਰ ਨੂੰ ਦਿਖਾਉਣ ਦੀ ਯੋਜਨਾ ਬਣਾ ਰਹੇ ਹਨ। ਜੋ ਇਸ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


ਸੰਜੇ ਲੀਲਾ ਭੰਸਾਲੀ ਦੀ ਫਿਲਮ ਬੈਜੂ ਬਾਵਰਾ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਰਣਵੀਰ ਸਿੰਘ ਡੌਨ 3 ਦੀ ਸ਼ੂਟਿੰਗ ਸ਼ੁਰੂ ਕਰਨਗੇ। ਫਰਹਾਨ 'ਡੌਨ 3' ਨਾਲ ਨਿਰਦੇਸ਼ਨ 'ਚ ਵਾਪਸੀ ਕਰ ਰਹੇ ਹਨ। ਇਹ ਫਿਲਮ 2025 ਵਿੱਚ ਰਿਲੀਜ਼ ਹੋਵੇਗੀ।