ਮੁੰਬਈ: ਤਾਰਕ ਮਹਿਤਾ ਕਾ ਉਲਟ ਚਸ਼ਮਾ (Tarak Mehta ka Ulta Chashma) ਦੀ ਫੇਮਸ ਐਕਟਰਸ ਮੁਨਮੁਨ ਦੱਤਾ (Munmun Dutta) ਮੁਸੀਬਤ ਵਿਚ ਹੈ। ਮੁੰਬਈ 'ਚ ਅਭਿਨੇਤਰੀ ਖਿਲਾਫ FIR ਦਰਜ ਕੀਤੀ ਗਈ ਹੈ। ਮੁਨਮੁਨ ਦੱਤਾ 'ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇੱਕ ਵੀਡੀਓ ਵਿਚ ਜਾਤੀ ਸ਼ਬਦ ਦਾ ਇਸਤੇਮਾਲ ਕਰਨ ਦਾ ਇਲਜ਼ਾਮ ਹੈ। ਦੱਸ ਦੇਈਏ ਕਿ ਮੁਨਮੁਨ ਖਿਲਾਫ ਹਰਿਆਣਾ, ਮੱਧ ਪ੍ਰਦੇਸ਼ ਵਿੱਚ ਵੀ ਇੱਕ ਕੇਸ ਦਰਜ ਹੈ।
ਮੁਨਮੁਨ ਦੱਤਾ ਦੀ ਕਿਸ ਵੀਡੀਓ ਨੇ ਕੀਤਾ ਹੰਗਾਮਾ?
ਇਸ ਵੀਡੀਓ ਵਿੱਚ ਮੁਨਮੁਨ ਦੱਤਾ ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਰਹੇ ਸੀ। ਇਸ ਦੌਰਾਨ ਉਹ ਦੱਸਦੀ ਹੈ ਕਿ ਉਸਨੇ ਮੇਕਅਪ ਕੀਤਾ ਹੈ ਅਤੇ ਹੁਣ ਉਹ ਯੂਟਿਊਬ 'ਤੇ ਆਉਣ ਵਾਲੀ ਹੈ। ਇਸੇ ਦੌਰਾਨ ਮੁਨਮੁਨ ਦੱਤਾ ਨੇ ਜਾਤੀ ਸ਼ਬਦ ਦੀ ਵਰਤੋਂ ਕੀਤੀ ਸੀ।
ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ ਅਤੇ ਮੁਨਮੁਨ ਦੀ ਗ੍ਰਿਫਤਾਰੀ ਸਬੰਧੀ ਟਵੀਟ ਆਉਣੇ ਸ਼ੁਰੂ ਹੋਏ। ਇਸ ਕਰਕੇ ਮੁਨਮੁਨ ਦੱਤਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਕੀਤਾ ਗਿਆ। ਉਨ੍ਹਾਂ ਖਿਲਾਫ ਐਸਸੀ/ਐਸਟੀ ਐਕਟ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਵਿਵਾਦ ਵਧਣ ਤੋਂ ਬਾਅਦ ਮੁਨਮੁਨ ਦੱਤਾ ਨੇ ਮੁਆਫੀ ਵੀ ਮੰਗੀ ਸੀ।
ਮਾਫੀ ਮੰਗਦੇ ਹੋਏ ਮੁਨਮੂਨ ਨੇ ਲਿਖਿਆ- ਮੈਂ ਇਹ ਪੋਸਟ ਆਪਣੇ ਵੀਡੀਓ ਦੇ ਸੰਦਰਭ ਵਿੱਚ ਲਿਖ ਰਹੀ ਹਾਂ ਜਿੱਥੇ ਮੈਂ ਇੱਕ ਗਲਤ ਸ਼ਬਦ ਵਰਤਿਆ। ਮੇਰਾ ਮਤਲਬ ਕਿਸੇ ਦਾ ਅਪਮਾਨ ਕਰਨ ਜਾਂ ਕਿਸੇ ਨੂੰ ਦੁਖੀ ਕਰਨ ਲਈ ਨਹੀਂ ਸੀ। ਮੇਰੇ ਕੋਲ ਸੱਚਮੁੱਚ ਇਸ ਸ਼ਬਦ ਬਾਰੇ ਸਹੀ ਜਾਣਕਾਰੀ ਨਹੀਂ ਸੀ।
ਉਸ ਨੇ ਕਿਹਾ ਕਿ ਜਦੋਂ ਮੈਨੂੰ ਇਸ ਬਾਰੇ ਦੱਸਿਆ ਗਿਆ, ਮੈਂ ਆਪਣਾ ਬਿਆਨ ਵਾਪਸ ਲੈ ਲਿਆ। ਮੈਂ ਹਰ ਉਸ ਵਿਅਕਤੀ ਲਈ ਪੂਰੀ ਜ਼ਿੰਮੇਵਾਰੀ ਨਾਲ ਮੁਆਫੀ ਮੰਗਦੀ ਹਾਂ ਜਿਨ੍ਹਾਂ ਨੂੰ ਮੈਂ ਇਸ ਦੌਰਾਨ ਅਣਜਾਣੇ ਵਿੱਚ ਦੁਖੀ ਕੀਤਾ।ਮੈਨੂੰ ਸੱਚਮੁੱਚ ਅਫ਼ਸੋਸ ਹੈ।
ਇਹ ਵੀ ਪੜ੍ਹੋ: Private School ਨੂੰ Punjab Haryana high Court ਤੋਂ ਝਟਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin