Gadar 2 Director Anil Sharma: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਇਨ੍ਹੀਂ ਦਿਨੀਂ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਉਨ੍ਹਾਂ ਨੇ ਸੁਪਰਹਿੱਟ ਫਿਲਮਾਂ 'ਗਦਰ 2' ਅਤੇ 'ਦ ਕਸ਼ਮੀਰ ਫਾਈਲਜ਼' ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ 'ਤੇ ਕਈ ਮਸ਼ਹੂਰ ਹਸਤੀਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਹੁਣ ਗਦਰ 2 ਦੇ ਨਿਰਦੇਸ਼ਕ ਅਨਿਲ ਸ਼ਰਮਾ ਵੀ ਇਸ ਲਿਸਟ 'ਚ ਸ਼ਾਮਲ ਹੋ ਗਏ ਹਨ। ਅਨਿਲ ਨੇ ਨਸੀਰੂਦੀਨ ਸ਼ਾਹ ਨੂੰ ਗਦਰ 2 ਇੱਕ ਵਾਰ ਦੇਖਣ ਦੀ ਬੇਨਤੀ ਕੀਤੀ ਹੈ।


ਅਨਿਲ ਸ਼ਰਮਾ ਨੇ ਅੱਜ ਤਕ ਨੂੰ ਦਿੱਤੇ ਇੰਟਰਵਿਊ ਵਿੱਚ ਨਸੀਰੂਦੀਨ ਸ਼ਾਹ ਦੇ ਬਿਆਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ- ਗਦਰ 2 ਕਿਸੇ ਦੇਸ਼ ਜਾਂ ਭਾਈਚਾਰੇ ਦੇ ਖਿਲਾਫ ਨਹੀਂ ਹੈ। ਗਦਰ ਅਤੇ ਗਦਰ 2 ਦੋਵੇਂ ਫਿਲਮਾਂ ਦੇਸ਼ ਭਗਤੀ ਨਾਲ ਭਰਪੂਰ ਹਨ।


ਬਦਲ ਦੇਣਗੇ ਬਿਆਨ 


ਅਨਿਲ ਸ਼ਰਮਾ ਨੇ ਅੱਗੇ ਕਿਹਾ- ਗਦਰ ਇੱਕ ਪ੍ਰੋਪਰ ਮਸਾਲਾ ਫਿਲਮ ਹੈ ਜਿਸ ਨੂੰ ਲੋਕ ਸਾਲਾਂ ਤੋਂ ਦੇਖਦੇ ਆ ਰਹੇ ਹਨ। ਨਿਰਦੇਸ਼ਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਨਸੀਰੂਦੀਨ ਸ਼ਾਹ ਇਕ ਵਾਰ ਫਿਲਮ ਦੇਖ ਲੈਣਗੇ ਤਾਂ ਉਹ ਆਪਣਾ ਬਿਆਨ ਬਦਲ ਲੈਣਗੇ। ਹਾਲਾਂਕਿ, ਅਨਿਲ ਨੂੰ ਅਜੇ ਵੀ ਲੱਗਦਾ ਹੈ ਕਿ ਨਸੀਰੂਦੀਨ ਅਜਿਹੀਆਂ ਗੱਲਾਂ ਨਹੀਂ ਕਹਿ ਸਕਦੇ। 


ਨਸੀਰੂਦੀਨ ਦੀ ਤਾਰੀਫ਼ ਕੀਤੀ


ਅਨਿਲ ਨੇ ਅੱਗੇ ਕਿਹਾ- ਉਹ ਨਸੀਰੂਦੀਨ ਸ਼ਾਹ ਦੀ ਐਕਟਿੰਗ ਦੇ ਫੈਨ ਰਹੇ ਹਨ। ਮੈਂ ਹਮੇਸ਼ਾ ਫਿਲਮਾਂ ਮਸਾਲਾ ਦੇ ਮਕਸਦ ਨਾਲ ਬਣਾਈਆਂ ਹਨ ਨਾ ਕਿ ਕਿਸੇ ਸਿਆਸੀ ਪ੍ਰਚਾਰ ਦੀ ਵਜ੍ਹਾ ਕਰਕੇ। ਨਸੀਰ ਸਾਹਬ ਨੂੰ ਖੁਦ ਇਸ ਬਾਰੇ ਵਿੱਚ ਪਤਾ ਹੈ।



ਨਸੀਰੂਦੀਨ ਸ਼ਾਹ ਨੇ ਹਾਲ ਹੀ 'ਚ ਫ੍ਰੀ ਪ੍ਰੈੱਸ ਜਰਨਲ ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜਿੰਨੀਆਂ ਜ਼ਿਆਦਾ jingoist ਫਿਲਮਾਂ ਹੋਣਗੀਆਂ, ਓਨੇ ਹੀ ਜ਼ਿਆਦਾ ਮਸ਼ਹੂਰ ਤੁਸੀ ਹੋਵੋਗੇ ਅਤੇ ਇਸ ਦੇਸ਼ 'ਚ ਅਜਿਹਾ ਹੀ ਚੱਲ ਰਿਹਾ ਹੈ। ਲੋਕ ਜੋ ਕਰ ਰਹੇ ਹਨ ਉਹ ਬਹੁਤ ਨੁਕਸਾਨਦੇਹ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਨੇ ਦ ਕਸ਼ਮੀਰ ਫਾਈਲਜ਼, ਦ ਕੇਰਲਾ ਸਟੋਰੀ ਅਤੇ ਗਦਰ 2 ਨਹੀਂ ਦੇਖੀ ਹੈ ਪਰ ਉਨ੍ਹਾਂ ਨੂੰ ਪਤਾ ਹੈ ਕਿ ਇਹ ਕਿਸ ਬਾਰੇ ਵਿੱਚ ਹੈ।


ਗਦਰ 2 ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਹੁਣ ਤੱਕ 516 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦਾ ਅਗਲਾ ਟੀਚਾ 550 ਕਰੋੜ ਦਾ ਅੰਕੜਾ ਪਾਰ ਕਰਨਾ ਹੈ।